OnePlus 9 IT ਸਮੇਤ ਇਸ ਹਫਤੇ ਲਾਂਚ ਹੋਣਗੇ ਇਹ ਸ਼ਾਨਦਾਰ ਸਮਾਰਟਫੋਨ
Wednesday, Oct 20, 2021 - 11:00 AM (IST)

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀਆਂ ਇਸ ਹਫਤੇ ਕਈ ਨਵੇਂ ਸ਼ਾਨਦਾਰ ਸਮਾਰਟਫੋਨ ਲਾਂਚ ਕਰਨ ਵਾਲੀਆਂ ਹਨ। ਇਸ ਹਫਤੇ ਵਨਪਲੱਸ, ਸੈਮਸੰਗ ਅਤੇ ਹੋਰ ਕੰਪਨੀਆਂ ਬਾਜ਼ਾਰ ’ਚ ਨਵੇਂ ਸਮਾਰਟਫੋਨ ਉਤਾਰਨਗੀਆਂ। ਇਨ੍ਹਾਂ ਫੋਨਾਂ ਬਾਰੇ ਹੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਸੈਮਸੰਗ ਗਲੈਕਸੀ ਐੱਸ21 ਐੱਫ.ਈ.
ਸੈਮਸੰਗ ਨੇ 20 ਅਕਤੂਬਰ ਨੂੰ ਆਪਣੇ ਗਲੈਕਸੀ ਅਨਪੈਕਡ ਪਾਰਟ 2 ਈਵੈਂਟ ਦਾ ਆਯੋਜਨ ਕੀਤਾ ਹੈ। ਇਸ ਵਿਚ ਕੰਪਨੀ ਦਾ ਨਵਾਂ ਸੈਮਸੰਗ ਗਲੈਕਸੀ ਐੱਸ21 ਐੱਫ.ਈ. ਸਮਾਰਟਫੋਨ ਲਾਂਚ ਕਰੇਗੀ।
ਵਨਪਲੱਸ 9 ਆਰ.ਟੀ.
ਵਨਪਲੱਸ ਨੇ ਚੀਨ ’ਚ ਆਪਣੇ ਨਵੇਂ ਸਮਾਰਟਫੋਨ ਵਨਪਲੱਸ 9 ਆਰ.ਟੀ. ਨੂੰ ਲਾਂਚ ਕਰ ਦਿੱਤਾ ਹੈ ਅਤੇ ਹੁਣ ਇਸ ਨੂੰ ਇਸੇ ਹਫਤੇ ਭਾਰਤ ’ਚ ਵੀ ਲਿਆਇਆ ਜਾਵੇਗਾ। ਇਹ ਸਮਾਰਟਫੋਨ ਵਨਪਲੱਸ 9 ਆਰ ਦਾ ਅਗਲਾ ਵਰਜ਼ਨ ਹੈ।
ਆਸੁਸ 8 ਜ਼ੈੱਡ
ਆਸੁਸ ਵੀ ਇਸੇ ਹਫਤੇ ਭਾਰਤ ’ਚ ਆਪਣੇ ਨਵੇਂ ਫੋਨ ਨੂੰ ਲਾਂਚ ਕਰੇਗੀ। ਇਸ ਨੂੰ ਆਸੁਸ ਜ਼ੈਨਫੋਨ 8 ਜ਼ੈੱਡ ਦੇ ਨਾਂ ਨਾਲ ਲਿਆਇਆ ਜਾਵੇਗਾ ਅਤੇ ਇਸ ਨੂੰ ਜਲਦ ਹੀ ਉਪਲੱਬਧ ਵੀ ਕਰ ਦਿੱਤਾ ਜਾਵੇਗਾ।