ਇਹ TOP-5 ਗੇਮਿੰਗ ਐਪਸ ਲੈ ਸਕਦੀਆਂ ਹਨ PUBG ਦੀ ਜਗ੍ਹਾ

09/03/2020 2:12:15 AM

ਗੈਜੇਟ ਡੈਸਕ—ਮਸ਼ਹੂਰ ਆਨਲਾਈਨ ਗੇਮਿੰਗ ਐਪ ਪਬਜੀ ਮੋਬਾਇਲ ਨੂੰ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਪਬਜੀ ਮੋਬਾਇਲ ਦੇ ਬੈਨ ਦਾ ਐਲਾਨ ਕੀਤਾ ਹੈ। ਅਜਿਹੇ ’ਚ ਜਲਦ ਹੀ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਪਬਜੀ ਮੋਬਾਇਲ ਐਪ ਨੂੰ ਹਟਾ ਦਿੱਤਾ ਜਾਵੇਗਾ। ਪਬਜੀ ਮੋਬਾਇਲ ਨੂੰ ਭਾਰਤ ’ਚ 17.5 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।

ਪਬਜੀ ਸਮੇਤ 118 ਐਪਸ ਹੋਏ ਬੈਨ
ਮਿਨਿਸਟਰੀ ਆਫ ਇਨਫਾਰਮੇਸ਼ਨ ਐਂਡ ਤਕਨਾਲੋਜੀ ਨੇ ਪਬਜੀ ਮੋਬਾਇਲ ਨਾਲ ਹੀ 118 ਚੀਨੀ ਐਪਸ ਨੂੰ ਵੀ ਬੈਨ ਕਰ ਦਿੱਤਾ ਹੈ। ਜੇਕਰ ਤੁਸੀਂ ਪਬਜੀ ਮੋਬਾਇਲ ਗੇਮਿੰਗ ਦੇ ਫੈਨ ਹੋ ਤਾਂ ਬੈਨ ਹੋਣ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਤੁਹਾਡੇ ਲਈ ਕੁਝ ਅਜਿਹੇ ਗੇਮਿੰਗ ਐਪ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਮੋਬਾਇਲ ’ਚ ਪਬਜੀ ਦੀ ਜਗ੍ਹਾ ਇੰਸਟਾਲ ਕਰ ਸਕਦੇ ਹੋ।

ਪਬਜੀ ਮੋਬਾਇਲ ਦੇ ਵਿਕਲਪ
Call off Duty : Mobile

ਸਾਈਜ਼-1.5GB
ਡਾਊਨਲੋਡ-100M+

PunjabKesari
ਪਬਜੀ ਮੋਬਾਇਲ ਨੂੰ ਮੌਜੂਦਾ ਸਮੇਂ ਤੱਕ ਸਭ ਤੋਂ ਜ਼ੋਰਦਾਰ ਕਿਸੇ ਗੇਮ ਨਾਲ ਟੱਕਰ ਮਿਲ ਸਕਦੀ ਹੈ ਤਾਂ ਉਹ ਗੇਮ Call of Duty ਹੈ। ਇਹ ਐਂਡ੍ਰਾਇਡ ਨਾਲ ਹੀ ਆਈ.ਓ.ਐੱਸ. ਯੂਜ਼ਰਸ ਲਈ ਉਪਲੱਬਧ ਹੈ। ਐਂਡ੍ਰਾਇਡ ਯੂਜ਼ਰਸ ਇਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ ਜਦਕਿ ਆਈ.ਓ.ਐੱਸ. ਯੂਜ਼ਰਸ Call of Duty ਨੂੰ ਐਪਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਜੇਕਰ ਮਸ਼ਹੂਰਤਾ ਦੀ ਗੱਲ ਕਰੀਏ ਤਾਂ ਕਾਲ ਆਫ ਡਿਊਟੀ ਦੇ ਗੂਗਲ ਪਲੇਅ ਸਟੋਰ ਦੇ 1 ਕਰੋੜ ਤੋਂ ਜ਼ਿਆਦਾ ਡਾਊਨਲੋਡਸ ਹਨ। ਮਤਲਬ ਇਹ ਗੇਮਿੰਗ ਦੀ ਦੁਨੀਆ ’ਚ ਪਹਿਲਾਂ ਤੋਂ ਮਸ਼ਹੂਰ ਐਪ ਹੈ।

ShadowGun Legends
ਸਾਈਜ਼-1GB
ਡਾਊਨਲੋਡ-5M+

PunjabKesari
ਗੇਮਿੰਗ ਦੀ ਲਿਸਟ ’ਚ ShadowGun Legends ਨੂੰ ਟੌਪ ਲਿਸਟ ’ਚ ਸ਼ਾਮਲ ਕੀਤਾ ਜਾਂਦਾ ਹੈ। ਇਸ ਨੂੰ Madfinger Games ਨੇ ਵਿਕਸਿਤ ਕੀਤਾ ਹੈ। ਇਹ ਗੇਮ ਐਂਡ੍ਰਾਇਡ ਦੇ ਨਾਲ ਹੀ ਆਈ.ਓ.ਐੱਸ ਡਿਵਾਈਸ ਲਈ ਉਪਲੱਬਧ ਹੈ। ਇਸ ’ਚ ਯੂਜ਼ਰਸ ਨੂੰ Sci-Fi ਗੇਮ ਪਲੇਅ ਵਰਗੇ ਫੀਚਰਜ਼ ਮਿਲਦੇ ਹਨ। ShadowGun Legends ’ਚ ਹਾਈ ਡੈਫੀਨੇਸ਼ਨ ਗ੍ਰਾਫਿਕਸ ਅਤੇ ਇੰਟਰ ਐਕਟੀਵਿਟੀ ਮਿਲਦੀ ਹੈ।

