ਘਰ ਦੇ ਉਪਕਰਣਾਂ ਨੂੰ ਕੰਟਰੋਲ ਕਰਨ ''ਚ ਮਦਦ ਕਰੇਗਾ ਇਹ ਐਪ

Tuesday, Dec 08, 2015 - 04:36 PM (IST)

ਘਰ ਦੇ ਉਪਕਰਣਾਂ ਨੂੰ ਕੰਟਰੋਲ ਕਰਨ ''ਚ ਮਦਦ ਕਰੇਗਾ ਇਹ ਐਪ

ਜਲੰਧਰ— ਹੁਣ ਤਕ ਤੁਸੀਂ ਕਈ ਤਰ੍ਹਾਂ ਦੀਆਂ ਐਪਸ ਦੇਖੀਆਂ ਹੋਣਗੀਆਂ ਜੋ PC ਨਾਲ ਕਮਰੇ ਦੀ ਲਾਈਟਨਿੰਗ ਨੂੰ ਕੰਟਰੋਲ ਕਰ ਸਕਦੀਆਂ ਹਨ ਪਰ ਹੁਣ ਨਵੀਂ Ctrl+Console ਨਾਂ ਦੀ ਐਪ ਬਣਾਈ ਗਈ ਹੈ ਜੋ ਕਮਰੇ ਦੀ ਲਾਈਟਨਿੰਗ ਦੇ ਨਾਲ-ਨਾਲ ਸਾਰੇ ਡਿਵਾਈਸਸ ਨੂੰ ਵੀ ਕੰਟਰੋਲ ਕਰ ਸਕਦੀ ਹੈ। ਇਸ ਐਪ ਨਾਲ ਸਾਰੇ ਕਨੈਕਸ਼ਨਸ ਆਰਾਮ ਨਾਲ ਮੈਨੇਜ ਕੀਤੇ ਜਾ ਸਕਦੇ ਹਨ। ਜੇਕਰ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਨੂੰ Wi-Fi ਨੈੱਟਵਰਕ ਰਾਹੀਂ ਡੈਸਕਟਾਪ ਨਾਲ ਕਨੈੱਕਟ ਕੀਤਾ ਜਾ ਸਕਦਾ ਹੈ। ਇਸ ਐਪ ਦੇ ਲਾਇਬ੍ਰੇਰੀ ਮਾਡਲ ਇੰਟਰਫੇਸ ਨੂੰ ਕਾਫੀ ਵੱਡਾ ਰੂਪ ਦਿੱਤਾ ਗਿਆ ਹੈ ਜਿਸ ਨਾਲ ਹਰ ਉਮਰ ਦੇ ਲੋਕ ਇਸ ਨੂੰ ਆਰਾਮ ਨਾਲ ਚਲਾ ਸਕਦੇ ਹਨ ਅਤੇ ਹਾਲ ਹੀ ''ਚ ਇਸ ਨੂੰ ਵਿੰਡੋਜ਼ 7 PC ਅਤੇ MCA ''ਤੇ ਉਪਲੱਬਧ ਕੀਤਾ ਗਿਆ ਹੈ।


Related News