ਇਸ ਹੋਮ ਸਕਿਓਰਿਟੀ ਕੈਮਰੇ ''ਤੇ ਮਿਲ ਰਹੀ ਹੈ ਭਾਰੀ ਛੋਟ
Sunday, Nov 13, 2016 - 06:40 PM (IST)
ਜਲੰਧਰ- ਸਕਿਓਰਿਟੀ ਕੈਮਰਾ ਸਮਾਰਟ ਹੋਣ ਦੇ ਨਾਲ-ਨਾਲ ਕਾਫੀ ਜ਼ਿਆਦਾ ਮਹਿੰਗੇ ਹੁੰਦੇ ਹਨ। ਇਹ ਕੈਮਰੇ ਮੋਬਾਇਲ ਐਪਸ ਨਾਲ ਕੁਨੈੱਕਟ ਹੋ ਕੇ ਆਪਣਾ ਕੰਮ ਕਰਦੇ ਹਨ। ਜੇਕਰ ਤੁਸੀਂ ਵੀ Netgear ਦੇ ਆਰਲੋ ਬ੍ਰਾਂਡ ਦਾ ਸਮਾਰਟ ਸਕਿਓਰਿਟੀ ਕੈਮਰਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਵਦੀਆ ਮੌਕਾ ਹੈ ਕਿਉਂਕਿ ਐਮੇਜ਼ਾਨ ''ਤੇ ਇਸ ਆਰਲੋ ਸਕਿਓਰਿਟੀ ਕੈਮਰੇ ਦੇ ਇਕ ਬੰਡਲ ਅਤੇ ਬੇਸ ਸਟੇਸ਼ਨ ਨੂੰ ਤੁਸੀਂ 350 ਡਾਲਰ ''ਚ ਖਰੀਦ ਸਕਦੇ ਹੋ।
ਤੁਹਾਨੂੰ ਦੱਸ ਦਈਏ ਕਿ ਇਸ ਕੈਮਰੇ ਦੇ ਬੰਡਲ ਦੀ ਅਸਲੀ ਕੀਮਤ 500 ਡਾਲਰ ਹੈ ਜਿਸ ''ਤੇ ਹੁਣ ਤੁਸੀਂ 150 ਡਾਲਰ ਬਚਾ ਸਕਦੇ ਹੋ। ਇਸ ਸਕਿਓਰਿਟੀ ਕੈਮਰੇ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਕੈਮਰਾ 130 ਡਿਗਰੀ ਦੇ ਵਿਊ ਅਤੇ 25 ਫੁੱਟ ਤਕ ਦੇ ਨਾਈਟ ਵਿਜ਼ਨ ਨੂੰ ਕੈਪਚਰ ਕਰ ਸਕਦਾ ਹੈ। ਆਰਲੋ ਐਪਲੀਕੇਸ਼ਨ ਜਾਂ ਇਕ ਵੈੱਬ ਪੋਰਟਲ ਰਾਹੀਂ ਕੈਮਰੇ ਦੀ ਸਟ੍ਰੀਮਿੰਗ ਫੀਡ ਤਕ ਪਹੁੰਚਿਆ ਜਾ ਸਕਦਾ ਹੈ।