Rules of Survival 
ਸਾਈਜ਼-3.1GB
ਡਾਊਨਲੋਡ-50M+

PunjabKesari
ਜੇਕਰ ਤੁਸੀਂ ਪਬਜੀ ਮੋਬਾਇਲ ਦੇ ਯੂਜ਼ਰਸ ਹੋ ਤਾਂ ਤੁਹਾਨੂੰ Rules of Survival ਗੇਮ ’ਚ ਕਾਫੀ ਸਮਾਨਤਾ ਮਿਲੇਗੀ। ਇਸ ਦਾ ਇੰਟਰਫੇਸ ਬਿਲਕੁਲ PUBG Mobile ਦੀ ਤਰ੍ਹਾਂ ਹੈ। ਇਸ ਗੇਮ ’ਚ ਕਈ ਵ੍ਹੀਕਲਸ ਮਿਲਣਗੇ। ਨਾਲ ਹੀ ਬਿਹਤਰੀਨ ਡਿਜ਼ਾਈਨਰ ਹਥਿਆਰ ਨਾਲ ਹਾਈ ਗ੍ਰਾਫਿਕਸ ਮਿਲੇਗਾ। ਪਬਜੀ ਯੂਜ਼ਰਸ ਨੂੰ ਗੇਮ ਕੰਟਰੋਲ ਕਰਨ ’ਚ ਕੋਈ ਦਿੱਕਤ ਨਹੀਂ ਹੋਵੇਗੀ। ਪਰ ਪਬਜੀ ਦੇ ਮੁਕਾਬਲੇ Rules of Survival ਨੂੰ ਇੰਸਟਾਲ ਕਰਨ ਲਈ ਫੋਨ ’ਚ ਜ਼ਿਆਦਾ ਸਪੇਸ ਦੀ ਜ਼ਰੂਰਤ ਪਵੇਗੀ।

Hopeless Land: Fight for Survival
ਸਾਈਜ਼-346MB
ਡਾਊਨਲੋਡ-50M+

PunjabKesari
ਇਹ ਇਕ ਪਲਟੀਪਲੇਅਰ ਗੇਮ ਹੈ, ਜਿਸ ’ਚ ਇਕ ਮੈਚ ’ਚ ਕਰੀਬ 121 ਲੋਕ ਆਪਸ ’ਚ ਖੇਡ ਸਕਦੇ ਹਨ। ਕਈ ਪਲੇਅਰ ਹੋਣ ਦੇ ਬਾਵਜੂਦ ਗੇਮ ’ਚ ਸਮੂਥ ਪਰਫਾਰਮੈਂਸ ਮਿਲੇਗੀ। ਨਾਲ ਹੀ ਗੇਮ ਦੌਰਾਨ ਇਕ ਦੂਜੇ ਤੋਂ ਆਸਾਨੀ ਨਾਲ ਕਮਿਊਨੀਕੇਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਗੇਮ ਨੂੰ ਕੰਟਰੋਲ ਕਰਨਾ ਆਸਾਨ ਹੈ। ਅਜਿਹੇ ’ਚ ਜੇਕਰ ਤੁਹਾਡੇ ਕੋਸ ਘੱਟ ਸਟੋਰੇਜ਼ ਵੇਰੀਐਂਟ ਦਾ ਮੋਬਾਇਲ ਹੈ ਤਾਂ ਤੁਸੀਂ ਇਸ ਨੂੰ ਮੋਬਾਇਲ ’ਚ ਇੰਸਟਾਲ ਕਰ ਸਕਦੇ ਹੋ।

Garena Free Fire
ਸਾਈਜ਼-580MB
ਡਾਊਨਲੋਡ-500M+

PunjabKesari
ਇਸ ਗੇਮ ’ਚ ਯੂਜ਼ਰਸ ਨੂੰ ਕਾਫੀ ਸ਼ਾਨਦਾਰ ਇੰਟਰਫੇਸ ਮਿਲੇਗਾ। ਇਹ ਕਾਫੀ ਮਸ਼ਹੂਰ ਗੇਮ ਹੈ। ਇਸ ਨੂੰ ਕਰੀਬ 500 ਮਿਲੀਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। ਇਸ ਗੇਮ ਦੀ ਮਸ਼ਹੂਰਤਾ ਕਾਰਣ ਗੇਮ ਦੀ ਬਿਹਤਰੀਨ ਡਿਜ਼ਾਈਨ ਅਤੇ ਗ੍ਰਾਫਿਕਸ ਵਾਲੀਆਂ ਗਨ ਉਪਲੱਬਧ ਰਹਿਣਗੀਆਂ। ਨਾਲ ਹੀ ਗੇਮਿੰਗ ਦੌਰਾਨ ਪਲੇਅਰ ਨੂੰ ਇਕ ਦੂਜੇ ਨਾਲ ਆਸਾਨੀ ਨਾਲ ਕਮਿਊਨੀਕੇਸ਼ਨ ਸਿਸਟਮ ਮਿਲਦਾ ਹੈ। ਇਸ ਤੋਂ ਇਲਾਵਾ ਗੇਮ ’ਚ ਕਮਾਲ ਦੇ ਗ੍ਰਾਫਿਕਸ, ਵੱਡੇ ਸਾਈਜ਼ ਦਾ ਮੈਪ, ਸ਼ਾਨਦਾਰ ਸਕਿਨ ਅਤੇ ਕਾਸਮੈਟਿਕਸ ਮਿਲਦੀ ਹੈ। 


Karan Kumar

Content Editor

Related News