ਸਲਿੱਪਰੀ ਸੜਕਾਂ ''ਤੇ ਵੀ 100 ਕਿ.ਮੀ. ਦੀ ਸਪੀਡ ਨਾਲ ਚੱਲਣਗੇ ਇਹ ਕੰਸੈਪਟ ਟਾਇਰਸ (ਵੀਡੀਓ)
Thursday, Mar 03, 2016 - 05:54 PM (IST)
ਜਲੰਧਰ— ਟਾਇਰਸ ਵ੍ਹੀਕਲ ਦੀ ਸੜਕ ''ਤੇ ਪਕੜ ਨੂੰ ਬਰਕਰਾਰ ਰੱਖਣ ਲਈ ਵਰਤੇਂ ਜਾਂਦੇ ਹਨ ਅਤੇ ਜੇਕਰ ਬਾਕੀ 50 ਫੀਸਦੀ ਬਚੇ ਹੋਏ ਹੋਣ ਤਾਂ ਇਹ ਪਰਫਾਰਮੈਂਸ ਨੂੰ ਵੀ ਬਿਹਤਰ ਬਣਾਉਂਦੇ ਹਨ। ਭਵਿੱਖ ''ਚ ਕਾਰਾਂ ਦੀ ਪਕੜ ਅਤੇ ਸਪੀਡ ਨੂੰ ਬਰਕਰਾਰ ਰੱਖਣ ਲਈ 85th ਜਿਨੇਵਾ ਅੰਤਰਰਾਸ਼ਟਰੀ ਮੋਟਰ ਸ਼ੋਅ ''ਚ Goodyear ਨੇ ਆਪਣੇ ਕੰਸੈਪਟ ਟਾਇਰਸ ਦੀ ਵੀਡੀਓ ਸ਼ੋਅ ਕੀਤੀ ਹੈ ਜਿਸ ਵਿਚ ਇਕ ਅਲੱਗ ਤਰ੍ਹਾਂ ਦਾ ਗੋਲਾਕਾਰ ਟਾਇਰ ਵੀ ਦਿਖਾਇਆ ਗਿਆ ਜੋ ਹਰ ਤਰ੍ਹਾਂ ਦੀ ਸੜਕ ''ਤੇ ਚਲਾਉਣ ਲਈ ਅਨੁਕੂਲ ਹੋਵੇਗਾ।
ਇਸ ਟਾਇਰ ਨੂੰ ਨਵੇਂ ਸੈਂਸਰਜ਼, ਅਲਗੋਰਿਥਮਸ ਅਤੇ ਕੰਟਰੋਲ ਸਿਸਟਮਸ ਦੀ ਮਦਦ ਨਾਲ ਬਣਾਇਆ ਜਾਵੇਗਾ। ਹਾਲ ਹੀ ''ਚ ਕੰਪਨੀ ਵੱਲੋਂ ਇਸ ਟਾਇਰ ਦਾ ਨਾਂ Eagle-360 ਰੱਖਿਆ ਗਿਆ ਹੈ ਜੋ ਕਿਸੇ ਵੀ ਦਿਸ਼ਾ ''ਚ ਆਸਾਨੀ ਨਾਲ ਘੁੰ ਸਕੇਗਾ ਜਿਸ ਨਾਲ ਕਾਰ ਨੂੰ ਪਾਰਕ ਕਰਨਾ ਅਤੇ ਪਾਰਕਿੰਗ ''ਚੋਂ ਬਾਹਰ ਸੜਕ ''ਤੇ ਕੱਢਣ ''ਚ ਮਦਦ ਮਿਲੇਗੀ। ਇਸ ਵਿਚ ਲੱਗੇ ਸੈਂਸਰਜ਼ ਵਾਤਾਵਰਣ ਨੂੰ ਚੈੱਕ ਕਰਨ ਦੇ ਨਾਲ-ਨਾਲ ਲੋਕਲ ਟ੍ਰੈਫਿਕ ਕੰਟਰੋਲ ਸਿਸਟਮ ਨਾਲ ਹੋਰ ਵ੍ਹੀਕਲਸ ਦੇ ਨਾਲ ਕਨੈਕਟ ਹੋਣਗੇ। ਇਨ੍ਹਾਂ ਟਾਇਰਸ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।