ਡਿਊਲ ਸੈਲਫੀ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ ਇਹ 5ਜੀ ਸਮਾਰਟਫੋਨ

02/24/2020 7:07:05 PM

ਗੈਜੇਟ ਡੈਸਕ—ਰੀਅਲਮੀ ਨੇ ਭਾਰਤ 'ਚ ਆਪਣਾ ਸਭ ਤੋਂ ਮਹਿੰਗਾ ਅਤੇ ਪਹਿਲਾ ਸਮਾਰਟਫੋਨ Realme X50 Pro 5G ਲਾਂਚ ਕਰ ਦਿੱਤਾ ਹੈ। ਰੀਅਲਮੀ ਦੇ ਇਸ ਸਮਾਰਟਫੋਨ ਦਾ ਸਿੱਧਾ ਮੁਕਾਬਲਾ 25 ਫਰਵਰੀ ਨੂੰ ਲਾਂਚ ਹੋਣ ਵਾਲੇ ਆਈਕੂ3 5ਜੀ ਸਮਾਰਟਫੋਨ ਨਾਲ ਹੋਵੇਗਾ। ਰੀਅਲਮੀ ਐਕਸ50 ਪ੍ਰੋ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਕੁਆਲਕਾਮ ਦਾ ਲੇਟੈਸਟ ਸਨੈਪਡਰੈਗਨ 865 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਕਿ 5ਜੀ ਨੂੰ ਵੀ ਸਪੋਰਟ ਕਰਦਾ ਹੈ।

Realme X50 Pro 5G ਦੇ ਸਪੈਸੀਫਿਕੇਸ਼ਨਸ
ਫੋਨ 'ਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਏਮੋਲੇਡ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਇਹ ਫੋਨ 'ਚ ਕੁਆਲਕਾਮ ਦਾ ਸਨੈਪਡਰੈਗਨ 865 ਪ੍ਰੋਸੈਸਰ ਮਿਲੇਗਾ।  ਇਸ ਤੋਂ ਇਲਾਵਾ ਇਸ ਫੋਨ 'ਚ ਕਵਾਡ ਕੈਮਰਾ ਸੈਟਅਪ ਮਿਲੇਗਾ। ਇਸ 'ਚ ਚਾਰ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ 'ਚ ਮੇਨ ਕੈਮਰਾ 64 ਮੈਗਾਪਿਕਸਲ ਦਾ, ਦੂਜਾ ਲੈਂਸ 12 ਮੈਗਾਪਿਕਸਲ ਦਾ, ਤੀਸਰਾ ਲੈਂਸ 8 ਮੈਗਾਪਿਕਸਲ ਅਤੇ ਚੌਥਾ ਲੈਂਸ 2 ਮੈਗਾਪਿਕਸਲ ਦਾ ਹੋਵੇਗਾ।

PunjabKesari

ਕੈਮਰੇ ਦੇ ਨਾਲ 20ਐਕਸ ਹਾਈਬ੍ਰਿਡ ਜ਼ੂਮ ਮਿਲੇਗਾ। ਫਰੰਟ 'ਚ ਡਿਊਲ ਕੈਮਰਾ ਸੈਟਅਪ ਮਿਲੇਗਾ ਜਿਨ੍ਹਾਂ 'ਚ 32 ਅਤੇ 8 ਮੈਗਾਪਿਕਸਲ ਦੇ ਲੈਂਸ ਸ਼ਾਮਲ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4200 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ ਜੋ ਫਾਸਟ ਚਾਰਜਿੰਗ ਸਪੋਰਟ ਕਰੇਗੀ। ਇਸ ਤੋਂ ਇਲਾਵਾ ਰੀਅਲਮੀ ਦੇ ਇਸ ਫੋਨ 'ਚ ਇਨਡਿਸਪਲੇਅ ਫਿਗਰਪ੍ਰਿੰਟ ਸੈਂਸਰ ਮਿਲੇਗਾ ਅਤੇ ਗੋਰਿੱਲਾ ਗਲਾਸ 5ਦਾ ਪ੍ਰੋਟੈਕਸ਼ਨ ਮਿਲੇਗਾ। ਇਸ ਫੋਨ 'ਚ 12 ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਮਿਲੇਗੀ। ਕੁਨੈਕਟੀਵਿਟੀ ਲਈ ਇਸ 'ਚ ਟਾਈਪ-ਸੀ ਚਾਰਜਿੰਗ, 4ਜੀ VoLTE ਅਤੇ ਹੈੱਡਫੋਨ ਜੈੱਕ ਮਿਲੇਗਾ।

PunjabKesari

ਗੱਲ ਕਰੀਏ ਕੀਮਤ ਦੀ ਤਾਂ ਇਸ ਦੇ 12ਜੀ.ਬੀ.ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 44,999 ਰੁਪਏ , 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 39,999 ਰੁਪਏ ਅਤੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 37,999 ਰੁਪਏ ਹੈ। ਫੋਨ ਦੀ ਵਿਕਰੀ ਫਲਿੱਪਕਾਰਟ 'ਤੇ 24 ਫਰਵਰੀ ਭਾਵ ਅੱਜ ਸ਼ਾਮ ਤੋਂ ਹੀ ਸ਼ੁਰੂ ਹੋਵੇਗੀ।


Karan Kumar

Content Editor

Related News