ਟਵਿਟਰ ਐਪ ''ਚ ਹੋਏ ਇਹ ਬਦਲਾਅ, ਵੱਡੇ ਈਵੈਂਟਸ ਨੂੰ ਮਿਲੇਗੀ ਜ਼ਿਆਦਾ ਤਵੱਜੋ
Thursday, Jun 14, 2018 - 01:16 PM (IST)

ਜਲੰਧਰ— ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਆਪਣੇ ਯੂਜ਼ਰਸ ਨੂੰ ਅਪਡੇਟ ਰੱਖਣ ਲਈ ਐਪ ਪਲੇਟਫਾਰਮ 'ਚ ਕੁਝ ਅਹਿਮ ਬਦਲਾਅ ਕੀਤੇ ਹਨ। ਟਵਿਟਨ ਦਾ ਕਹਿਣਾ ਹੈ ਕਿ ਉਹ ਵੱਡੇ ਈਵੈਂਟਸ ਨੂੰ ਹੋਰ ਜ਼ਿਆਦਾ ਸਪੇਸ ਦੇਣ ਲਈ ਆਪਣੀ ਸਰਵਿਸ 'ਚ ਬਦਲਾਅ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਵਰਲਟ ਕੱਪ, ਭੂਚਾਲ, ਰਾਇਲ ਵੈਡਿੰਗ ਅਤੇ ਇਲੈਕਸ਼ਨ ਵਰਗੇ ਵੱਡੇ ਈਵੈਂਟਸ ਲਈ ਆਪਣੇ ਸੇਵਾ 'ਚ ਬਦਲਾਅ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਦਿਲਚਸਪ ਟਵੀਟ ਆਸਾਨੀ ਨਾਲ ਮਿਲ ਸਕਣ।
ਫੇਸਬੁੱਕ ਨੂੰ ਟੱਕਰ ਦੇਵੇਗਾ ਟਵਿਟਰ ਦਾ ਇਹ ਕਦਮ
ਟਵਿਟਰ ਦੇ ਇਸ ਕਦਮ ਨਾਲ ਸਿੱਧੇ ਤੌਰ 'ਤੇ ਫੇਸਬੁੱਕ ਨੂੰ ਟੱਕਰ ਮਿਲੇਗੀ ਕਿਉਂਕਿ ਇਸ ਫੇਸਬੁੱਕ ਦਾ ਨਿਊਜ਼ ਫੀਡ ਪ੍ਰਭਾਵਿਤ ਹੋਵੇਗਾ। ਇਸ ਬਦਲਾਅ ਨੂੰ ਯੂਜ਼ਰਸ ਅਤੇ ਵਿਗਿਆਪਨਦਾਤਾਵਾਂ ਦੇ ਨਾਲ ਟਵਿਟਰ ਦੇ ਖੜ੍ਹੇ ਹੋਣ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਟਵਿਟਰ ਲਾਈਵ ਈਵੈਂਟਸ ਅਤੇ ਇੰਸਟੈਂਟ ਨਿਊਜ਼ ਨੂੰ ਜ਼ਿਆਦਾ ਤਵੱਜੋ ਦੇ ਰਹੀ ਹੈ।
ਫੇਸਬੁੱਕ ਜਿਥੇ ਇਸ ਸਮੇਂ ਨਿਊਜ਼ ਤੋਂ ਜ਼ਿਆਦਾ ਤਵੱਜੋ ਯੂਜ਼ਰਸ ਅਤੇ ਉਸ ਦੇ ਦੋਸਤਾਂ ਤੇ ਪਰਿਵਾਰ ਦੀਆਂ ਪੋਸਟਾਂ ਨੂੰ ਦੇ ਰਹੀ ਹੈ, ਉਥੇ ਹੀ ਟਵਿਟਰ ਆਪਣੇ ਇਸ ਬਦਲਾਅ ਨਾਲ ਸਿੱਧਾ ਨਿਊਜ਼ ਅਤੇ ਵੱਡੇ ਈਵੈਂਟਸ ਨੂੰ ਜ਼ਿਆਦਾ ਤਵੱਜੋ ਦੇਣ ਜਾ ਰਹੀ ਹੈ। ਟਵਿਟਰ ਦਾ ਕਹਿਣਾ ਹੈ ਕਿ ਜਦੋਂ ਅਜਿਹੇ ਵੱਡੇ ਈਵੈਂਟਸ ਹੁੰਦੇ ਹਨ ਤਾਂ ਟਵਿਟਰ ਯੂਜ਼ਰਸ ਇਸ ਵਿਚ ਖਾਸ ਰੂਚੀ ਲੈਂਦੇ ਹਨ। ਅਜਿਹੇ 'ਚ ਆਪਣੇ ਇਸ ਕਦਮ ਨਾਲ ਉਹ ਇਨ੍ਹਾਂ ਈਵੈਂਟਸ ਨੂੰ ਟਵਿਟਰ ਸਰਚ ਪੇਜ ਦੇ ਡੈਡੀਕੇਟਿਡ ਸੈਕਸ਼ਨ 'ਚ ਪ੍ਰਮੋਟ ਕਰੇਗੀ। ਇਹ ਵੱਡੇ ਈਵੈਂਟਸ ਸਿੱਧੇ ਤੌਰ 'ਤੇ ਇਸ ਬਦਲਾਅ ਤੋਂ ਬਾਅਦ ਹੁਣ ਟਵਿਟਰ ਦੇ ਟਾਪ ਟਾਈਮਲਾਈਨ 'ਚ ਦਿਸਣਗੇ। ਟਵਿਟਰ ਇਹ ਬਦਲਾਅ ਆਪਣੇ ਐਪ 'ਚ ਕਰ ਰਹੀ ਹੈ।