ਸਤੰਬਰ ''ਚ ਧੂਮ ਮਚਾਉਣ ਆ ਰਹੇ ਹਨ ਇਹ ਸ਼ਾਨਦਾਰ ਮੋਟਰਸਾਈਕਲ
Thursday, Aug 31, 2023 - 07:34 PM (IST)

ਆਟੋ ਡੈਸਕ- ਸਤੰਬਰ 2023 ਭਾਰਤੀ ਆਟੋਮੋਬਾਇਲ ਇੰਸਟਰੀ ਲਈ ਕਾਫੀ ਖ਼ਾਸ ਰਹਿਣ ਵਾਲਾ ਹੈ। ਉਮੀਦ ਹੈ ਕਿ ਇਸ ਮਹੀਨੇ ਕਈ ਕੰਪਨੀਾਂ ਆਪਣੇ ਵੱਖ-ਵੱਖ ਮਾਡਲ ਲਾਂਚ ਕਰ ਸਕਦੀਆਂ ਹਨ। ਹਾਲਾਂਕਿ ਅਗਸਤ 'ਚ ਵੀ ਦੋਪਹੀਆ ਸੈਗਮੈਂਟ 'ਚ ਕਈ ਵੱਡੇ ਲਾਂਚ ਹੋਏ ਹਨ। ਇਕ ਨਜ਼ਰ ਮਾਰਦੇ ਹਾਂ ਸਤੰਬਰ 'ਚ ਲਾਂਚ ਹੋਣ ਵਾਲੇ ਮੋਟਰਸਾਈਕਲਾਂ 'ਤੇ...
ਰਾਇਲ ਐਨਫੀਲਡ ਬੁਲੇਟ 350
ਸਤੰਬਰ ਦੀ ਸ਼ੁਰੂਆਤ 'ਚ ਯਾਨੀ 1 ਸਤੰਬਰ ਨੂੰ ਰਾਇਲ ਐਨਫੀਲਡ ਬੁਲੇਟ 350 ਲਾਂਚ ਹੋਣ ਵਾਲਾ ਹੈ। ਅਨੁਮਾਨ ਹੈ ਕਿ ਮੌਜੂਦਾ ਮਾਡਲ ਦੇ ਮੁਕਾਬਲੇ ਇਸ ਵਿਚ ਕਈ ਅਪਡੇਟਸ ਮਿਲਣਗੇ।
2024 ਕੇ.ਟੀ.ਐੱਮ. 390 ਡਿਊਕ
2024 ਕੇ.ਟੀ.ਐੱਮ. 390 ਡਿਊਕ ਨੂੰ ਲੈ ਕੇ ਕੋਈ ਲਾਂਚ ਤਾਰੀਖ਼ ਸਾਹਮਣੇ ਨਹੀਂ ਆਈ। ਉਮੀਦ ਹੈ ਕਿ ਇਸਨੂੰ ਵੀ ਸਤੰਬਰ ਮਹੀਨੇ 'ਚ ਹੀ ਲਾਂਚ ਕੀਤਾ ਜਾਵੇਗਾ। ਇਸ ਬਾਈਕ ਦੇ ਕਈ ਵਾਰ ਸਪਾਈ ਸ਼ਾਟਸ ਸਾਹਮਣੇ ਆ ਚੁੱਕੇ ਹਨ।
ਸੁਜ਼ੂਕੀ ਵੀ-ਸਟ੍ਰਾਮ 800DE
ਸੁਜ਼ੂਕੀ ਵੀ-ਸਟ੍ਰਾਮ 800DE ਨੂੰ EICMA 2022 'ਚ ਅਨਵੀਲ ਕੀਤਾ ਗਿਆ ਸੀ ਅਤੇ ਇਹ ਬਿਲਕੁਲ ਨਵੇਂ 776cc ਪੈਰੇਲਲ-ਟਵਿਨ ਇੰਜਣ ਪਲੇਟਫਾਰਮ 'ਤੇ ਬੇਸਡ ਹੋਵੇਗੀ।
ਟੀ.ਵੀ.ਐੱਸ. ਅਪਾਚੇ ਆਰ.ਆਰ. 310 'ਤੇ ਆਧਾਰਿਤ ਨੇਕੇਡ ਬਾਈਕ
6 ਸਤੰਬਰ ਨੂੰ ਟੀ.ਵੀ.ਐੱਸ. ਆਰ.ਆਰ. 310 ਦਾ ਨੇਕੇਡ ਸਟਰੀਟ ਫਾਈਟਰ ਐਡੀਸ਼ਨ ਲਾਂਚ ਕਰੇਗੀ। ਇਸ ਬਾਈਕ ਨੂੰ ਕਾਫੀ ਆਕਰਸ਼ਿਤ ਡਿਜ਼ਾਈਨ 'ਚ ਪੇਸ਼ ਕੀਤਾ ਜਾਵੇਗਾ।