WhatsApp ''ਚ ਛੇਤੀ ਮਿਲਣਗੇ ਤੁਹਾਨੂੰ ਇਹ ਤਿੰਨ ਕਮਾਲ ਦੇ ਫੀਚਰਸ

Saturday, Sep 26, 2020 - 08:06 PM (IST)

WhatsApp ''ਚ ਛੇਤੀ ਮਿਲਣਗੇ ਤੁਹਾਨੂੰ ਇਹ ਤਿੰਨ ਕਮਾਲ ਦੇ ਫੀਚਰਸ

ਨਵੀਂ ਦਿੱਲੀ - WhatsApp ਦੁਨਿਆਭਰ 'ਚ ਇਸਤੇਮਾਲ ਕੀਤਾ ਜਾਣ ਵਾਲਾ ਸਭ ਤੋਂ ਪਾਪੁਲਰ ਇੰਸਟੈਂਟ ਮੈਸੇਜਿੰਗ ਐਪ ਹੈ। ਦੁਨਿਆਭਰ 'ਚ ਇਸਦੇ 2 ਬਿਲੀਅਨ ਤੋਂ ਵੀ ਜ਼ਿਆਦਾ ਯੂਜਰਸ ਹਨ। ਕੰਪਨੀ ਆਪਣੇ ਯੂਜਰਸ ਲਈ ਹਰ ਥੋੜ੍ਹੇ ਦਿਨ 'ਚ ਨਵੇਂ-ਨਵੇਂ ਫੀਚਰਸ ਲੈ ਕੇ ਆਉਂਦੀ ਹੈ। ਅਜਿਹੇ 'ਚ ਇਹ ਐਪ ਪਹਿਲਾਂ ਨਾਲੋਂ ਵੀ ਕਾਫ਼ੀ ਦਿਲਚਸਪ ਹੁੰਦਾ ਜਾਂਦਾ ਹੈ ਅਤੇ ਯੂਜਰਸ ਦੀ ਸਹੂਲਤ ਵੀ ਵਧਦੀ ਜਾਂਦੀ ਹੈ। ਕੰਪਨੀ ਅਜੇ ਵੀ ਕੁੱਝ ਨਵੇਂ ਫੀਚਰਸ 'ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਛੇਤੀ ਹੀ ਪਲੇਟਫਾਰਮ 'ਤੇ ਰਿਲੀਜ ਕੀਤਾ ਜਾ ਸਕਦਾ ਹੈ। 
ਐਕਸਪਾਇਰਿੰਗ ਮੀਡੀਆ : ਕੰਪਨੀ ਇਸ ਫੀਚਰ 'ਤੇ ਪਿਛਲੇ ਕੁੱਝ ਸਮੇਂ ਤੋਂ ਕੰਮ ਕਰ ਰਹੀ ਹੈ। ਇਹ ਫੀਚਰ ਅਜੇ ਡਿਵੈਲਪਮੈਂਟ ਸਟੇਜ 'ਚ ਹੈ ਅਤੇ ਇਸ ਨੂੰ ਕਈ ਨਾਮ ਦਿੱਤੇ ਜਾ ਚੁੱਕੇ ਹਨ ਜਿਵੇਂ- ਸੈਲਫ ਡਿਸਟਰਕਟਿੰਗ ਮੈਸੇਜ ਅਤੇ ਡਿਸਅਪੀਇਰਿੰਗ ਮੈਸੇਜ। ਇਸ ਫੀਚਰ ਦੇ ਜ਼ਰੀਏ ਰਿਸੀਵਰ ਨੂੰ ਭੇਜੇ ਗਏ ਇਮੇਜ, ਵੀਡੀਓ ਜਾਂ GIFs ਨੂੰ ਉਨ੍ਹਾਂ ਦੇ ਵੇਖੇ ਜਾਣ ਤੋਂ ਬਾਅਦ ਡਿਲੀਟ ਕੀਤਾ ਜਾ ਸਕਦਾ ਹੈ।

