ਬਜਟ ਰੇਂਜ ਅਤੇ ਸ਼ਾਨਦਾਰ ਫੀਚਰਸ ਨਾਲ ਉਪਲੱਬਧ ਹਨ ਇਹ ਲੈਪਟਾਪਸ

Saturday, May 05, 2018 - 05:13 PM (IST)

ਜਲੰਧਰ-ਅੱਜ ਦੇ ਸਮੇਂ 'ਚ ਯੂਜ਼ਰਸ ਅਜਿਹੇ ਲੈਪਟਾਪ ਨੂੰ ਕਾਫੀ ਪਸੰਦ ਕਰਦੇ ਹਨ, ਜੋ ਲੈਪਟਾਪ ਕੀਮਤ ਤੋਂ ਲੈ ਕੇ ਬੈਟਰੀ ਬੈਕਅਪ, ਰੈਮ, ਪ੍ਰੋਸੈਸਰ ਵਰਗੇ ਫੀਚਰਸ ਉਸਦੀ ਪਸੰਦ ਮੁਤਾਬਕ ਡਿਵਾਈਸ 'ਚ ਮੌਜੂਦ ਹੋਣ। ਅੱਜ ਇਸ ਲਿਸਟ 'ਚ ਬਜਟ ਰੇਂਜ 'ਚ ਅਜਿਹੇ ਲੈਪਟਾਪ ਸ਼ਾਮਿਲ ਕੀਤੇ ਗਏ ਹਨ,ਜੋ ਯੂਜ਼ਰਸ ਨੂੰ ਕਾਫੀ ਪਸੰਦ ਆਉਣਗੇ। 

 

1. ਡੈੱਲ ਇੰਸਪ੍ਰਾਇਰਨ 15 5000 (DELL INSPIRON 15 5000)
ਇਸ ਲੈਪਟਾਪ ਦੀ ਕੀਮਤ 39,590 ਰੁਪਏ ਹੈ। ਇਸ ਲੈਪਟਾਪ 'ਚ 15 ਇੰਚ ਫੁੱਲ ਐੱਚ. ਡੀ. ਡਿਸਪਲੇਅ ਹੈ। ਡਿਵਾਈਸ 'ਚ ਇੰਟੇਲ ਕੋਰ i7 ਪ੍ਰੋਸੈਸਰ (7th ਜਨਰੇਸ਼ਨ) 'ਤੇ ਚੱਲਦਾ ਹੈ। ਡਿਵਾਈਸ 'ਚ ਏ. ਐੱਮ. ਡੀ. ਰੇਡਾਨ ਆਰ7 (AMD Radeon R7) ਸੀਰੀਜ਼ ਦੀ ਗ੍ਰਾਫਿਕਸ ਹੈ। ਲੈਪਟਾਪ 'ਚ 4ਜੀ. ਬੀ. ਰੈਮ ਅਤੇ ਡਿਵਾਈਸ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਲੈਪਟਾਪ 'ਚ 2 ਟੀ. ਬੀ. ਦੀ ਐੱਸ. ਐੱਸ. ਡੀ. ਸਟੋਰੇਜ ਦਿੱਤੀ ਗਈ ਹੈ ਅਤੇ 10 ਘੰਟੇ ਬੈਟਰੀ ਬੈਕਅਪ ਦਿੰਦਾ ਹੈ।

 

2. ਡੈੱਲ ਵੋਸਟਰੋ 3468 (DELL VOSTRO 3468)-
ਇਸ ਲੈਪਟਾਪ ਦੀ ਕੀਮਤ 34,990 ਰੁਪਏ ਹੈ। ਲੈਪਟਾਪ 'ਚ 14 ਇੰਚ ਦਾ ਐੱਚ. ਡੀ. ਡਿਸਪਲੇਅ ਹੈ। ਡਿਵਾਈਸ ਇੰਟੇਲ ਕੋਰ i3 ਪ੍ਰੋਸੈਸਰ (7th ਜਨਰੇਸ਼ਨ) 'ਤੇ ਕੰਮ ਕਰਦਾ ਹੈ। ਲੈਪਟਾਪ 'ਚ ਇੰਟੇਲ ਦਾ ਐੱਚ. ਡੀ. ਗ੍ਰਾਫਿਕਸ ਲੱਗਾ ਹੈ। ਇਸ ਤੋਂ ਇਲਾਵਾ ਲੈਪਟਾਪ 'ਚ 4 ਜੀ. ਬੀ. ਰੈਮ ਅਤੇ ਵਿੰਡੋਜ਼ 10 ਹੋਮ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਲੈਪਟਾਪ 'ਚ 1 ਟੀ. ਬੀ. ਦੀ ਸਟੋਰੇਜ ਦਿੱਤੀ ਗਈ ਹੈ।

 

3. ਆਈਬਲ ਕੰਪਬੁੱਕ ਏ. ਈ. ਆਰ-3  ( IBALL COMPBOOK AER-3 ) 
ਇਸ ਲੈਪਟਾਪ ਦੀ ਕੀਮਤ 29, 999 ਰੁਪਏ ਹੈ। ਇਸ ਲੈਪਟਾਪ 'ਚ 13.3 ਇੰਚ ਦਾ ਐੱਚ. ਡੀ. ਡਿਸਪਲੇਅ ਹੈ। ਡਿਵਾਈਸ ਕਵਾਡ-ਕੋਰ ਇੰਟੇਲ ਪੈਂਟੀਅਮ N4200 ਪ੍ਰੋਸੈਸਰ 'ਤੇ ਚੱਲਦਾ ਹੈ। ਲੈਪਟਾਪ 'ਚ ਇੰਟੇਲ ਦਾ ਐੱਚ. ਡੀ. ਗਾਫਿਕਸ ਲੱਗਾ ਹੈ। ਲੈਪਟਾਪ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਨੂੰ ਮਾਈਕ੍ਰੋ-ਐੱਸ. ਡੀ.  ਕਾਰਡ ਨਾਲ ਵਧਾਈ ਜਾ ਸਕਦੀ ਹੈ ਅਤੇ ਡਿਵਾਈਸ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। 

 

4. ਏਸਰ ਅਸਪਾਇਰ ਈ. ਐੱਸ. (ACRR ASPIRE ES)
ਇਸ ਲੈਪਟਾਪ ਦੀ ਕੀਮਤ 16,999 ਰੁਪਏ ਹੈ। ਇਸ ਲੈਪਟਾਪ 'ਚ 11.6 ਇੰਚ ਦੀ ਐੱਚ. ਡੀ. ਡਿਸਪਲੇਅ ਨਾਲ ਡਿਵਾਈਸ 2GHz ਇੰਟੇਲ ਸੈਲਰਾਨ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਲੈਪਟਾਪ 'ਚ ਇੰਟੇਲ ਦਾ ਐੱਚ. ਡੀ. ਗ੍ਰਾਫਿਕਸ ਲੱਗਾ ਹੈ। ਲੈਪਟਾਪ 'ਚ 4 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ- ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ। ਡਿਵਾਈਸ 'ਚ ਵਿੰਡੋਜ਼ 10 ਹੋਮ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। 

 


Related News