ਇਸ ਸਾਲ ਭਾਰਤ ''ਚ ਲਾਂਚ ਹੋਈਆਂ ਕੁਝ ਖਾਸ ਅਤੇ ਦਮਦਾਰ ਬਾਈਕਸ
Saturday, Dec 31, 2016 - 12:50 PM (IST)

ਜਲੰਧਰ- ਵਿਸ਼ਵਭਰ ''ਚ ਬਾਈਕਸ ਦੇ ਦੀਵਾਨਿਆਂ ਦੀ ਕਮੀਂ ਨਹੀਂ ਹੈ। ਕਈ ਦੇਸ਼ਾਂ ''ਚ ਜਿਥੇ ਲੋਕ ਕਾਰਾਂ ਨੂੰ ਹਰ ਰੋਜ਼ ਇਸਤੇਮਾਲ ਕਰਦੇ ਹਨ, ਉਥੇ ਹੀ ਭਾਰਤੀ ਲੋਕ ਬਾਈਕਸ ਨੂੰ ਨੂੰ ਜ਼ਿਆਦਾ ਤਵੱਜੋ ਦਿੰਦੇ ਹਨ। ਇਨ੍ਹਾਂ ''ਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਜਿਹੀਆਂ ਬਾਈਕਸ ਵੀ ਰੱਖਣਾ ਪਸੰਦ ਕਰਦੇ ਹਨ ਜਿਨ੍ਹਾਂ ਨੂੰ ਸਿਰਫ ਰਾਈਡ ਦਾ ਮਜ਼ਾ ਲੈਣ ਲਈ ਇਸਤੇਮਾਲ ਕੀਤਾ ਜਾ ਸਕੇ। ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਅੰਤਰਰਾਸ਼ਟਰੀ ਕੰਪਨੀਆਂ ਭਾਰਤ ''ਚ ਆਪਣੀਆਂ ਬਾਈਕਸ ਨੂੰ ਤੇਜ਼ੀ ਨਾਲ ਲਾਂਚ ਕਰ ਰਹੀਆਂ ਹਨ।
ਆਓ ਜਾਣਦੇ ਹਾਂ ਸਾਲ 2016 ''ਚ ਲਾਂਚ ਹੋਈਆਂ ਕੁਝ ਅਜਿਹੀਆਂ ਹੀ ਦਮਦਾਰ ਬਾਈਕਸ ਬਾਰੇ-
MV Agusta F3 800 R3
ਸਪੋਰਟਸ ਬਾਈਕ ਪਸੰਦ ਹੈ ਤਾਂ ਇਤਾਲਵੀ ਬਾਈਕ ਨਿਰਮਾਤਾ ਨੇ ਐੱਮ.ਵੀ. ਅਗਸਤਾ ਨੇ ਐੱਫ3 800 ਆਰ.ਸੀ. ਨੂੰ ਲਿਮਟਿਡ ਆਡੀਸ਼ਨ (ਸਿਰਫ 9 ਯੂਨਿਟਸ) ਦੇ ਤੌਰ ''ਤੇ ਭਾਰਤ ''ਚ ਲਾਂਚ ਕੀਤਾ ਸੀ। ਇਸ ਦੇ ਡਿਜ਼ਾਈਨ ਨੂੰ ਦੇਖਦੇ ਹੀ ਤੁਹਾਡੇ ਮੁੰਹ ''ਚੋਂ ਅਮੇਜ਼ਿੰਗ ਸ਼ਬਦ ਜ਼ਰੂਰ ਨਿਕਲੇਗਾ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਸ ਦੇ ਸਾਰੇ ਯੂਨਿਟਸ ਵਿਕ ਚੁੱਕੇ ਹਨ ਜਾਂ ਨਹੀਂ। ਇਸ ਵਿਚ 798ਸੀਸੀ 3 ਸਿਲੰਡਰ ਇੰਜਣ ਲੱਗਾ ਹੈ ਜੋ 148 ਬੀ.ਐੱਚ.ਪੀ. ਦੀ ਪਾਵਰ ਅਤੇ 88 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 6 ਸਪੀਡ ਗਿਅਰਬਾਕਸ ਦੇ ਨਾਲ ਕੰਮ ਕਰਦਾ ਹੈ ਅਤੇ ਇਸ ਬਾਈਕ ਦੀ ਟਾਪ ਸਪੀਡ 269 ਕਿ.ਮੀ. ਪ੍ਰਤੀ ਘੰਟਾ ਹੈ।
