ਤੁਹਾਡੇ ਸਟਾਇਲ ਨੂੰ ਚਾਰ ਚੰਦ ਲਗਾ ਦੇਣਗੇ ਇਹ ਲਗਜ਼ਰੀ ਪੈਨ
Tuesday, Jan 23, 2018 - 10:24 AM (IST)

ਜਲੰਧਰ- ਤੁਹਾਡੇ ਸਟਾਇਲ ਨੂੰ ਨਿਖਾਰਨ ਲਈ ਜਰਮਨ ਦੀ ਪੈੱਨ ਕੰਪਨੀ ਲੈਮੀ ਨੇ ਅਜਿਹੇ ਨਵੇਂ ਪੈੱਨਾਂ ਨੂੰ ਪੇਸ਼ ਕੀਤਾ ਹੈ, ਜੋ ਤੁਹਾਡੇ ਸਟਾਇਲ ਨੂੰ ਚਾਰ ਚੰਦ ਲਗਾ ਦੇਣਗੇ। ਐਲੂਮੀਨੀਅਮ ਬਾਡੀ ਤੋਂ ਬਣਾਏ ਗਏ ਇਹ ਪੈੱਨ ਲਿਖਦੇ ਸਮੇਂ ਲੇਖਕ ਨੂੰ ਬਿਹਤਰੀਨ ਗ੍ਰਿਪ ਦੇਣਗੇ, ਜਿਸ ਨਾਲ ਲਿਖਣ ਦਾ ਬਿਹਤਰ ਅਨੁਭਵ ਮਿਲੇਗਾ।
ਇਸ ਪੈੱਨ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਲਿਖਦੇ ਸਮੇਂ ਯੂਜ਼ਰ ਨੂੰ ਲਗਜ਼ਰੀ ਅਨੁਭਵ ਦੇਵੇਗਾ। ਇਹ ਤਿੰਨ ਆਪਸ਼ਨਜ਼ ਫਾਊਂਟੇਨ ਪੈੱਨ, ਬਾਲਪੁਆਇੰਟ ਰੋਲਰਬਾਲ ਪੈੱਨ 'ਚ ਉਪਲੱਬਧ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਕੰਪਨੀ ਨੇ ਦੱਸਿਆ ਹੈ ਕਿ ਇਸ ਨੂੰ ਖਾਸ ਤੌਰ 'ਤੇ ਨੌਜ਼ਵਾਨਾਂ ਲਈ ਦੱਸਿਆ ਗਿਆ ਹੈ ਅਤੇ ਇਸ ਨਾਲ ਲਿਖਦੇ ਸਮੇਂ ਕਾਫੀ ਲੇਖਕ ਨੂੰ ਕਮਫਰਟ ਦਾ ਅਹਿਸਾਸ ਹੋਵੇਗਾ। ਇਸ ਪੈੱਨ ਨੂੰ ਫੰਕਸ਼ਨਲ ਡਿਜ਼ਾਇਨ ਅਤੇ ਬਿਹਤਰੀਨ ਮਟੀਰੀਅਲ ਜਿਹੇ ਗੋਲਡ, ਪਲੈਟਿਨਮ ਅਤੇ ਟਾਈਟੈਨਿਅਮ ਤੋਂ ਬਣਾਇਆ ਗਿਆ ਹੈ। ਦੱਸ ਦੱਈਏ ਕਿ ਇਸ ਖਾਸ ਤਰ੍ਹਾਂ ਦੇ ਪੈੱਨ ਨੂੰ ਰੋਜ਼ ਗੋਲਡ ਕਲਰ 'ਚ ਵੀ ਉਪਲੱਬਧ ਕੀਤਾ ਜਾਵੇਗਾ।