DELL ਦੀ ਇਸ ਨੋਟਬੁੱਕ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ
Tuesday, Dec 13, 2016 - 11:26 AM (IST)
.jpg)
ਜਲੰਧਰ- ਅਮਰੀਕੀ ਕੰਪਿਊਟਰ ਨਿਰਮਾਤਾ ਕੰਪਨੀ ਡੈਲ ਦੇ ਇੰਸਪੀਰੋਨ 3558 ਨੋਟਬੁੱਕ ''ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਸ ਨੋਟਬੁੱਕ ਦੀ ਅਸਲ ''ਚ ਕੀਮਤ 30,306 ਰੁਪਏ ਹੈ, ਪਰ ਇਸ ਨੂੰ 27,331 ਰੁਪਏ ਕੀਮਤ ''ਚ ਕਰੀਬ 10 ਫ਼ੀਸਦੀ ਦੇ ਡਿਸਕਾਊਂਟ ਦੇ ਨਾਲ ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ ''ਤੇ ਉੁਪਲੱਬਧ ਕੀਤਾ ਗਿਆ ਹੈ। ਡੈਲ ਦੀ ਇਸ ਨੋਟਬੁੱਕ ''ਚ ਇੰਟੈੱਲ ਕੋਰ i3 (5 ਜੈਨ) ਪ੍ਰੋਸੈਸਰ ਲਗਾ ਹੈ। 4GB DDR3L RAM ਦੇ ਨਾਲ ਇਸ ''ਚ 1TB ਦੀ ਹਾਰਡ ਡਿਸਕ ਡਰਾਇਵ ਮੌਜੂਦ ਹੈ ਜੋ 5400 rpm ਦੀ ਸਪੀਡ ਨੂੰ ਸਪੋਰਟ ਕਰਦੀ ਹੈ।
ਨੋਟਬੁੱਕ ਦੀ 15.6 ਇੰਚ LED ਡਿਸਪਲੇ 1366x768 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਦੀ ਹੈ। ਇਸ ਲੈਪਟਾਪ ''ਚ 4 ਸੇਲਸ ਲਈ ਆਈਨ ਬੈਟਰੀ ਲਗਾਈ ਗਈ ਹੈ ਜੋ ਘੱਟ ਤੋਂ ਘੱਟ 3 ਤੋਂ 4 ਘੰਟਿਆਂ ਦਾ ਬੈਕਅਪ ਦੇਵੇਗੀ ਇਸ ਤੋਂ ਇਲਾਵਾ ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 1x uSB 3.0, 2xUSB 2 .0 ਪੋਰਟ ਅਤੇ ਮਲਟੀ ਕਾਰਡ ਸਲਾਟ ਮੌਜੂਦ ਹੈ।