Ducati XDiavel
ਬਾਈਕ ''ਤੇ ਇਕੱਲੇ ਰਾਈਡ ਕਰਨਾ ਪਸੰਦ ਹੈ ਤਾਂ ਐਕਸਡੈਵਿਲ ਤੁਹਾਡੇ ਲਈ ਹੀ ਹੈ। ਹਾਲਾਂਕਿ ਇਸ ਦੇ ਪਿੱਛੇ ਛੋਟੀ ਜਿਹੀ ਸੀਟ ਵੀ ਲਗਾਈ ਗਈ ਹੈ। ਇਤਾਲਵੀ ਕੰਪਨੀ ਦੀ ਇਹ ਬਾਈਕ ਆਲ ਬਲੈਕ ਵ੍ਹੀਲਸ ਅਤੇ ਅਜੀਬ ਜਿਹੀ ਦਿਸਣ ਵਾਲੀ ਐੱਲ.ਈ.ਡੀ. ਹੈੱਡਲਾਈਟਸ ਦੇ ਨਾਲ ਇਕ ਵੱਖ ਹੀ ਲੁੱਕ ਪ੍ਰਦਾਨ ਕਰਦੀ ਹੈ। ਜੇਕਰ ਤੁਸੀਂ ਉਨ੍ਹਾਂ ਲੋਕਾਂ ''ਚੋਂ ਹੋ ਜੋ ਚਾਹੁੰਦੇ ਹਨ ਉਨ੍ਹਾਂ ਦੀ ਬਾਈਕ ਪਾਵਰਫੁੱਲ ਹੋਣ ਦੇ ਨਾਲ-ਨਾਲ ਵੱਖ ਵੀ ਹੋਵੇ ਤਾਂ ਇਹ ਡੁਕਾਟੀ ਐਕਸਡੈਵਿਲ ਤੁਹਾਡੇ ਲਈ ਹੀ ਹੈ. ਇਸ ਵਿਚ 1262ਸੀਸੀ 4ਵੀ ਲਿਕੁਇੱਡ ਕੂਲਡ ਪੈਟਰੋਲ ਇੰਜਣ ਲੱਗਾ ਹੈ ਜੋ 156 ਬੀ.ਐੱਚ.ਪੀ. ਦੀ ਤਾਕਤ ਅਤੇ 128.9 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਦਾ ਕਰਬ ਵੇਟ 247 ਕਿ.ਗ੍ਰਾ. ਹੈ।
indian Springfield Cruiser
ਵਿਸ਼ਵਭਰ ''ਚ ਕਰੂਜ਼ ਬਾਈਕਸ ਦੇ ਅਲੱਗ ਹੀ ਚਾਹੁਣ ਵਾਲੇ ਹਨ ਕਿਉਂਕਿ ਇਨ੍ਹਾਂ ਬਾਈਕਸ ਨੂੰ ਆਰਾਮਦਾਇਕ ਰੂਪ ਨਾਲ ਲੰਬੀ ਦੂਰੀ ਤੈਅ ਕਰਨ ਲਈ ਬਣਾਇਆ ਜਾਂਦਾ ਹੈ। ਬੈਸਟ ਕਰੂਜ਼ ਬਾਈਕ ਨਿਰਮਾਤਾ ਇੰਡੀਅਨ ਮੋਟਰਸਾਈਕਲ ਨੇ ਇਸ ਸਾਲ ''ਸਪ੍ਰਿੰਗਫੀਲਡ'' ਨੂੰ ਭਾਰਤ ''ਚ ਲਾਂਚ ਕੀਤਾ ਹੈ। ਇਸ ਵਿਚ ਕਲਾਸਿਕ ਸਟਾਈਲ ਦੇ ਨਾਲ ਮਾਡਰਨ ਟੈਕਨਾਲੋਜੀ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿਚ ਲੱਗਾ ਥੰਡਰ ਸਕਰਾਕ 111 ਇੰਜਣ ਲੱਗਾ ਹੈ ਜੋ 2600 ਆਰ.