ਇਹ ਕੰਪਨੀ ਦੇ ਰਹੀ ਹੈ 70 ਰੁਪਏ ''ਚ ਇਕ ਸਾਲ ਲਈ ਅਨਲਿਮਟਿਡ ਡਾਟਾ

08/14/2017 9:22:21 PM

ਜਲੰਧਰ— ਰਿਲਾਇੰਸ Communication ਨੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਆਪਣੇ ਪ੍ਰੀ-ਪੇਡ ਯੂਜ਼ਰਸ ਨੂੰ ਤੋਹਫਾ ਦਿੱਤਾ ਹੈ। ਭਾਰਤ ਦੀ ਆਜ਼ਾਦੀ ਦੇ 70 ਸਾਲ ਪੂਰੇ ਹੋਣ ਦੇ ਮੌਕੇ 'ਤੇ ਅਨਿਲ ਅੰਬਾਨੀ ਦੇ ਅਗੁਵਾਈ ਵਾਲੀ ਕੰਪਨੀ ਨੇ 70 ਰੁਪਏ ਵਾਲਾ ਟੈਰਿਫ ਪਲਾਨ ਪੇਸ਼ ਕੀਤਾ ਹੈ। ਇਸ ਪੈਕ 'ਚ ਮੋਬਾਇਲ ਡਾਟਾ ਇਕ ਸਾਲ ਲਈ ਮਿਲੇਗਾ। ਯਾਨੀ 70 ਰੁਪਏ 'ਚ ਪੁਰੇ 365 ਦਿਨਾਂ ਲਈ ਅਨਲਿਮਟਿਡ ਡਾਟਾ ਮਿਲੇਗਾ। ਮੀਡੀਆ ਰਿਪੋਰਟਸ ਮੁਤਾਬਕ, Rcom ਨੇ ਇਸ ਆਫਰ ਦਾ ਨਾਮ 'ਡਾਟਾ ਦੀ ਆਜ਼ਾਦੀ' ਰੱਖਿਆ ਹੈ, ਹਾਲਾਂਕਿ ਇਹ ਪਲਾਨ ਕੇਵਲ ਸੀਮਿਤ ਸਮੇਂ ਲਈ ਹੈ। ਗਾਹਕ ਇਸ ਆਫਰ ਦਾ ਫਾਇਦਾ 14 ਅਗਸਤ ਤੋਂ 16 ਅਗਸਤ ਤਕ ਲੈ ਸਕਦੇ ਹਨ। ਇਸ ਪਲਾਨ 'ਚ ਇਕ ਸਾਲ ਲਈ ਅਨਲਿਮਟਿਡ 2ਜੀ ਡਾਟਾ ਮਿਲੇਗਾ। Rcom GSM ਸਿਮ ਕਾਰਡ ਯੂਜ਼ਰਸ ਨੂੰ ਇਕ ਸਾਲ ਲਈ ਹਰ ਦਿਨ 1 ਜੀ.ਬੀ ਡਾਟਾ ਮਿਲੇਗਾ, ਉੱਥੇ Rcom Lte Sim ਕਾਰਡ ਯੂਜ਼ਰਸ ਨੂੰ ਵੀ 1 ਜੀ.ਬੀ. 2 ਜੀ. ਡਾਟਾ ਇਕ ਸਾਲ ਲਈ ਹਰ ਮਹੀਨੇ ਲਈ ਮਿਲੇਗਾ। ਇਨ੍ਹਾਂ ਹੀ ਨਹੀਂ ਇਸ ਪਲਾਨ 'ਚ 56 ਰੁਪਏ ਦਾ ਟਾਕਟਾਈਮ ਵੀ ਦਿੱਤਾ ਜਾਵੇਗਾ, ਇਹ ਪਲਾਨ ਪੂਰੇ ਇੰਡੀਆ ਲਈ ਲਾਗੂ ਹੋਵੇਗਾ। Rcom ਨੇ ਇਸ ਤੋਂ ਪਹਿਲਾਂ 299 ਰੁਪਏ ਵਾਲਾ ਵੀ ਇਕ ਪਲਾਨ ਪੇਸ਼ ਕੀਤਾ ਸੀ, ਜਿਸ 'ਚ ਅਨਲਿਮਟਿਡ ਕਾਲ, ਅਨਲਿਮਟਿਡ ਡਾਟਾ ਅਤੇ ਅਨਲਿਮਟਿਡ SMS 28 ਦਿਨਾਂ ਦੀ ਮਿਆਦ ਨਾਲ ਦਿੱਤਾ ਜਾ ਰਿਹਾ ਹੈ। 


Related News