ਐੱਫ. ਬੀ. ਆਈ. ਨੂੰ 3 ਸਾਲ ਤੱਕ ਦੌੜਾਉਂਦਾ ਰਿਹਾ ਇਹ ਹੈਕਰ

Sunday, Mar 06, 2016 - 07:44 PM (IST)

ਐੱਫ. ਬੀ. ਆਈ. ਨੂੰ 3 ਸਾਲ ਤੱਕ ਦੌੜਾਉਂਦਾ ਰਿਹਾ ਇਹ ਹੈਕਰ

ਜਲੰਧਰ : ਹਮਜ਼ਾ ਬੰਡਿਲਾਡ, ਇਹ ਨਾਂ ਤੁਹਾਡੇ ਲਈ ਸ਼ਾਇਦ ਨਵਾਂ ਹੋ ਸਕਦਾ ਹੈ, ਤੇ ਤੁਸੀਂ ਇਸ ਦੀ ਤਸਵੀ ਤੋਂ ਇਸ ਨੂੰ ਪਛਾਣ ਵੀ ਨਹੀਂ ਪਾਓਗੇ। ਤੁਹਾਨੂੰ ਸ਼ਾਇਦ ਇਹ ਜਾਣ ਕੇ ਯਕੀਨ ਨਹੀਂ ਆਵੇਗਾ ਕਿ ਇਸ ਸ਼ਖਸ ਨੇ ਇੰਟਰਪੋਲ ਤੇ ਐੱਫ. ਬੀ. ਆਈ. ਨੂੰ 3 ਸਾਲਾਂ ਤੱਕ ਚੱਕਰਾਂ ''ਚ ਪਾਈ ਰੱਖਿਆ। ਹਮਜ਼ਾ ਇਕ ਅਲਜ਼ੀਰੀਅਨ ਹੈਰਕ ਹੈ ਤੇ ਆਪਣੇ ਕੋਡ ਨੇਮ ਬੀ. ਐਕਸ. 1 ਤੋਂ ਜਾਣਿਆ ਜਾਂਦਾ ਹੈ। ਇਸ ਸ਼ਖਸ ਨੇ ਇਕ ਕੰਪਿਊਟਰ ਵਾਇਰਸ ਦਾ ਨਿਰਮਾਣ ਕੀਤਾ, ਜਿਸ ਦਾ ਨਾਂ ਇਸ ਨੇ ਰੱਖਿਆ (ਸਕਾਈ ਆਈ)। ਇਹ ਵਾਇਰਸ ਇਸ ਵੱਲੋਂ ਆਪਣੇ ਰੂਸੀ ਸਾਥੀ ਐਲਿਕਜ਼ੈਂਡਰ ਐੰਡ੍ਰੀਵਿਚ ਪੈਨਨ, ਜੋ ਗ੍ਰਿਬੋਡਮੋਨ ਨਾਂ ਤੋਂ ਮਸ਼ਹੂਰ ਹੈ, ਨਾਲ ਮਿਲ ਕੇ ਬਣਾਇਆ ਗਿਆ। 