ਪੀ.ਐੱਮ. ''ਤੇ 138.9 ਐੱਨ.ਐੱਮ. ਦਾ ਟਾਕਰ ਪੈਦਾ ਕਰਦਾ ਹੈ। ਇਸ਼ ਨੂੰ ਬਣਾਉਣ ''ਚ ਐਲੂਮੀਨੀਅਮ ਚੈੱਸੀ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਦਾ ਕਰਬ ਵੇਟ 241.7 ਕਿ.ਗ੍ਰਾ. ਹੈ।
Kawasaki Ninja ZX-10R
ਜਪਾਨੀ ਕੰਪਨੀਆਂ ਬਾਈਕਸ ਦੇ ਮਾਮਲੇ ''ਚ ਬੇਹੱਦ ਲੋਕਪ੍ਰਿਅ ਹਨ। ਨਿੰਜਾ ਜੈਡ.ਐਕਸ-10ਆਰ ਨੂੰ ਸਤੰਬਰ ''ਚ ਲਾਂਚ ਕੀਤਾ ਗਿਆ ਹੈ ਅਤੇ ਇਹ ਇਕ ਸ਼ਾਨਦਾਰ ਸਪੋਰਟਸ ਬਾਈਕ ਹੈ। ਇਸ ਨੇ ਸਾਲ 2013 ਅਤੇ 2015 ''ਚ ਵਰਲਡ ਸੁਪਰਬਾਈਕ ਮੁਕਾਬਲੇਬਾਜ਼ੀ ਦਾ ਖਿਤਾਬ ਜਿੱਤਿਆ ਹੈ। ਇਸ ਵਿਚ ਲੱਗਾ 998ਸੀਸੀ ਲਿਕੁਇੱਡ ਕੂਲਡ ਇੰਜਣ 197 ਬੀ.ਐੱਚ.ਪੀ. ਅਤੇ 113.5 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।
Triumph Bonneville T100
ਅਜਿਹੀ ਬਾਈਕ ਜੋ ਪੁਰਾਣੇ ਦਿਨਾਂ ਨੂੰ ਯਾਦ ਕਰਵਾ ਦਵੇ ਅਤੇ ਉਸ ਦਾ ਇੰਜਣ ਵੀ ਪਾਵਰਫੁੱਲ ਹੋਵੇ ਤਾਂ ਬੋਨੇਵਿਲੇ ਟੀ100 ਇਸ ਦੀ ਇਕ ਚੰਗੀ ਉਦਾਹਰਣ ਹੈ। ਇਹ ਬ੍ਰਿਟਿਸ਼ ਮੋਟਰਸਾਈਕਲ ਨਿਰਮਾਤਾ ਕੰਪਨੀ ਟੀ100 ਦੇ ਨਾਲ ਘੱਟ ਕੀਮਤ ''ਚ ਜ਼ਿਆਦਾ ਪਾਵਰ ਦੀ ਪੇਸ਼ਕਸ਼ ਵੀ ਕਰਦੀਹੈ। 1959 ਬੋਨੇਵਿਲੇ ਤੋਂ ਪ੍ਰੇਰਿਤ ਇਸ ਬਾਈਕ ''ਚ 900 ਸੀਸੀ ਪੈਰੇਲਲ ਟਵਿਨ ਸਿਲੰਡਰ, ਲਿਕੁਇੱਡ-ਕੂਲਡ ਇੰਜਣ ਲੱਗਾ ਹੈ ਜੋ 54 ਹਾਰਸਪਾਵਰ ਅਤੇ 80 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।