Republic Day Sale: ਸ਼ਾਓਮੀ ਦੇ ਇਨ੍ਹਾਂ ਪ੍ਰੋਡਕਟਸ 'ਤੇ ਮਿਲ ਰਹੀ ਹੈ ਭਾਰੀ ਛੋਟ

01/20/2019 12:51:31 PM

ਗੈਜੇਟ ਡੈਸਕ- ਗਣਤੰਤਰ ਦਿਸਵ ਦੇ ਮੌਕੇ 'ਤੇ ਕਈ ਕੰਪਨੀਆਂ ਆਪਣੇ ਗਾਹਕਾਂ ਨੂੰ ਆਕਰਸ਼ਿਤ ਛੋਟ ਤੇ ਆਫਰਸ ਦੇ ਨਾਲ ਖਰੀਦਦਾਰੀ ਦਾ ਮੌਕੇ ਦੇ ਰਹੀ ਹੈ। ਇਸ ਕੜੀ 'ਚ ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ Xiaomi ਵੀ ਆਪਣੇ ਗਾਹਕਾਂ ਨੂੰ ਸਮਾਰਟਫੋਨਜ਼ ਤੇ ਐੱਲ. ਈ. ਡੀ ਟੀ. ਵੀ. ਨੂੰ ਛੋਟ 'ਤੇ ਖਰੀਦਣ ਦਾ ਮੌਕੇ ਦੇ ਰਹੀ ਹੈ ਫਲਿੱਪਕਾਰਟ 'ਤੇ ਇਹ ਸੇਲ ਲਾਈਵ ਹੋ ਚੁੱਕੀ ਹੈ ਤੇ ਇਹ 22 ਜਨਵਰੀ ਤੱਕ ਚੱਲੇਗੀ। ਉਥੇ ਹੀ ਅਮੇਜ਼ਾਨ ਦੀ ਸੇਲ 23 ਜਨਵਰੀ ਤੱਕ ਚੱਲੇਗੀ।

ਸ਼ਾਓਮੀ ਦੇ ਇਨ੍ਹਾਂ ਪ੍ਰੋਡਕਟਸ 'ਤੇ ਮਿਲ ਰਹੇ ਹਨ ਇਹ ਆਫਰ :
- ਰੈਡਮੀ ਵਾਏ 2 (3 ਜੀ. ਬੀ/32 ਜੀ. ਬੀ) 'ਤੇ 1,000 ਰੁਪਏ ਦੀ ਛੋਟ ਮਿਲ ਰਹੀ ਹੈ। ਛੋਟ ਤੋਂ ਬਾਅਦ ਇਸ ਸਮਾਰਟਫੋਨ ਨੂੰ 7,999 ਰੁਪਏ 'ਚ ਖਰੀਦ ਸਕਦੇ ਹੋ।  
- ਰੈਡਮੀ ਵਾਏ 2 (4 ਜੀ. ਬੀ/64 ਜੀ. ਬੀ) 'ਤੇ ਵੀ ਸੇਲ ਦੇ ਦੌਰਾਨ 1,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਛੋਟ ਤੋਂ ਬਾਅਦ ਇਸ ਦੀ ਕੀਮਤ 9,999 ਰੁਪਏ ਹੋ ਗਈ ਹੈ।  
- ਰੈਡਮੀ ਨੋਟ 5 ਪ੍ਰੋ (4 ਜੀ. ਬੀ/64 ਜੀ. ਬੀ) ਨੂੰ 2,000 ਰੁਪਏ ਦੀ ਛੋਟ ਤੋਂ ਬਾਅਦ 10,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
- ਰੈਡਮੀ ਨੋਟ 5 ਪ੍ਰੋ (6 ਜੀ. ਬੀ/64 ਜੀ. ਬੀ) 'ਤੇ 1,000 ਰੁਪਏ ਦੀ ਛੋਟ ਦਿੱਤੀ ਜਾ ਰਹੀ। ਛੋਟ ਤੋਂ ਬਾਅਦ ਇਸ ਦੀ ਕੀਮਤ 12,999 ਰੁਪਏ ਹੋ ਗਈ ਹੈ।
- ਰੈਡਮੀ ਨੋਟ 6 ਪ੍ਰੋ (4 ਜੀ. ਬੀ/64 ਜੀ. ਬੀ) 'ਤੇ ਕੰਪਨੀ 1,000 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ ਤੇ ਇਸ ਦੀ ਕੀਮਤ ਸੇਲ ਦੇ ਦੌਰਾਨ 12,999 ਰੁਪਏ ਹੋ ਗਈ ਹੈ।
- ਰੈਡਮੀ ਨੋਟ 6 ਪ੍ਰੋ (6 ਜੀ. ਬੀ/64 ਜੀ.ਬੀ) ਸੇਲ ਦੇ ਦੌਰਾਨ 14,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਫੋਨ 'ਤੇ ਸੇਲ ਦੇ ਦੌਰਾਨ 1,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। 
- ਪੋਕੋ ਐਫ 1 (6ਜੀ. ਬੀ/64. ਜੀ.ਬੀ) ਸੇਲ ਦੇ ਦੌਰਾਨ 1,000 ਰੁਪਏ ਦੀ ਛੋਟ ਤੋਂ ਬਾਅਦ 18,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। 
- ਪੋਕੋ ਏਫ 1 (6 ਜੀ. ਬੀ/128 ਜੀ ਬੀ) ਨੂੰ ਇਸ ਸੇਲ 'ਚ 21,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਫੋਨ 'ਤੇ 1,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
- ਪੋਕੋ ਐਫ 1 (8 ਜੀ. ਬੀ/256 ਜੀ. ਬੀ) ਦੀ ਕੀਮਤ ਛੋਟ ਤੋਂ ਬਾਅਦ 25,999 ਰੁਪਏ ਹੋ ਗਈ ਹੈ। ਇਸ ਫੋਨ 'ਤੇ 2,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
- ਮੀ ਐੱਲ. ਈ. ਡੀ ਟੀ. ਵੀ. 4ਏ ਪ੍ਰੋ (49 ਇੰਚ) 'ਤੇ 1,000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਸਮੇਂ ਇਸ ਫੋਨ ਦੀ ਕੀਮਤ 29,999 ਰੁਪਏ ਹੋ ਗਈ ਹੈ।


Related News