ਇਸ ਨਵੇਂ ਫੀਚਰਸ ਨਾਲ ਪੇਸ਼ ਹੋ ਸਕਦੀ ਹੈ iOS 11 ਦੀ ਅਪਡੇਟ

Saturday, May 06, 2017 - 05:11 PM (IST)

ਇਸ ਨਵੇਂ ਫੀਚਰਸ ਨਾਲ ਪੇਸ਼ ਹੋ ਸਕਦੀ ਹੈ  iOS 11 ਦੀ ਅਪਡੇਟ

ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ 28ਵਾਂ ਸਾਲਾਨਾਂ ਵਰਲਡਵਾਈਡ ਡਵੈਲਪਰ ਸੰਮੇਲਨ 5 ਜੂਨ ਨੂੰ ਕੈਲੀਫੋਰਨੀਆ ਦੇ ਸੈਨ ਜੋਸ ਦੇ ਮੈਕੇਨਰੀ ਕੰਵੇਂਸ਼ਨ ਸੈਂਟਰ ਆਯੋਜਿਤ ਹੋਣ ਲਈ ਬਿਲਕੁਲ ਤਿਆਰ ਹਨ। ਇਸ ਸੰਮੇਲਨ ਦੌਰਾਨ ਲੋਕਾਂ ਨੂੰ iPhone ਲਈ ਆਉਣ ਵਾਲੇ ਨਵੇਂ ਮੋਬਾਇਲ ਆਪਰੇਟਿੰਗ ਸਿਸਟਮ iOS11 ਦਾ ਪਹਿਲਾ ਲੁੱਕ ਦੇਖਣ ਨੂੰ ਮਿਲੇਗਾ। ਜਾਣਕਾਰੀ ਦੇ ਅਨੁਸਾਰ ਇਸ ਨਵੇਂ ਆਪਰੇਟਿੰਗ ਸਿਸਟਮ ਦੇ ਲਾਂਚ ਤੋਂ ਪਹਿਲਾਂ ਹੀ ਇਸ ਦੇ ਕੁਝ ਫੀਚਰਸ ਦੀ ਜਾਣਕਾਰੀ ਲੀਕ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ iOS 11 ''ਚ Apple FaceTime Audio ਨੂੰ iPhone ਯੂਜ਼ਰਸ ਦੇ ਵਿਚਕਾਰ ਦਾ ਡਿਫਾਸਟ ਮੇਥਡ ਬਣਾਵੇਗਾ। ਇਸ ਤੋਂ ਇਲਾਵਾ iMessage  ਐਕਸਟੇਂਸ਼ਨ  ਨਾਲ ਸ਼ਾਮਿਲ ਕੀਤਾ ਜਾਵੇਗਾ, ਜੋ ਕਿ iPhone ਯੂਜ਼ਰਸ ਨੂੰ conversations  ਦੇ ਅੰਤਰਗਤ ਹੀ ਪੈਸੇ ਟਾਂਸਫਰ ਕਰਨ ਦੀ ਅਨੁਮਤੀ ਦੇਵੇਗਾ। ਇਹ ਵੀ ਕਿਹਾ ਜਾ ਸਕਦਾ ਹੈ ਕਿ Apple Pay ਇਕ ਸੋਸ਼ਲ ਫੀਡ ਨਾਲ ਆਵੇਗਾ, ਜੋ ਕਿ ਬਿਲਕੁਲ Venmo ਦੇ ਸੋਸ਼ਲ ਫੀਡ ਦੀ ਤਰ੍ਹੰ ਦਿਖਾਈ ਦੇਵੇਗਾ। ਇਸ ਸਭ ਨਾਲ ਐਪ ਦਾ ਨਾਂ ਵੀ ਬਦਲ ਕੇ Wallet ਨੂੰ  Pay ਬਣਾ ਦਿੱਤਾ ਜਾਵੇਗਾ। Low Power Mode ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਇਸ ਨਾਲ ਇਹ ਬੈਟਰੀ ਸੇਵਿੰਗ ਫੀਚਰ ਤੁਹਾਡੀ ਯੂਸੇਜ਼ ਆਦਤਾਂ ਨੂੰ ਮਾਨਿਟਰ ਕਰੇਗਾ ਅਤੇ ਆਪਮੇ ਆਟੋਮੈਟਿਕ ਐਕਟੀਵੇਸ਼ਨ ਲਈ ਇਕ ਸਾਰਣੀ ਬਣਾਵੇਗਾ। ਇਸ ਤੋਂ ਇਲਾਵਾ , Low Power Mode  ''ਚ ਬੈਟਰੀ ਸਥਾਨ ਤੋਂ ਇਲਾਵਾ ਤੁਹਾਡੀ ਲੋਕੇਸ਼ਨ ਅਤੇ ਕਨੈਕਟੀਵਿਟੀ ਸਟੇਟ, ਵਰਗੇ ਸੰਕੇਤ ਸ਼ਾਮਿਲ ਹੋਣਗੇ, ਜਦਕਿ ਇਨ੍ਹਾਂ ਸਾਰੀਆਂ ਗੱਲਾਂ ਦੀ ਸੱਚਾਈ ਦਾ ਪਤਾ ਇਸ ਅਪਡੇਟ ਦੇ ਲਾਂਚ ਹੋਣ ਤੋਂ ਬਾਅਦ ਹੀ ਚੱਲ ਸਕਦਾ ਹੈ।  

Related News