ਇਹ ਹਨ Jio, Airtel, Voda-Idea ਦੇ 500 ਰੁਪਏ ਤੋਂ ਘੱਟ ਦੇ ਪ੍ਰੀਪੇਡ ਪਲਾਨਸ
Sunday, Jan 05, 2020 - 12:37 AM (IST)

ਗੈਜੇਟ ਡੈਸਕ—ਪ੍ਰੀਪੇਡ ਯੂਜ਼ਰਸ ਕੋਲ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਕੀਮਤ ਦੇ ਪਲਾਨ ਰਿਚਾਰਜ ਕਰਵਾਉਣ ਦਾ ਆਪਸ਼ਨ ਹੁੰਦਾ ਹੈ ਕਿਉਂਕਿ ਟੈਲੀਕਾਮ ਕੰਪਨੀਆਂ ਵੱਖ-ਵੱਖ ਰੇਂਜ 'ਚ ਕਈ ਪ੍ਰੀਪੇਡ ਪੈਕ ਆਫਰ ਕਰਦੀ ਹੈ। ਜੇਕਰ ਤੁਸੀਂ ਮਹੀਨੇ ਦੇ 500 ਰੁਪਏ ਤੋਂ ਘੱਟ ਵਾਲੇ ਪ੍ਰੀਪੇਡ ਰਿਚਾਰਜ ਪਲਾਨ ਦੀ ਭਾਲ 'ਚ ਹੋ ਤਾਂ ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਕੋਲ ਇਸ ਰੇਂਜ 'ਚ ਕਈ ਪੈਕ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਤਿੰਨਾਂ ਕੰਪਨੀਆਂ ਦੇ 28 ਦਿਨਾਂ ਦੀ ਮਿਆਦ ਵਾਲੇ 500 ਰੁਪਏ ਤੋਂ ਘੱਟ ਦੇ ਪ੍ਰੀਪੇਡ ਪਲਾਨ ਦੇ ਬਾਰੇ 'ਚ ਦਸਾਂਗੇ।
ਏਅਰਟੈੱਲ
ਏਅਰਟੈੱਲ ਕੋਲ 28 ਦਿਨ ਦੀ ਮਿਆਦ ਵਾਲੇ 500 ਰੁਪਏ ਤੋਂ ਘੱਟ ਵਾਲੇ 10 ਪ੍ਰੀਪੇਡ ਪਲਾਨ ਹਨ। ਇਹ ਪਲਾਨ ਦੋ ਕੈਟਿਗਰੀ (ਸਮਾਰਟ ਰਿਚਾਰਜ ਅਤੇ ਟਰੂਅਲੀ ਅਨਲਿਮਟਿਡ) 'ਚ ਆਉਂਦੇ ਹਨ। ਇਨ੍ਹਾਂ 10 'ਚੋਂ 9 ਪਲਾਨ 'ਚ ਤੁਹਾਨੂੰ ਇੰਟਰਨੈੱਟ ਮਿਲੇਗਾ। ਉੱਥੇ, ਸਭ ਤੋਂ ਪਹਿਲਾਂ 48 ਰੁਪਏ ਵਾਲੇ ਪਲਾਨ 'ਚ ਇੰਟਰਨੈੱਟ ਡਾਟਾ ਨਹੀਂ ਮਿਲਦਾ ਹੈ। ਡਾਟਾ ਬੈਨੀਫਿਟ ਨਾਲ ਆਉਣ ਵਾਲਾ ਸਭ ਤੋਂ ਸਸਤਾ ਪਲਾਨ 49 ਰੁਪਏ ਦਾ ਹੈ। ਇਸ 'ਚ ਤੁਹਾਨੂੰ 100ਐੱਮ.ਬੀ. ਡਾਟਾ ਨਾਲ 38.52 ਰੁਪਏ ਦਾ ਟਾਕਟਾਈ ਮਿਲੇਗਾ।
