ਇਨ੍ਹਾਂ ਮਾਈਕ੍ਰੋਸਾਫਟ ਯੂਜ਼ਰਜ਼ ਨੂੰ ਮੁਫ਼ਤ ਨਹੀਂ ਮਿਲੇਗੀ ਵਿੰਡੋਜ਼ 11 ਦੀ ਨਵੀਂ ਅਪਡੇਟ, ਜਾਣੋ ਵਜ੍ਹਾ
Thursday, Oct 12, 2023 - 07:37 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਮਾਈਕ੍ਰੋਸਾਫਟ ਯੂਜ਼ਰਜ਼ ਹੋ ਅਤੇ ਆਪਣੇ ਸਿਸਟਮ 'ਚ ਵਿੰਡੋਜ਼ 7 ਜਾਂ ਵਿੰਡੋਜ਼ 8 ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਨਹੀਂ ਹੈ। ਮਾਈਕ੍ਰੋਸਾਫਟ ਨੇ ਨਵੀਂ ਵਿੰਡੋਜ਼ 11 ਅਪਗ੍ਰੋਡ ਨੂੰ ਜਾਰੀ ਕੀਤਾ ਹੈ ਪਰ ਵਿੰਡੋਜ਼ 7 ਅਤੇ ਵਿੰਡੋਜ਼ 8 ਯੂਜ਼ਜ਼ ਨੂੰ ਵਿੰਡੋਜ਼ 11 ਆਪਰੇਟਿੰਗ ਸਿਸਟਮ 'ਚ ਅਪਗ੍ਰੇਡ ਕਰਨ ਲਈ ਭੁਗਤਾਨ ਕਰਨਾ ਹੋਵੇਗਾ। ਕੰਪਨੀ ਨੇ ਵਿੰਡੋਜ਼ 7 ਜਾਂ ਵਿੰਡੋਜ਼ 8 ਯੂਜ਼ਰਜ਼ ਲਈ ਵਿੰਡੋਜ਼ 11 ਅਪਗ੍ਰੇਡ ਦੇ ਮੁਫ਼ਤ ਐਕਸੈਸ ਨੂੰ ਬਲਾਕ ਕਰ ਦਿੱਤਾ ਹੈ। ਜਦੋਂਕਿ ਵਿੰਡੋਜ਼ 10 ਯੂਜ਼ਰਜ਼ ਬਿਨਾਂ ਕਿਸੇ ਭੁਗਤਾਨ ਨੇ ਅਪਗ੍ਰੇਡ ਕਰ ਸਕਣਗੇ।
ਅਪਗ੍ਰੇਡ ਕਰਨ ਲਈ ਦੇਣਾ ਹੋਣਗੇ ਪੈਸੇ
ਦਿ ਵਰਜ ਦੀ ਰਿਪੋਰਟ ਮੁਤਾਬਕ ਅਮਰੀਕੀ ਸਾਫਟਵੇਅਰ ਦਿੱਗਜ ਮਾਈਕ੍ਰੋਸਾਫਟ ਨੇ ਕਥਿਤ ਤੌਰ 'ਤੇ ਇਕ ਖਾਮੀ ਨੂੰ ਠੀਕ ਕਰ ਦਿੱਤਾ ਹੈ, ਜਿਸ ਨਾਲ ਵਿੰਡੋਜ਼ 7 ਅਤੇ ਵਿੰਡੋਜ਼ 8 ਯੂਜ਼ਰਜ਼ ਨੂੰ ਮੁਫ਼ਤ 'ਚ ਵਿੰਡੋਜ਼ 11 'ਚ ਅਪਗ੍ਰੇਡ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਹਾਲਾਂਕਿ, ਵਿੰਡੋਜ਼ 7 ਅਤੇ ਵਿੰਡੋਜ਼ 8 'ਤੇ ਯੂਜ਼ਰਜ਼ ਨੂੰ ਹੁਣ ਵਿੰਡੋਜ਼ 11 ਆਪਰੇਟਿੰਗ ਸਿਸਟਮ 'ਚ ਅਪਗ੍ਰੇਡ ਕਰਨ ਲਈ ਭੁਗਤਾਨ ਕਰਨਾ ਹੋਵੇਗਾ।
