10 ਹਜ਼ਾਰ ਵਾਰ ਫੋਲਡ ਕਰਨ ''ਤੇ ਵੀ ਨਹੀਂ ਟੁੱਟੇਗਾ ਇਹ ਗਲਾਸ

Thursday, Feb 18, 2016 - 01:41 PM (IST)

10 ਹਜ਼ਾਰ ਵਾਰ ਫੋਲਡ ਕਰਨ ''ਤੇ ਵੀ ਨਹੀਂ ਟੁੱਟੇਗਾ ਇਹ ਗਲਾਸ

ਜਲੰਧਰ— ਬਹੁਤ ਸਾਰੀਆਂ ਕੰਪਨੀਆਂ ਕਵਰਡ ਡਿਸਪਲੇ ''ਤੇ ਕੰਮ ਕਰ ਰਹੀਆਂ ਹਨ। ਇਹ ਕੰਪਨੀਆਂ ਅਜਿਹੇ ਡਿਵਾਈਸ ਬਣਾ ਰਹੀਆਂ ਹਨ ਜਿਸ ਨਾਲ ਡਿਸਪਲੇ ਗੁੱਟ ''ਤੇ ਆਸਾਨੀ ਨਾਲ ਫੋਲਡ ਹੋ ਜਾਵੇ ਜਾਂ ਫੋਲਡ ਹੋ ਕੇ ਲਿਫਾਫੇ ਅਤੇ ਬੈਗ ''ਚ ਪਾਈ ਜਾ ਸਕੇ। ਹੁਣ ਅਜਿਹੀ ਸਾਮੱਗਰੀ ਬਾਰੇ ਪਤਾ ਲੱਗਾ ਹੈ ਜਿਸ ਨਾਲ ਕਵਰਡ ਡਿਸਪਲੇ ਵਾਲੇ ਡਿਵਾਈਸ ਨੂੰ ਬਣਾਉਣਾ ਆਸਾਨ ਹੋਵੇਗਾ। ਇਕ ਅਜਿਹੇ ਗਲਾਸ ਬਾਰੇ ਪਤਾ ਲੱਗਾ ਹੈ ਜੋ ਫੁੱਟਬਾਲ ਦੀ ਤਰ੍ਹਾਂ ਗੋਲ ਹੋ ਸਕਦਾ ਹੈ। 
ਇਹ ਗਲਾਸ 70 ਮਾਈਕ੍ਰੋਨਸ ਪਤਲਾ ਹੈ ਅਤੇ ਬਿਨਾਂ ਟੁੱਟੇ 10 ਹਜ਼ਾਰ ਵਾਰ ਬੈਂਡ (ਮੋੜਿਆ ਜਾ ਸਕਦਾ ਹੈ) ਹੋ ਸਕਦਾ ਹੈ। ਇਸ ਨੂੰ ਬਣਾਉਣ ਦੇ ਪਿੱਛੇ Schott ਨਾਂ ਦੀ ਕੰਪਨੀ ਦਾ ਹੱਥ ਹੈ ਜਿਸ ਬਾਰੇ ਸ਼ਾਇਦ ਤੁਸੀਂ ਪਹਿਲਾਂ ਨਾ ਸੁਣਾ ਹੋਵੇ। ਤੁਹਾਨੂੰ ਪਤਾ ਨਹੀਂ ਹੋਵੇਗਾ ਪਰ Schott ਦੇ ਕੁਝ ਗਲਾਸ ਸਮਾਰਟਫੋਨਸ ਦੇ ਕੈਮਰੇ ''ਚ ਵੀ ਲੱਗੇ ਹੁੰਦੇ ਹਨ। ਹਾਲਾਂਕਿ ਤੁਹਾਨੂੰ ਇਸ ਦੀ ਰਾਈਵਲ ਕੰਪਨੀ ਕਾਰਨਿੰਗ ਬਾਰੇ ਜ਼ਰੂਰ ਪਤਾ ਹੋਵੇਗਾ ਜੋ ਫੋਨ ਦੀ ਸਕ੍ਰੀਨ ਲਈ ਟਿਕਾਊ ਗਲਾਸ ਬਣਾਉਂਦੀ ਹੈ। 
ਕਾਰਨਿੰਗ ਦੀ ਗੱਲ ਕਰੀਏ ਤਾਂ ਸਾਲ 2013 ''ਚ ਇਸ ਨੇ ਫਲੈਕਸੀਬਲ Willow Glass ਬਣਾਇਆ ਸੀ ਅਤੇ ਤਿੰਨ ਸਾਲਾਂ ਬਾਅਦ ਵੀ ਸਾਨੂੰ ਫਲੈਕਸੀਬਲ ਸਕ੍ਰੀਨ ਵਾਲੇ ਸਮਾਰਟਫੋਨ ਦੇਖਣ ਨੂੰ ਨਹੀਂ ਮਿਲੇ ਹਨ। ਦੂਜੇ ਪਾਸੇ Schott ਦਾ ਤਰਕ ਹੈ ਕਿ ਉਸ ਦਾ ਗਲਾਸ ਕਾਰਨਿੰਗ ਦੇ ਪ੍ਰਾਡਕਟ ਤੋਂ ਪਤਲਾ ਹੈ ਅਤੇ ਇਸ ਨੂੰ ਰਾਸਾਇਣਿਕ ਪ੍ਰਕਿਰਿਆ ਨਾਲ ਮਜਬੂਤ ਬਣਾਇਆ ਗਿਆ ਹੈ ਪਰ ਇਕ ਰੋਲੇਬਲ ਕੰਪਿਊਟਰ ਬਣਾਉਣ ਲਈ ਇਸ ਫਲੈਕਸੀਬਲ ਗਲਾਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ। ਇਸ ਲਈ ਬੈਂਡ ਹੋਣ ਵਾਲੀਆਂ ਬੈਟਰੀਆਂ, ਫਲੈਕਸੀਬਲ ਸਰਕਿਟ ਅਤੇ ਸਕ੍ਰੀਨ ਦੀ ਲੋੜ ਹੈ ਜੋ ਅਜੇ ਤਕ ਰਿਸਰਚ ਅਤੇ ਡਿਵੈੱਲਪਮੈਂਟ ਚਰਨ ''ਚ ਹੈ।


Related News