ਇਸ ਵਾਇਰਸ ਨਾਲ ਹਮਜ਼ਾ ਨੇ 2 ਕਰੋੜ ਡਾਲਰ (ਲਗਭਗ 1 ਅਰਬ 33 ਕਰੋੜ ਰੁਪਏ) ਚੋਰੀ ਕੀਤੇ। ਇਸ ਲਈ ਉਸ ਨੇ ਅਮਰੀਕਾ ਤੇ ਯੂਰਪ ਦੀਆਂ ਫਾਈਨੈਂਸ਼ੀਅਲ ਇੰਸਟੀਚਿਊਟਾਂ ਨੂੰ ਚੁਣਿਆ ਸੀ। ਸਕਾਈ ਆਈ ਵਾਇਰਸ ਨੇ ਕਰੋੜਾਂ ਦੀ ਗਿਣਤੀ ''ਚ ਕੰਪਿਊਟਰਜ਼ ਨੂੰ ਸ਼ਿਕਾਰ ਬਣਾਇਆ, ਇਨ੍ਹਾਂ ''ਚ ਸਭ ਤੋਂ ਜ਼ਿਆਦਾ ਗਿਣਤੀ ਅਮਰੀਕਾ (ਯੂਨਾਈਟਿਡ ਸਟੇਟ) ਦੀ ਹੈ। ਹਮਜ਼ਾ ਦਾ ਇਹ ਵਾਇਰਸ ਬਣਾਉਣ ਦਾ ਮਕਸਦ ਵਾਇਰਸ ਨਾਲ ਇਨਫੈਕਟਿਡ ਕੰਪਿਊਟਰਾਂ ''ਚੋਂ ਬੈਂਕਿੰਗ ਫਾਈਲਾਂ ਨੂੰ ਹੈਕ ਕਰਨ ਦੇ ਨਾਲ-ਨਾਲ ਇਜ਼ਰਾਈਲੀ ਸਰਕਾਰ ਦੀ ਵੈੱਬਸਾਈਟ ਨੂੰ ਹੈਕ ਕਰਨਾ ਸੀ। ਗਿਰਫਤਾਰੀ ਤੋਂ ਪਹਿਲਾਂ ਹਮਜ਼ਾ ਐਫ. ਬੀ. ਆਈ. ਦੀ ਟਾਪ 10 ਮੋਸਟ ਵਾਂਟੇਡ ਦੀ ਲਿਸਟ ''ਚ ਵੀ ਰਹਿ ਚੁੱਕਾ ਹੈ। 

ਹਮਜ਼ਾ ਦੀ ਗਿਰਫਤਾਰੀ ਉਸ ਸਮੇਂ ਹੋਈ ਜਦੋਂ 6 ਜਨਵਰੀ 2013 ਨੂੰ ਉਹ ਮਲੇਸ਼ੀਆ ਤੋਂ ਈਜਿਪਟ ਜਾ ਰਿਹਾ ਸੀ। ਉਸ ਥਾਈਲੈਂਡ, ਬੈਂਕਾਕ ''ਚ ਰੁਕਿਆ ਹੋਇਆ ਸੀ। ਹਮਜ਼ਾ ਨੂੰ ਜਦੋਂ ਗਿਰਫਤਾਰ ਕੀਤਾ ਗਿਆ ਤਾਂ ਉਹ ਬੁਹਤ ਹੀ ਆਰਾਮ ਨਾਲ ਮੁਸਕੁਰਾਉਂਦੇ ਹੋਏ ਪੁਲਸ ਨਾਲ ਜਾ ਰਿਹਾ ਸੀ। ਇਸ ਕਰਕੇ ਹਮਜ਼ਾ ਨੂੰ ਇਕ ਨਾਂ ''ਹੈਕਰ ਸਮਾਈਲਿੰਗ'' ਵੀ ਮਿਲਿਆ। ਗਿਰਫਤਾਰ ਹੋਣ ਤੋਂ 3 ਮਹੀਨੇ ਬਾਅਦ ਮਈ 2013 ''ਚ ਇਸ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਤੇ ਦੋਸ਼ੀ ਪਾਏ ਜਾਣ ''ਤੇ 30 ਸਾਲ ਦੀ ਸਖਤ ਸਜ਼ਾ ਦੇ ਨਾਲ ਨਾਲ 4 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਹੋਇਆ। ਅਫਵਾਹਾਂ ਹਨ ਕਿ ਹਮਜ਼ਾ ਨੂੰ ਫਾਂਸੀ ਦੇ ਦਿੱਤੀ ਗਈ ਹੈ, ਇਸ ਸਿਰਫ ਅਲਜ਼ੀਰੀਆਈ ਨੈਟਵਰ ''ਤੇ ਨੌਜਵਾਨ ਹੈਕਰਾਂ ''ਚ ਮੌਤ ਦੀ ਸਜ਼ਾ ਦਾ ਡਰ ਪੈਦਾ ਕਰਨ ਲਈ ਕਿਤਾ ਗਿਆ।

 


Related News