ਹੁਣ ਟਵਿਟਰ ਯੂਜ਼ਰਸ ਨੂੰ ਡੈਸਕਟਾਪ ''ਤੇ ਮਿਲੇਗਾ ਇਹ ਬਦਲਾਅ
Wednesday, Apr 22, 2020 - 11:57 PM (IST)

ਗੈਜੇਟ ਡੈਸਕ—ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਡੈਸਕਟਾਪ ਵਰਜ਼ਨ ਦੀ ਲੇਆਊਟ ਬਦਲ ਦਿੱਤੀ ਹੈ। ਪਹਿਲਾਂ ਜਿਥੇ ਯੂਜ਼ਰਸ ਦੀ ਪ੍ਰੋਫਾਈਲ ਫੋਟੋ ਖੱਬੇ ਪਾਸੇ ਟਵਿਟ ਬਟਨ ਦੇ ਉੱਤੇ ਮੀਨੂ ਬਾਰ 'ਚ ਦਿਖਦੀ ਸੀ, ਉੱਥੇ ਹੁਣ ਇਸ ਨੂੰ ਪ੍ਰੋਫਾਈਲ ਫੋਟੋ ਦੇ ਹੇਠਾਂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਦੋ ਅਕਾਊਂਟ ਨੂੰ ਜੋੜਨ ਦਾ ਵੀ ਵਿਕਲਪ ਦੇ ਦਿੱਤਾ ਹੈ। ਨਵੀਂ ਅਪਡੇਟ ਤੋਂ ਬਾਅਦ ਪ੍ਰੋਫਾਈਲ ਫੋਟੋ 'ਤੇ ਕਲਿੱਕ ਕਰਨ 'ਤੇ ਤੁਹਾਨੂੰ ਤੁਹਾਡਾ ਟਵਿਟਰ ਹੈਂਡਲ ਦਿਖੇਗਾ ਅਤੇ ਉਸ ਦੇ ਹੇਠਾਂ Add an existing account ਅਤੇ ਲਾਗ ਆਊਟ ਦੇ ਵਿਕਲਪ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਵਿਟਰ ਇੰਡੀਆ ਨੇ ਭਾਰਤੀਆਂ ਦੀ ਮਦਦ ਲਈ ਸਪੈਸ਼ਲ ਟਵਿਟਰ ਅਕਾਊਂਟ @CovidIndiaSeva ਬਣਾਇਆ ਹੈ। ਇਸ ਅਕਾਊਂਟ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾਕਟਰ ਹਰਸ਼ ਵਰਧਨ ਨੇ ਇਕ ਟਵਿਟ ਕਰਕੇ ਲਾਂਚ ਕੀਤਾ ਹੈ। ਕੋਵਿਡ ਇੰਡੀਆ ਸੇਵਾ ਟਵਿਟਰ 'ਤੇ ਯੂਜ਼ਰਸ ਨੂੰ ਰਿਅਲ ਟਾਈਮ 'ਚ ਕੋਰੋਨਾ ਦੀ ਅਪਡੇਟ ਮਿਲੇਗੀ।
ਇਸ ਤੋਂ ਇਲਾਵਾ ਯੂਜ਼ਰਸ ਇਸ ਹੈਂਡਲ ਨੂੰ ਟੈਗ ਕਰਦੇ ਹੋਏ ਆਪਣੇ ਸਵਾਲ ਵੀ ਪੁੱਛ ਸਕਦੇ ਹਨ। ਇਸ ਦੀ ਲਾਂਚਿੰਗ 'ਤੇ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਪਿਛਲੇ ਸਮੇਂ ਦੇ ਨਾਲ ਟਵਿਟਰ ਸਰਕਾਰ ਅਤੇ ਨਾਗਰਿਕਾਂ ਲਈ ਇਕ ਜ਼ਰੂਰੀ ਸੇਵਾ ਦੇ ਰੂਪ 'ਚ ਸਾਬਤ ਹੋਇਆ ਹੈ ਜਿਥੇ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਸੂਚਨਾ ਦਾ ਪ੍ਰਸਾਰ ਹੋ ਸਕਦਾ ਹੈ, ਖਾਸ ਕਰਕੇ ਜ਼ਰੂਰਤ ਦੇ ਸਮੇਂ 'ਚ। ਸੋਸ਼ਲ ਡਿਸਟੈਂਸਿੰਗ ਨਾਲ #IndiaFightsCorona ਨੂੰ ਦੇਖਦੇ ਹੋਏ ਅਸੀਂ ਟਵਿਟਰ ਦੇ ਕੰਮ ਨਾਲ ਕਾਫੀ ਪ੍ਰਭਾਵਿਤ ਹਾਂ।