ਇਹ ਨੀਲੀ ਗਲੈਕਸੀ ਸੁਲਝਾ ਸਕਦੀ ਹੈ ਬ੍ਰਹਿਮੰਡ ਦੇ ਜਨਮ ਦਾ ਰਹੱਸ
Saturday, May 14, 2016 - 10:21 AM (IST)

ਜਲੰਧਰ—ਧਰਤੀ ਤੋਂ ਲਗਭਗ 3 ਕਰੋੜ ਸਾਲ ਦੂਰ ਅਤੇ ਲਿਓ ਮਾਈਨਰ ਤਾਰਾਮੰਡਲ ਵਿਚ ਸਥਿਤ ਸ਼ਾਂਤ ਇਕ ਨੀਲੀ ਆਕਾਸ਼ਗੰਗਾ ਬ੍ਰਹਿਮੰਡ ਦੇ ਜਨਮ ''ਤੇ ਨਵਾਂ ਚਾਨਣ ਪਾ ਸਕਦੀ ਹੈ। ਇੰਡੀਆਨਾ ਯੂਨੀਵਰਸਿਟੀ ਦੇ ਖਗੋਲਵਿਦਾਂ ਨੇ ਪਾਇਆ ਕਿ ਇਹ ਲਿਓਨਸਿਨੋ (ਉਪ ਨਾਂ) ਆਕਾਸ਼ਗੰਗਾ ਭਾਰੀ ਰਸਾਇਣਿਕ ਤੱਤਾਂ ਅਤੇ ਧਾਤੂਆਂ ਨਾਲ ਭਰਪੂਰ ਹੈ, ਜਿਸਦੀ ਆਕਾਸ਼ਗੰਗਾ (ਗਰੂਤਾਕਰਸ਼ਣ ਬਲ ਨਾਲ ਬੱਝੀ ਤਾਰਾ ਪ੍ਰਣਾਲੀ) ਵਿਚ ਨਵੀਂ ਖੋਜ ਹੋਈ। ਇੰਡੀਆਨਾ ਯੂਨੀਵਰਸਿਟੀ ਦੇ ਬਲੂਮਿੰਗਟਨ ਕਾਲਜ ਆਫ ਆਰਟਸ ਐਂਡ ਸਾਇੰਸ ਵਿਚ ਪ੍ਰੋਫੈਸਰ ਜਾਨ. ਜੇ. ਸਾਲਜਰ ਨੇ ਦੱਸਿਆ ਕਿ ਘੱਟ ਧਾਤੂਆਂ ਵਾਲੀ ਆਕਾਸ਼ਗੰਗਾ ਦੀ ਖੋਜ ਰੋਮਾਂਚਕ ਹੈ। ਇਹ ਬਿਗ ਬੈਂਗ ਦੇ ਗੁਣਾਤਮਕ ਪ੍ਰੀਖਣ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ।
ਬ੍ਰਹਿਮੰਡ ਦੇ ਜਨਮ ਦੇ ਸਮੇਂ ਦੀ ਸਥਿਤੀ ਦਾ ਪਤਾ ਲਗਾਉਣ ਲਈ ਕੁਝ ਹੀ ਤਰੀਕੇ ਹਨ ਪਰ ਘੱਟ ਧਾਤੂ ਵਾਲੀਆਂ ਆਕਾਸ਼ਗੰਗਾਵਾਂ ਸਭ ਤੋਂ ਮਦਦਗਾਰ ਵਿਧੀ ਹਨ। ਇਸਦਾ ਕਾਰਨ ਇਹ ਹੈ ਕਿ ਬ੍ਰਹਿਮੰਡ ਦੇ ਜਨਮ ਦੇ ਵਿਸ਼ੇ ਦਾ ਮੌਜੂਦਾ ਮਾਡਲ ਬਿਗ ਬੈਂਗ ਦੌਰਾਨ ਹੀਲੀਅਮ ਅਤੇ ਹਾਈਡ੍ਰੋਜਨ ਦੀ ਮਾਤਰਾ ਬਾਰੇ ਸਪੱਸ਼ਟ ਭਵਿੱਖਬਾਣੀਆਂ ਪ੍ਰਦਰਸ਼ਿਤ ਕਰਦਾ ਹੈ। ਘੱਟ ਧਾਤੂ ਵਾਲੀਆਂ ਆਕਾਸ਼ਗੰਗਾਵਾਂ ਵਿਚ ਇਨ੍ਹਾਂ ਪ੍ਰਮਾਣੂਆਂ ਦਾ ਅਨੁਪਾਤ ਮਾਡਲ ਦੇ ਪ੍ਰੀਖਣ ਨੂੰ ਆਸਾਨ ਬਣਾਉਂਦਾ ਹੈ।