ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ''ਚ ਰੱਖ ਕੇ ਬਣਾਈ ਗਈ ਹੈ ਇਹ ਐਪ
Saturday, Aug 13, 2016 - 05:58 PM (IST)

ਜਲੰਧਰ-ਸਿਟੀ ਬੇਸਡ ਏ.ਕੇ. ਸੂਰੇਯਾ ਪਾਵਰ ਮੈਜ਼ਿਕ ਕੰਪਨੀ ਵੱਲੋਂ ਇਕ ਨਵੀਂ ਐਪ ਲਾਂਚ ਕੀਤੀ ਗਈ ਹੈ ਜਿਸ ਦਾ ਨਾਂ "ਗੋਲਡ ਫਾਰਮ" ਹੈ। ਇਸ ਐਪ ਨੂੰ ਖਾਸ ਤੌਰ ''ਤੇ ਕਿਸਾਨਾਂ ਲਈ ਬਣਾਇਆ ਗਿਆ ਹੈ। ਐਪ ਦੀ ਮਦਦ ਨਾਲ ਕਿਸਾਨ ਹਰ ਤਰ੍ਹਾਂ ਦੀ ਮਸ਼ੀਨਰੀ ਨੂੰ ਇਕ ਸੁਵਿਧਾਜਨਕ ਪਲੈਟਫਾਰਮ ਦੁਆਰਾ ਕਿਰਾਏ ''ਤੇ ਲੈ ਸਕਣਗੇ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਪਹਿਲੇ ਫੇਸ ''ਚ ਗੋਲਡ ਫਾਰਮ ਸਾਊਥ ''ਚ ਤਿੰਨ ਰਾਜਾਂ ਦੀ ਮਦਦ ਨਾਲ ਕਰਨਾਟਕਾ ''ਚ ਬਿਜ਼ਨੈੱਸ ਨੂੰ ਆਪ੍ਰੇਸ਼ਨਾਲਾਈਜ਼ ਕੀਤਾ ਜਾਵੇਗਾ।
ਕੰਪਨੀ ਅਨੁਸਾਰ ਇਸ ਐਪ ਲਈ ਕੁੱਲ 2,500 ਫਾਰਮ ਮਸ਼ੀਨਰੀ ਨੂੰ ਅਗਲੇ ਛੇ ਮਹੀਨਿਆਂ ਤੱਕ ਲਿਆਉਣ ਦਾ ਉਦੇਸ਼ ਬਣਾਇਆ ਗਿਆ ਹੈ। ਫਿਲਹਾਲ ਕੰਪਨੀ ਵੱਲੋਂ 65 ਟ੍ਰੈਕਟਰਜ਼ ਅਤੇ 50 ਖੇਤੀ ਮਸ਼ੀਨਰੀ ਨੂੰ ਹੀ ਉਪਲੱਬਧ ਕਰਵਾਇਆ ਜਾ ਰਿਹਾ ਹੈ ਜੋ 16 ਅਗਸਤ ਤੋਂ ਕਰਨਾਟਕਾ ''ਚ ਕੋਲਾਰ ਅਤੇ ਗਡਗ ਡਿਸਟ੍ਰਿਕਸ ''ਚ ਆਪ੍ਰੇਸ਼ਨਾਲਾਈਜ਼ ਕੀਤੀ ਜਾਵੇਗੀ। ਹੁਣ ਤੱਕ ਕੰਪਨੀ ਵੱਲੋਂ 15,000 ਏਕੜ ਦੀ ਟ੍ਰੈਕਟਰ ਸਰਵਿਸ ਨੂੰ ਚਾਰ ਰਾਜਾਂ ਤੱਕ ਪਹੁੰਚਾਇਆ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਉੱਤਰੀ ਰਾਜਾਂ ਲਈ ਵੀ ਸ਼ੁਰੂ ਕੀਤਾ ਜਾਵੇਗਾ।