ਦੱਸ ਦੇਈਏ ਕਿ ਮਾਈਕ੍ਰੋਸਾਫਟ 'ਚ ਵਿੰਡੋਜ਼ 11 ਨੂੰ ਵਿੰਡੋਜ਼ 10 ਦੇ ਫ੍ਰੀ ਅਪਗ੍ਰੇਡ ਦੇ ਰੂਪ 'ਚ ਪੇਸ਼ ਕੀਤਾ ਹੈ। ਹਾਲਾਂਕਿ, ਅਪਡੇਟ ਸਿਸਟਮ 'ਚ ਖਾਮੀਆਂ ਕਾਰਨ ਆਪਰੇਟਿੰਗ ਸਿਸਟਮ ਵਿੰਡੋਜ਼ 7 ਅਤੇ ਵਿੰਡੋਜ਼ 8 ਲਈ ਵੀ ਫ੍ਰੀ ਅਪਗ੍ਰੇਡ ਦੇ ਰੂਪ 'ਚ ਉਪਲੱਬਧ ਹੈ। ਇਹ ਖਾਮੀ ਯੂਜ਼ਰਜ਼ ਨੂੰ ਵਿੰਡੋਜ਼ 7 ਅਤੇ ਵਿੰਡੋਜ਼ 8 ਨਾਲ ਜੁੜੀ ਕੀਅਜ਼ ਦਾ ਉਸਤੇਮਾਲ ਕਰਕੇ ਵਿੰਡੋਜ਼ 11 'ਚ ਅਪਗ੍ਰੇਡ ਕਰਨ ਦੀ ਮਨਜ਼ੂਰੀ ਦਿੰਦੀ ਹੈ।
ਮਾਈਕ੍ਰੋਸਾਫਟ ਨੇ ਪਿਛਲੇ ਮਹੀਨੇ ਦੇ ਅਖੀਰ 'ਚ ਵਿੰਡੋਜ਼ 11 ਤੋਂ ਵਿੰਡੋਜ਼ 7 ਅਤੇ ਵਿੰਡੋਜ਼ 8 ਕੀਅਜ਼ ਨੂੰ ਬਲਾਕ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਬਦਲਾਅ ਨੂੰ ਹੁਣ ਲਾਗੂ ਕੀਤਾ ਗਿਆ ਹੈ। ਇਹ ਵੀ ਜਾਣ ਲਓ ਕਿ ਜੇਕਰ ਤੁਸੀਂ ਪਹਿਲਾਂ ਹੀ ਆਪਣੇ ਸਿਸਟਮ ਨੂੰ ਵਿੰਡੋਜ਼ 7 ਜਾਂ ਵਿੰਡੋਜ਼ 8 ਤੋਂ ਵਿੰਡੋਜ਼ 11 'ਚ ਅਪਗ੍ਰੇਡ ਕਰ ਲਿਆ ਹੈ ਤਾਂ ਤੁਸੀਂ ਵਿੰਡੋਜ਼ 11 ਨੂੰ ਇਸਤੇਮਾਲ ਕਰ ਸਕੋਗੇ। ਹਾਲਾਂਕਿ, ਮਾਈਕ੍ਰੋਸਾਫਟ ਹੁਣ ਸਾਫ ਵਿੰਡੋਜ਼ 11 ਅਪਗ੍ਰੇਡ ਲਈ ਵਿੰਡੋਜ਼ 7 ਅਤੇ ਵਿੰਡੋਜ਼ 8 ਨਾਲ ਜੁੜੀ ਕੀਅਜ਼ ਨੂੰ ਸਵੀਕਾਰ ਨਹੀਂ ਕਰ ਰਿਹਾ।