Jio ਨੂੰ ਟੱਕਰ ਦੇਣ ਲਈ ਇਨ੍ਹਾਂ ਕੰਪਨੀਆਂ ਨੇ ਪੇਸ਼ ਕੀਤੇ ਧਮਾਕੇਦਾਰ ਆਫਰ, ਗਾਹਕਾਂ ਨੂੰ ਹਰ ਰੋਜ਼ ਮਿਲੇਗਾ 2GB ਡਾਟਾ
Friday, Mar 31, 2017 - 01:26 PM (IST)

ਜਲੰਧਰ- ਰਿਲਾਇੰਸ ਜਿਓ ਦੇ ਟਾਲੀਕਾਮ ਇੰਡਸਟਰੀ ''ਚ ਕਦਮ ਰੱਖਣ ਤੋਂ ਬਾਅਦ ਹੀ ਸਸਤੇ ਡਾਟਾ ਅਤੇ ਫਰੀ ਕਾਲਿੰਗ ਲਈ ਪ੍ਰਾਈਜ਼ ਵਾਰ ਸ਼ੁਰੂ ਹੋ ਗਈ ਹੈ। ਜਿਓ ਨੂੰ ਟੱਕਰ ਦੇਣ ਅਤੇ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਦੂਜੀਆਂ ਟੈਲੀਕਾਮ ਕੰਪਨੀਆਂ ਨਵੇਂ-ਨਵੇਂ ਆਫਰ ਪੇਸ਼ ਕਰ ਰਹੀਆਂ ਹਨ। ਜਿਓ ਦਾ ਹੈਪੀ ਨਿਊ ਯੀਅਰ ਆਫਰ 31 ਮਾਰਚ ਤੋਂ ਖਤਮ ਹੋ ਜਾਵੇਗਾ ਜਿਸ ਤੋਂ ਬਾਅਦ ਗਾਹਕਾਂ ਨੂੰ ਡਾਟਾ ਸੇਵਾਵਾਂ ਲੈਣ ਲਈ ਭੁਗਤਾਨ ਦੇਣਾ ਹੋਵੇਗਾ।
ਜਿਓ ਦੇ ਫਰੀ ਆਫਰ ਖਤਮ ਹੋਣ ਤੋਂ ਬਾਅਦ 1 ਅਪ੍ਰੈਲ ਤੋਂ ਸਰਕਾਰੀ ਟੈਲੀਕਾਮ ਕੰਪਨੀਆਂ ਐੱਮ.ਟੀ.ਐੱਨ.ਐੱਲ. ਅਤੇ ਬੀ.ਐੱਸ.ਐੱਨ.ਐੱਲ. ਨੇ ਜਿਓ ਪ੍ਰਾਈਮ ਨਾਲੋਂ ਵੀ ਬਿਹਤਰ ਪਲਾਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਬੀ.ਐੱਸ.ਐੱਨ.ਐੱਲ. ਨੇ ਇਸ ਪਲਾਨ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਪਰ ਐੱਮ.ਟੀ.ਐੱਨ.ਐੱਲ. ਦਾ ਬਿਆਨ ਹੁਣ ਸਾਹਮਣੇ ਆਇਆ ਹੈ।
ਐੱਮ.ਟੀ.ਐੱਨ.ਐੱਲ. ਨੇ 1 ਅਪ੍ਰੈਲ ਤੋਂ ਆਪਣੇ 319 ਰੁਪਏ ਦੇ ਨਵੇਂ ਪਲਾਨ ਦਾ ਐਲਾਨ ਕੀਤਾ ਹੈ। ਇਸ ਪਲਾਨ ਦੇ ਤਹਿਤ ਗਾਹਕਾਂ ਨੂੰ ਹਰ ਰੋਜ਼ 2 ਜੀ.ਬੀ. 3ਜੀ ਡਾਟਾ ਅਤੇ ਕੰਪਨੀ ਦੇ ਨੈੱਟਵਰਕ ''ਤੇ ਅਨਲਿਮਟਿਡ ਕਾਲ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਐੱਮ.ਟੀ.ਐੱਨ.ਐੱਲ. ਦੇ ਗਾਹਕ ਰੋਜ਼ਾਨਾ ਕਿਸੇ ਵੀ ਨੈੱਟਵਰਕ ''ਤੇ 25 ਮਿੰਟ ਤੱਕ ਫਰੀ ਕਾਲ ਕਰ ਸਕਣਗੇ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਇਕ ਮਿੰਟ ਲਈ 25 ਪੈਸੇ ਚੁਕਾਉਣੇ ਹੋਣਗੇ। ਕੰਪਨੀ ਨੇ ਇਕ ਬਿਆਨ ''ਚ ਕਿਹਾ ਕਿ ਉਸ ਦੀ 31ਵੀਂ ਵਰ੍ਹੇਗੰਢ ''ਤੇ ਉਹ ਦਿੱਲੀ ਅਤੇ ਮੁੰਬਈ ''ਚ ਆਪਣੇ ਗਾਹਕਾਂ ਨੂੰ ਇਹ ਸੇਵਾ ਦੇ ਰਹੀ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ।
ਇਸ ਤੋਂ ਪਹਿਲਾਂ ਬੀ.ਐੱਸ.ਐੱਨ.ਐੱਲ. ਨੇ ਇਕ ਪ੍ਰੋਮੋਸ਼ਨਲ ਆਫਰ ਲਾਂਚ ਕੀਤਾ ਸੀ। ਇਸ ਵਿਚ ਵੀ 1 ਅਪ੍ਰੈਲ ਤੋਂ 339 ਰੁਪਏ ''ਚ ਹਰ ਦਿਨ 2 ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਪਲਾਨ ਦੇ ਨਾਲ ਵੀ ਆਨ ਨੈੱਟ ਕਾਲਿੰਗ ਫਰੀ ਮਿਲੇਗੀ, ਜਦਕਿ ਦੂਜੇ ਨੈੱਟਵਰਕ ''ਤੇ ਕਾਲਿੰਗ ਲਈ ਹਰ ਦਿਨ 25 ਮਿੰਟ ਫਰੀ ਦਿੱਤੇ ਜਾਣਗੇ।