ਇਸ ਐਪ ਦੀ ਮਦਦ ਨਾਲ ਸੈਲਫੀ ਨੂੰ ਬਣਾਓ ਹੋਰ ਵੀ ਸਪੈਸ਼ਲ

Tuesday, Jul 26, 2016 - 04:06 PM (IST)

ਇਸ ਐਪ ਦੀ ਮਦਦ ਨਾਲ ਸੈਲਫੀ ਨੂੰ ਬਣਾਓ ਹੋਰ ਵੀ ਸਪੈਸ਼ਲ
ਜਲੰਧਰ- ਚੀਨ ਦੇ ਇਕ ਫੋਟੋ ਐਪ ਡਵੈਲਪਰ ਮੈਇਟੁ (Meitu) ਵੱਲੋਂ ਬਿਊਟੀਪਲੱਸ ਮੀ ਐਪ ਲਾਂਚ ਕੀਤੀ ਗਈ ਹੈ ਜੋ ਇਕ ਸੈਲਫੀ ਰੀਟੱਚ ਐਪ ਹੈ। ਯੂਜ਼ਰਜ਼ ਇਸ ਐਪ ਦੀ ਵਰਤੋਂ ਨਾਲ ਇਕ ਨੈਚੁਰਲ ਲੁਕਿੰਗ ਅਤੇ ਸੁੰਦਰ ਸੈਲਫੀ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਇਹ ਐਪ ਗੂਗਲ ਪਲੇਅ ਸਟੋਰ ''ਤੇ ਉਪਲੱਬਧ ਹੈ ਜਿਸ ''ਚ ਯੂਜ਼ਰ ਨੂੰ ਬਲੈਮਿਸ਼ਸ, ਸਮੂਥ ਸਕਿਨ, ਬ੍ਰਾਈਟਨ ਆਈਜ਼, ਵਾਈਟਨ ਟੀਥ, ਐਡ ਫਿਲਟਰਜ ਅਤੇ ਸਪੈਸ਼ਲ ਇਫੈੱਕਟ ਜਿਵੇਂ ਬਲਰ ਫੋਟੋਜ਼ ਵਰਗੇ ਫੀਚਰਸ ਦਿੱਤੇ ਗਏ ਹਨ। 
 
ਮੈਇਟੁ ਦੇ ਕਾਊਂਟ੍ਰੀ ਮੈਨੇਜਰ ਰਵਿਸ਼ ਜੈਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਐਪ ਨੂੰ ਡਵੈਲਪ ਕਰਨ ਲਈ ਕੰਜ਼ਿਊਮਰਜ਼ ਦੀ ਮਦਦ ਨਾਲ ਕਈ ਮਹੀਨਿਆਂ ਤੱਕ ਕੰਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੈਲਫੀ-ਪ੍ਰਫੈਕਟਿੰਗ ਫੀਚਰਸ ਵੀ ਦਿੱਤੇ  ਗਏ ਹਨ ਜਿਨ੍ਹਾਂ ''ਚ ਅਡਵਾਂਸ ਫੇਸ਼ੀਅਲ ਰਿਕੋਗਨਾਊਜ਼ੇਸ਼ਨ, ਲਾਈਵ ਆਟੋ ਰੀਟੱਚ, ਸਕਿਨ ਰੀਟੱਚਿੰਗ ਅਤੇ ਸਮੂਥਨਿੰਗ ਸ਼ਾਮਿਲ ਹਨ। ਇਸ ਐਪ ਦੀ ਮਦਦ ਨਾਲ ਤਿਆਰ ਕੀਤੀ ਗਈ ਸੈਲਫੀ ਨੂੰ ਤੁਸੀਂ ਇੰਸਟਾਗ੍ਰਾਮ, ਫੇਸਬੁਕ, ਟਵਿਟਰ ਅਤੇ ਵਟਸਐਪ ਵਰਗੀਆਂ ਸੋਸ਼ਲ ਸਾਈਟਾਂ ''ਤੇ ਵੀ ਸ਼ੇਅਰ ਕਰ ਸਕਦੇ ਹੋ।

Related News