ਇਹ ਫੋਨ ਹੈ ISIS ਅੱਤਵਾਦੀਆਂ ਦਾ ਵੱਡਾ ਹਥਿਆਰ !
Saturday, Aug 13, 2016 - 07:06 PM (IST)

ਜਲੰਧਰ : ਨੋਕੀਆ 105 ਫੋਨ ਇਕ ਬੇਹੱਦ ਮਜ਼ਬੂਤ, ਸਸਤਾ ਅਤੇ ਵਧੀਆ ਬੈਟਰੀ ਬੈਕਅਪ ਵਾਲਾ ਸਮਾਰਟਫੋਨ ਹੈ। ਇਹ ਫੋਨ ISIS ਦੇ ਅੱਤਵਾਦੀਆਂ ਵਿਚ ਕਾਫ਼ੀ ਮਸ਼ਹੂਰ ਹੁੰਦਾ ਜਾ ਰਿਹਾ ਹੈ। ਬੰਬ ਧਮਾਕੇ ਲਈ ISIS ਦੇ ਅੱਤਵਾਦੀਆਂ ਦੋ ਫੋਨਾਂ ਦਾ ਇਸਤੇਮਾਲ ਕਰਦੇ ਹਨ। ਇਕ ਕਾਲ ਕਰਨ ਲਈ ਅਤੇ ਦੂਜਾ ਸਿਗਨਲ ਭੇਜਣ ਦੇ ਲਈ। ਇਨ੍ਹਾਂ ਕੰਮਾਂ ਲਈ ਨੋਕੀਆ 105 ਸਭ ਤੋਂ ਬੇਸਟ ਡਿਵਾਈਸ ਹੈ। ਇਸ ਫੋਨ ਦੀ ਕੀਮਤ ਮਾਕਤੀਟ ''ਚ 900 ਤੋਂ 1400 ਰੁਪਏ ਦੀ ਕੀਮਤ ਵਿਚ ਉਪਲੱਬਧ ਹੈ। ਪਿਛਲੇ ਮਹੀਨੇ ਰਿਲੀਜ਼ ਹੋਈ ਕਨਫਲਿਕਟ ਅਰਮਾਮੈਂਟ ਰਿਸਰਚ ਰਿਪੋਰਟ ਦੇ ਮੁਤਾਬਿਕ ਨੋਕੀਆ ਦਾ ਇਹ ਸਸਤਾ ਡਿਵਾਈਸ ISIS ਬੰਬ ਟ੍ਰਿਗਰ-ਧਮਾਕੇ ਲਈ ਇਸਤੇਮਾਲ ਕਰਦਾ ਹੈ।
ਬਾਜ਼ਾਰ ਵਿਚ ਕਈ ਅਜਿਹੇ ਸਸਤੇ ਫੀਚਰ ਫੋਨ ਹਨ ਜਿਨ੍ਹਾਂ ਦਾ ਇਸਤੇਮਾਲ ISIS ਅੱਤਵਾਦੀ ਕਰ ਸਕਦੇ ਹਨ ਲੇਕਿਨ ਇਹ ਅੱਤਵਾਦੀ ਇਸ ਫੋਨ ਦਾ ਹੀ ਜ਼ਿਆਦਾ ਇਸਤੇਮਾਲ ਕਰਦੇ ਹਨ। ਸਾਫ਼ ਹੈ ਕਿ ਅੱਤਵਾਦੀਆਂ ਵਿਚ ਉਹ ਫੋਨ ਜ਼ਿਆਦਾ ਪਾਪੁਲਰ ਹੁੰਦਾ ਹੈ ਜੋ ਸਸਤਾ ਹੋਣ ਦੇ ਨਾਲ-ਨਾਲ ਲੰਮੀ ਬੈਟਰੀ ਅਤੇ ਵਾਈਬ੍ਰੇਸ਼ਨ ਦੇ ਨਾਲ ਆਉਂਦਾ ਹੈ । ਇਸ ਫੋਨ ਦੀ ਵਰਤੋਂ ਜ਼ਿਆਦਾ ਕਰਨ ਦੀ ਇਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਨੋਕੀਆ 105 ਫੋਨ ਭਾਰੀ ਗਿਣਤੀ ਵਿਚ ਆਸਾਨੀ ਨਾਲ ਉਪਲੱਬਧ ਹੋ ਜਾਂਦਾ ਹੈ।