ਦਮਦਾਰ ਫੀਚਰਸ ਨਾਲ ਲੈਸ ਇਹ ਹਨ ਟਾਪ 4 Tablets

07/21/2017 10:46:08 PM

ਜਲੰਧਰ—ਭਾਰਤੀ ਬਾਜ਼ਾਰ 'ਚ ਸਮਾਰਟਫੋਨ ਦੇ ਇਲਾਵਾ ਟੈਬਲੇਟ ਦਾ ਕ੍ਰੇਜ਼ ਵੀ ਵਧਦਾ ਜਾ ਰਿਹਾ ਹੈ। ਟੈਬਲੇਟ ਦੇ ਜਰੀਏ ਤੁਸੀਂ ਕੰਪਿਊਟਰ ਅਤੇ ਸਮਾਰਟਫੋਨ 'ਚ ਕਰਨ ਵਾਲੇ ਕੰਮ ਨੂੰ ਆਸਾਨੀ ਨਾਲ ਕਰ ਸਕਦੇ ਹੋ। ਬਾਜ਼ਾਰ 'ਚ ਵੱਡੀ ਗਿਣਤੀ 'ਚ ਬਜਟ ਟੈਬਲੇਟ ਮੌਜੂਦ ਹਨ। ਇਸ 'ਚ ਲੋਕਾਂ ਲਈ ਸਹੀ ਟੈਬਲੇਟ ਨੂੰ ਚੁਣਨਾ ਮੁਸ਼ਕਸ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਦਮਦਾਰ ਟੈਬਲੇਟ ਬਾਰੇ ਦੱਸਣ ਜਾ ਰਹੇ ਹਾਂ।   Nvidia Shield Tablest K1
Nvidia Shield Tablest K1 'ਚ 8.00 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੀ ਡਿਸਪਲੇ ਦਾ Resolution 1920*1200 ਪਿਕਸਲ ਹੈ। ਇਸ 'ਚ 2.2 Ghz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਟੈਬਲੇਟ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੇ ਇਲਾਵਾ ਟੈਬਲੇਟ 'ਚ 5 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਟੈਬਲੇਟ ਐਂਡ੍ਰਾਇਡ 7.0 ਨਾਗਟ 'ਤੇ ਕੰਮ ਕਰਦਾ ਹੈ।
Asus Zenpad S8.0
Asus Zenpad S 8.0 ਟੈਬਲੇਟ 'ਚ 8.0 ਇੰਚ ਡਿਸਪਲੇ ਦਿੱਤੀ ਗਈ ਹੈ। ਇਸ ਡਿਸਪਲੇ ਦਾ Resolution 1536*2048 ਪਿਕਸਲ ਹੈ। ਜ਼ੈਨਪੈਡ5 8.0 'ਚ 1.8 Ghz ਕਵਾਡ-ਕੋਰ ਇੰਟੈਲ atom ਪ੍ਰੋਸੈਸਰ ਦਿੱਤਾ ਗਿਆ ਹੈ। ਮਲਟੀ ਟਾਸਕਿੰਗ ਪਰਫਾਮ ਕਰਨ ਲਈ ਟੈਬਲੇਟ 'ਚ 4 ਜੀ.ਬੀ ਰੈਮ ਦਾ ਸਪੋਰਟ ਦਿੱਤਾ ਗਿਆ ਹੈ। ਇਸ ਟੈਬਲੇਟ 'ਚ 32 ਜੀ.ਬੀ ਅਤੇ 64 ਜੀ.ਬੀ ਸਟੋਰੇਜ ਵੇਰੀਅੰਟ ਮੌਜੂਦ ਹੈ। ਟੈਬਲੇਟ ਦੇ ਕੈਮਰੇ ਦੀ ਗੱਲ ਕਰੀਏ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਟੈਬਲੇਟ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ।
Lenovo Yoga Tab 3 
Lenovo Yoga Tab 3 ਟੈਬਲੇਟ 'ਚ 8 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੀ ਡਿਸਪਲੇ ਦਾ Resolution 1280*800 ਪਿਕਸਲ ਹੈ। ਇਸ 'ਚ 1.3 Ghz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਟੈਬਲੇਟ 'ਚ 1 ਜੀ.ਬੀ ਰੈਮ ਅਤੇ 8 ਜੀ.ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੇ ਇਲਾਵਾ ਟੈਬਲੇਟ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ।
Lenovo Tab 2 A10
Lenovo Tab 2 A10 'ਚ 10.10 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੀ ਡਿਸਪਲੇ ਦਾ ਸਕਰੀਨ Resolution 1920*1080 ਪਿਕਸਲ ਹੈ। ਇਸ 'ਚ 1.5 Ghz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਟੈਬਲੇਟ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੇ ਇਲਾਵਾ ਟੈਬਲੇਟ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਹ ਟੈਬਲੇਟ ਐਂਡ੍ਰਾਇਡ 7.0 ਨਾਗਟ 'ਤੇ ਕੰਮ ਕਰਦਾ ਹੈ।


Related News