ਪ੍ਰੋਫੈਸ਼ਨਲ ਟੈਬਲੇਟ ਦੀ ਤਰ੍ਹਾਂ ਪੇਸ਼ ਕੀਤਾ ਗਿਆ ਲਿਨੋਵੋ ਦਾ ThinkPad X1
Sunday, May 15, 2016 - 02:41 PM (IST)

ਜਲੰਧਰ : ਜੇ ਮਾਈਕ੍ਰੋਸਾਫਟ ਦਾ ਸਰਫੇਸ ਤੇ ਉਸ ਨੂੰ ਥਿੰਕ ਪੈਡ ਨਾਲ ਲਾਈਨਅਪ ਕਰ ਦਿੱਤਾ ਜਾਵੇ ਤਾਂ ਕਿਵੇਂ ਲੱਗੇਗਾ। ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ, ਥਿੰਕਪੈਡ ਐਕਸ1 ਟੈਬਲੇਟ ਇਨ੍ਹਾਂ ਦੋਵਾਂ ਦਾ ਮਿਲਿਆ ਜੁਲਿਆ ਰੂਪ ਹੈ। ਵੈਸੇ ਇਹ ਲਿਨੋਵੋ ਦਾ ਪਹਿਲਾ ਸਰਫੇਸ ਕਲੋਨ ਨਹੀਂ ਹੈ, ਇਸ ਤੋਂ ਪਹਿਲਾਂ ਐੱਮ ਆਈ. ਆਈ. ਐਕਸ700 ਵੀ ਕੰਪਨੀ ਵੱਲੋਂ ਸਰਫੇਸ ਦੀ ਟੱਕਰ ''ਚ ਪੇਸ਼ ਕੀਤਾ ਸੀ। ਵਿੰਡੋਜ਼ 10 ''ਤੇ ਚੱਲਣ ਵਾਲਾ ਇਹ ਟੈਬਲੇਟ ਸਰਫੇਸ ਦੀ ਤਰ੍ਹਾਂ ਸਟਾਈਲਸ ਪੈੱਨ ਨੂੰ ਵੀ ਸਪੋਰਟ ਕਰਦਾ ਹੈ ਪਰ ਇਸ ''ਚ ਕੈਮਰਾ ਨਾ ਹੋਣਾ ਇਸ ਦੀ ਇਕ ਵੱਡੀ ਕਮੀ ਹੈ।
ਪ੍ਰੋਫੈਸ਼ਨਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਥਿੰਕਪੈਡ ਲਾਈਨਅਪ ''ਚ ਤਿਆਰ ਕੀਤਾ ਗਿਆ ਲਿਨੋਵੋ ਦਾ ਪਹਿਲਾ ਪ੍ਰਾਡਕਟ ਹੈ। ਪੂਰੇ ਇਕ ਸਾਲ ਬਾਅਦ ਲਿਨੋਵੋ ਵੱਲੋਂ ਕਨਵਰਟੇਬਲ ਲੈਪਟਾਪਸ ਨੂੰ ਪ੍ਰੋਫੈਸ਼ਨਲੀ ਲਾਈਨਅਪ ਕੀਤਾ ਜਾ ਰਿਹਾ ਹੈ, ਜਿਸ ਤੋਂ ਲਗਦਾ ਹੈ ਕਿ ਲਿਨੋਵੋ ਸਰਫੇਸ ਵਰਗੇ ਹਾਈਬ੍ਰਿਡ ਟੈਬਲੇਟ ਬਣਾ ਕੇ ਮਾਰਕੀਟ ''ਚ ਆਪਣੀ ਜਗ੍ਹਾ ਮਜ਼ਬੂਤੀ ਨਾਲ ਬਣਾਏ ਰੱਖਣਾ ਚਾਹੁੰਦੀ ਹੈ।