ਘਰ ਬੈਠੇ ਤਸਵੀਰਾਂ ਨੂੰ ਪ੍ਰਿੰਟ ਕਰਵਾਉਣ ''ਚ ਮਦਦ ਕਰੇਗੀ ਇਹ ਐਪ

Wednesday, Mar 22, 2017 - 02:24 PM (IST)

ਘਰ ਬੈਠੇ ਤਸਵੀਰਾਂ ਨੂੰ ਪ੍ਰਿੰਟ ਕਰਵਾਉਣ ''ਚ ਮਦਦ ਕਰੇਗੀ ਇਹ ਐਪ

ਜਲੰਧਰ : ਤਸਵੀਰਾਂ ਨੂੰ ਪ੍ਰਿੰਟ ਕਰਵਾਉਣ ਲਈ ਡਿਜ਼ੀਟਲ ਫੋਟੋ ਲੈਬ ''ਚ ਜਾਣਾ ਪੈਂਦਾ ਹੈ ਜਿਸ ''ਚ ਕਾਫ਼ੀ ਸਮੇਂ ਅਤੇ ਪੈਸਿਆਂ ਦੀ ਬਰਬਾਦੀ ਹੁੰਦੀ ਹੈ।  ਇਸ ਗੱਲ ''ਤੇ ਧਿਆਨ ਦਿੰਦੇ ਹੋਏ ਦਿੱਲੀ ਦੀ ਇਕ ਸਟਾਰਟਅਪ ਕੰਪਨੀ Picabook LLP ਨੇ ਨਵੀਂ ਐਪ ਲਾਂਚ ਕੀਤੀ ਹੈ ਜੋ ਘਰ ਬੈਠੇ ਤਸਵੀਰਾਂ ਨੂੰ ਪ੍ਰਿੰਟ ਕਰਵਾਉਣ ''ਚ ਮਦਦ ਕਰੇਗੀ। 

ਇਸ WeeBook ਨਾਮ ਦੀ ਐਪ ਤੋਂ 6x4 ਸਾਇਜ਼ ਦੀ ਫੋਟੋਬੁੱਕ ਨੂੰ ਮੋਬਾਇਲ ਤੋਂ ਹੀ ਪ੍ਰਿੰਟ ਕੀਤਾ ਜਾ ਸਕਦਾ ਹੈ। ਇਸ ਐਪ ਦੇ ਰਾਹੀਂ ਯੂਜ਼ਰ 399 ਰੁਪਏ ''ਚ 100 ਫੋਟੋਜ਼ ਅਤੇ 299 ਰੁਪਏ ''ਚ 50 ਫੋਟੋਜ਼ ਨੂੰ ਪ੍ਰਿੰਟ ਕਰਵਾਉਣ  ਦੇ ਨਾਲ-ਨਾਲ ਫੋਨ ਤੋਂ ਹੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ  ਦੇ ਨਾਲ ਸ਼ੇਅਰ ਕਰ ਸਕਦੇ ਹੈ। ਇਸ ਵੀ ਬੁਕ ਐਪ ''ਚ ਤੁਸੀਂ ਘੱਟ ਤੋਂ ਘੱਟ 24 ਫੋਟੋਜ਼ ਅਤੇ ਆਧਿਕਤਮ 100 ਫੋਟੋਜ਼ ਨੂੰ ਇਕੱਠੇ ਪ੍ਰਿੰਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ ਦੇ ਰਾਹੀਂ ਤੁਸੀਂ ਪਰਸਨਲ ਮੈਸੇਜ਼ ਦੇ ਨਾਲ ਸਕਵਾਇਰ ਫਾਰਮੇਟ ''ਚ ਫੋਟੋ ਨੂੰ ਪ੍ਰਿੰਟ ਵੀ ਕਰਵਾ ਸਕਦੇ ਹੋ। 

ਐਪ ਤੋਂ ਫੋਟੋ ਪ੍ਰਿੰਟ ਕਰਵਾਉਣ ਲਈ ਤੁਹਾਨੂੰ 3.99 ਰੁਪਏ ਪ੍ਰਤੀ ਫੋਟੋ ਖਰਚ ਕਰਨ ਹੋਣਗੇ। ਇਸ ਤੋਂ ਇਲਾਵਾ ਫੋਟੋਜ਼ ਨੂੰ ਘਰ ਤੱਕ ਪਹੁੰਚਾਉਣ ਲਈ ਫ੍ਰੀ ਸ਼ਿਪਿੰਗ ਦੀ ਸਹੂਲਤ ਵੀ ਮਿਲੇਗੀ। ਤਸਵੀਰਾਂ ਨੂੰ ਪ੍ਰਿੰਟ ਕਰਨ ਲਈ ਇਸ ਐਪ ਨੂੰ ਸਭ ਤੋਂ ਆਸਾਨ ਅਤੇ ਸਸਤਾ ਤਰੀਕਾ ਕਹੋ ਤਾਂ ਗਲਤ ਨਹੀਂ ਹੋਵੇਗਾ।


Related News