ਫਿਲਹਾਲ ਇਹ ਐਪ 'ਤੇ ਲਾਈਵ ਨਹੀਂ ਹੈ। WABetaInfo ਦੇ ਮੁਤਾਬਕ, ਇਹ ਫੀਚਰ ਭਵਿੱਖ 'ਚ ਬੀਟਾ ਰਿਲੀਜ 'ਚ ਆਵੇਗਾ ਅਤੇ ਬਾਅਦ 'ਚ ਇਸਦਾ ਸਟੇਬਲ ਰੋਲਆਉਟ ਕੀਤਾ ਜਾਵੇਗਾ।

ਮਲਟੀ-ਡਿਵਾਇਸ ਸਪੋਰਟ : ਐਕਸਪਾਇਰਿੰਗ ਮੀਡੀਆ ਫੀਚਰ ਦੀ ਹੀ ਤਰ੍ਹਾਂ ਵਟਸਐਪ ਕੁੱਝ ਸਮੇਂ ਤੋਂ ਮਲਟੀ-ਡਿਵਾਇਸ ਸਪੋਰਟ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਫਿਲਹਾਲ ਇਸ ਦੀ ਲਾਂਚਿੰਗ ਨੂੰ ਲੈ ਕੇ ਟਾਈਮਲਾਈਨ ਜਾਰੀ ਨਹੀਂ ਕੀਤੀ ਗਈ ਹੈ। ਇਸ ਫੀਚਰ ਦੀ ਮਦਦ ਨਾਲ ਯੂਜਰਸ ਇੱਕ ਹੀ ਸਮੇਂ 'ਚ ਆਪਣੇ ਵਟਸਐਪ ਅਕਾਉਂਟ ਨੂੰ ਮਲਟੀਪਲ ਡਿਵਾਇਸੇਜ 'ਚ ਆਪਰੇਟ ਕਰ ਸਕਣਗੇ।

WABetaInfo ਦਾ ਦਾਅਵਾ ਹੈ ਕਿ ਵਟਸਐਪ ਡਿਵਾਇਸੇਜ ਦੀ ਲਿਮਿਟ ਚਾਰ ਤੱਕ ਰੱਖੇਗਾ। ਯਾਨੀ ਯੂਜਰਸ ਇੱਕ ਸਮੇਂ 'ਚ ਸਿਰਫ ਚਾਰ ਡਿਵਾਇਸੇਜ 'ਚ ਹੀ ਆਪਣਾ ਅਕਾਉਂਟ ਲਾਗ-ਇਨ ਕਰ ਸਕਣਗੇ।

ਹਿਸਟਰੀ-ਸਿੰਕ : ਮਲਟੀ-ਡਿਵਾਇਸ ਸਪੋਰਟ ਫੀਚਰ ਨੂੰ ਲਿਆਉਣ ਨਾਲ ਹੀ ਵਟਸਐਪ ਵੱਲੋਂ ਹਿਸਟਰੀ ਸਿੰਕ ਫੀਚਰ ਨੂੰ ਵੀ ਯੂਜਰਸ ਲਈ ਛੇਤੀ ਹੀ ਜਾਰੀ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜਰਸ ਸਾਰੇ ਚੈਟਸ ਨੂੰ ਇੱਕ ਤੋਂ ਦੂਜੇ ਡਿਵਾਇਸ 'ਚ ਕਾਪੀ ਕਰ ਸਕਦੇ ਹਨ। ਇਸ ਫੀਚਰ ਦੀ ਮਦਦ ਨਾਲ ਅਜਿਹਾ ਪਹਿਲੀ ਵਾਰ ਹੋ ਸਕੇਗਾ ਕਿ ਐਂਡਰਾਇਡ ਯੂਜਰਸ ਆਪਣੀ ਚੈਟ iPhones 'ਚ ਕੈਰੀ ਕਰ ਸਕਣਗੇ ਜਾਂ iPhone ਯੂਜਰਸ ਐਂਡਰਾਇਡ 'ਚ।


author

Inder Prajapati

Content Editor

Related News