ਜਲਦੀ ਹੀ ਭਾਰਤ ''ਚ ਲਾਂਚ ਹੋਵੇਗੀ ਇਸ ਕੰਪਨੀ ਦੀ ਇਲੈਕਟ੍ਰਿਕ ਬਾਈਕ
Wednesday, Aug 17, 2016 - 12:41 PM (IST)
ਜਲੰਧਰ- ਪੁਣੇ ਸਥਿਤ ਸਟਾਰਟਅਪ ਕੰਪਨੀ Tork Motorcycles ਜਲਦੀ ਹੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ ਲਾਂਚ ਕਰਨ ਵਾਲੀ ਹੈ। ਇਸ T6X ਨਾਂ ਦੀ ਬਾਈਕ ਨਾਲ ਕੰਪਨੀ ਭਾਰਤੀ ਦੋਪਹੀਆ ਬਾਜ਼ਾਰ ''ਚ ਵੱਡਾ ਕ੍ਰਾਂਤੀਕਾਰੀ ਬਦਲਾਅ ਲਿਆਉਣ ਜਾ ਰਹੀ ਹੈ। ਕੰਪਨੀ ਨੇ ਫਿਲਹਾਲ ਇਸ ਦੀ ਕੀਮਤ, ਟੈਕਨਾਲੋਜੀ ਜਾਂ ਨਿਵੇਸ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਬਸ ਇੰਨਾ ਦੱਸਿਆ ਹੈ ਕਿ ਇਸ ਵਿਚ ਲੱਗੇ ਲਿਥੀਅਮ ਬੈਟਰੀ ਪੈਕ ਨੂੰ ਭਾਰਤ ''ਚ ਹੀ ਬਣਾਇਆ ਗਿਆ ਹੈ।
ਇਸ ਇਲੈਕਟ੍ਰੋਨਿਕ ਮੋਟਰਸਾਈਕਲ ਦੀਆਂ ਖਾਸੀਅਤਾਂ-
ਕੰਪਨੀ ਦਾ ਕਹਿਣਾ ਹੈ ਕਿ ਇਹ ਬਾਈਕ 85 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਤੱਕ ਆਸਾਨੀ ਨਾਲ ਪਹੁੰਚੇਗੀ ਅਤੇ ਫੁੱਲ ਚਾਰਜ ਹੋਣ ''ਤੇ 100 ਕਿਲੋਮੀਟਰ ਤੱਕ ਜਾ ਰਸਤਾ ਤੈਅ ਕਰੇਗੀ। ਬਾਈਕ ਨੂੰ ਲੈ ਕੇ ਕੰਪਨੀ ਨੇ ਫਿਲਹਾਲ ਪੁਣੇ ਅਤੇ ਲੋਨਾਵਾਲਾ ''ਚ ਦੋ ਚਾਰਜਿੰਗ ਸਟੇਸ਼ਨ ਲਗਾਏ ਹਨ ਅਤੇ ਭਵਿੱਖ ''ਚ ਪੁਣੇ, ਬੈਂਗਲੁਰੂ ਅਤੇ ਦਿੱਲੀ ''ਚ 100 ਚਾਰਜਿੰਗ ਸਟੇਸ਼ਨ ਲਗਾਉਣ ਦੀ ਗੱਲ ਕੀਤੀ ਹੈ।
