ਐਂਡਰਾਇਡ 9 Pie ਅਪਡੇਟ ਰਾਹੀਂ ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ''ਚ ਸ਼ਾਮਿਲ ਹੋਣਗੇ ਸ਼ਾਨਦਾਰ ਫੀਚਰ

Wednesday, Oct 10, 2018 - 05:35 PM (IST)

ਜਲੰਧਰ-ਗੂਗਲ ਨੇ ਐਂਡਰਾਇਡ Pie ਦੇ ਸਟੇਬਲ ਵਰਜ਼ਨ ਨੂੰ ਲਾਂਚ ਕੀਤੇ ਦੋ ਮਹੀਨੇ ਹੋ ਗਏ ਹਨ ਅਤੇ ਕੰਪਨੀਆਂ ਆਪਣੇ ਪੁਰਾਣੇ ਅਤੇ ਨਵੇਂ ਸਮਾਰਟਫੋਨਜ਼ 'ਚ ਇਹ ਅਪਡੇਟ ਦੇ ਰਹੀਆਂ ਹਨ। ਰਿਪੋਰਟ ਮੁਤਾਬਕ ਹੁਣ ਅਪਡੇਟ ਦੀ ਸ਼ੁਰੂਆਤ ਸੈਮਸੰਗ ਆਪਣੇ ਫਲੈਗਸ਼ਿਪ ਸਮਾਰਟਫੋਨਜ਼ ਤੋਂ ਕਰ ਰਹੀ ਹੈ, ਇਨ੍ਹਾਂ 'ਚ ਗਲੈਕਸੀ ਐੱਸ 9 (Galaxy S9), ਗਲੈਕਸੀ ਐੱਸ 9 ਪਲੱਸ (Galaxy S9 Plus) ਅਤੇ ਗਲੈਕਸੀ ਨੋਟ 9 (Galaxy Note 9) ਆਦਿ ਸਮਾਰਟਫੋਨਜ਼ ਸ਼ਾਮਿਲ ਹਨ। ਕੰਪਨੀ ਸੈਮਸੰਗ ਦੇ ਆਪਣੇ ਕਸਟਮ ਸਕਿਨ ਐਕਸਪੀਰੀਅੰਸ 10 ਦੇ ਉੱਪਰ ਕੰਮ ਕਰ ਰਹੀ ਹੈ, ਜੋ ਐਂਡਰਾਇਡ Pie 'ਤੇ ਆਧਾਰਿਤ ਹੈ। ਹੁਣ ਜਦੋਂ ਅਪਡੇਟ ਦੇ ਉੱਪਰ ਕੰਮ ਖਤਮ ਹੋਣ ਵਾਲਾ ਹੈ, ਤਾਂ ਅਜਿਹੇ 'ਚ ਇਸ ਨੂੰ ਜਲਦ ਹੀ ਸੈਮਸੰਗ ਦੇ ਫਲੈਗਸ਼ਿਪ ਸਮਾਰਟਫੋਨਜ਼ 'ਚ ਦੇਖ ਸਕਦੇ ਹਨ।

ਸੈਮਸੰਗ ਗਲੈਕਸੀ ਨੋਟ 9 ਦਾ ਸੀਨ ਆਪਟੀਮਾਈਜ਼ਰ ਫੀਚਰ S9 Duo 'ਚ ਹੋਵੇਗਾ ਸ਼ਾਮਿਲ-
ਐਕਸ. ਡੀ. ਏ. ਡਿਵੈਲਪਰਸ ਦੇ ਮੁਤਾਬਕ ਸੈਮਸੰਗ ਨੋਟ 9 ਦੇ ਕੈਮਰੇ 'ਚ ਸ਼ਾਮਿਲ ਸੀਨ ਆਪਟੀਮਾਈਜ਼ (Scene Optimizer) ਫੀਚਰ ਨੂੰ S9 Duo 'ਚ ਸ਼ਾਮਿਲ ਕਰਨ 'ਤੇ ਵੀ ਕੰਮ ਕਰ ਰਹੀਂ ਹੈ। ਸੀਨ ਆਪਟੀਮਾਈਜ਼ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ 'ਚ ਮੌਜੂਦ ਏ. ਆਈ. ਨੂੰ ਵਰਤੋਂ ਕਰ ਕੇ ਕੈਮਰੇ ਤੋਂ ਖਿੱਚੀ ਗਈਆਂ ਤਸਵੀਰਾਂ ਦੀ ਕੁਆਲਿਟੀ ਨੂੰ ਵਧਾਉਂਦਾ ਹੈ। ਰਿਪੋਰਟ ਮੁਤਾਬਕ ਇਹ ਫੀਚਰ ਫਿਲਹਾਲ 20 ਵੱਖਰੇ-ਵੱਖਰੇ ਸੀਨ ਨੂੰ ਸਪੋਰਟ ਕਰਦਾ ਹੈ। ਇਹ ਸੀਨ ਪੋਰਟ੍ਰੇਟ ਤੋਂ ਲੈ ਕੇ ਵਾਟਰਪਰੂਫ ਨੂੰ ਪਹਿਚਾਣ ਸਕਦਾ ਹੈ।

ਗਲੈਕਸੀ ਨੋਟ 9 ਦਾ Flaw ਡਿਟੇਕਸ਼ਨ ਫੀਚਰ ਮਿਲੇਗਾ S9 ਅਤੇ S9 ਪਲੱਸ-
ਪਿਛਲੇ ਸੈਮਸੰਗ ਐਕਸਪੀਰੀਅੰਸ 10 ਜਾਂ ਐਂਡਰਾਇਡ Pie ਬਿਲਡ (Experience 10/Android Pie builds) ਤੋਂ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਕੰਪਨੀ ਨੋਟ 9 ਦੇ Flaw Detection ਫੀਚਰ ਨੂੰ S9 ਅਤੇ  S9 ਪਲੱਸ 'ਚ ਲਿਆਉਣ 'ਤੇ ਕੰਮ ਕਰ ਰਹੀ ਹੈ, ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ Flaw Detection ਤੋਂ ਖਿੱਚੀਆਂ ਗਈਆਂ ਤਸਵੀਰਾਂ 'ਚ ਬੰਦ ਅੱਖਾਂ ਜਾਂ ਕੈਮਰਾ ਲੈੱਨਜ਼ ਦੇ ਧੱਬੇ ਵਰਗੀ ਸਮੱਸਿਆ ਨੂੰ ਚੈੱਕ ਕਰ ਕੇ ਉਸ ਨੂੰ ਮਸ਼ੀਨ ਲਰਨਿੰਗ ਦੇ ਰਾਹੀਂ ਠੀਕ ਕਰਦਾ ਹੈ।


Related News