ਇਸ ਤੋਂ ਇਲਾਵਾ ਏਅਰਟੈੱਲ ਕੋਲ 28 ਦਿਨ ਦੀ ਮਿਆਦ ਨਾਲ 79,149,219,249, 298, 349 ਅਤੇ 398 ਰੁਪਏ ਦੇ ਪ੍ਰੀਪੇਡ ਪਲਾਨ ਹਨ। ਕੀਮਤ ਦੇ ਆਧਾਰ 'ਤੇ ਇਨ੍ਹਾਂ ਪੈਕ ਨਾਲ ਤੁਹਾਨੂੰ ਇੰਟਰਨੈੱਟ ਡਾਟਾ ਅਤੇ ਟਾਕਟਾਈਮ ਸਮੇਤ ਹੋਰ ਬੈਨੀਫਿਟ ਮਿਲਦੇ ਹਨ। ਇਨ੍ਹਾਂ 'ਚ 200 ਐੱਮ.ਬੀ. ਤੋਂ ਲੈ ਕੇ ਰੋਜ਼ਾਨਾ 3ਜੀ.ਬੀ. ਡਾਟਾ ਤਕ ਪਲਾਨ ਸ਼ਾਮਲ ਹੈ।
ਵੋਡਾਫੋਨ
500 ਰੁਪਏ ਤੋਂ ਘੱਟ 'ਚ 28 ਦਿਨ ਦੀ ਮਿਆਦ ਨਾਲ ਵੋਡਾਫੋਨ ਕੋਲ 6 ਪ੍ਰੀਪੇਡ ਪਲਾਨ ਹਨ। ਇਸ ਪਲਾਨ 'ਚ ਦੋ ਕੈਟਿਗਰੀ (ਆਲਰਾਊਂਡਰ ਅਤੇ ਅਨਲਿਮਟਿਡ) 'ਚ ਆਉਂਦੇ ਹਨ। ਇਸ ਦਾ ਸਭ ਤੋਂ ਸਸਤਾ ਪਲਾਨ 49 ਰੁਪਏ ਦਾ ਹੈ। ਇਸ 'ਚ ਤੁਹਾਨੂੰ 28 ਦਿਨ ਦੀ ਮਿਆਦ ਨਾਲ 100 ਐੱਮ.ਬੀ. ਡਾਟਾ ਅਤੇ 38 ਰੁਪਏ ਦਾ ਟਾਕਟਾਈਮ ਮਿਲੇਗਾ। ਇਸ ਤੋਂ ਇਲਾਵਾ ਬਾਕੀ 5 ਪਲਾਨ 79, 149, 219, 249 ਤੇ 299 ਰੁਪਏ ਦੇ ਹਨ। ਇਨ੍ਹਾਂ 'ਚ 200 ਐੱਮ.ਬੀ. ਤੋਂ ਲੈ ਕੇ 2 ਜੀ.ਬੀ. ਡਾਟਾ ਤਕ ਦੇ ਪਲਾਨ ਸ਼ਾਮਲ ਹਨ।
ਰਿਲਾਇੰਸ ਜਿਓ
500 ਰੁਪਏ ਤੋਂ ਘੱਟ 'ਚ 28 ਦਿਨ ਦੀ ਮਿਆਦ ਵਾਲੇ ਜਿਓ ਕੋਲ 9 ਪਲਾਨ ਹਨ। ਇਨ੍ਹਾਂ 'ਚ 4 ਪੈਕ ਸਿਰਫ ਜਿਓ ਫੋਨ ਯੂਜ਼ਰਸ ਲਈ ਹਨ। ਨਾਨ-ਜਿਓ ਫੋਨ ਯੂਜ਼ਰਸ ਲਈ ਸਭ ਤੋਂ ਸਸਤਾ ਪਲਾਨ 98 ਰੁਪਏ ਅਤੇ ਜਿਓ ਫੋਨ ਯੂਜ਼ਰਸ ਲਈ 75 ਰੁਪਏ ਦਾ ਹੈ।
98 ਰੁਪਏ ਵਾਲੇ ਪਲਾਨ 'ਚ ਤੁਹਾਨੂੰ 28 ਦਿਨ ਦੀ ਮਿਆਦ 'ਚ 2 ਜੀ.ਬੀ. ਡਾਟਾ, ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਅਤੇ 300 ਐੱਸ.ਐੱਮ.ਐੱਸ. ਵਰਗੇ ਬੈਨੀਫਿਟਸ ਮਿਲਣਗੇ। ਉੱਥੇ, ਜਿਓ ਫੋਨ ਯੂਜ਼ਰਸ ਲਈ ਆਉਣ ਵਾਲੇ 75 ਰੁਪਏ ਦੇ ਪਲਾਨ 'ਚ 3ਜੀ.ਬੀ. ਡਾਟਾ, ਜਿਓ ਤੋਂ ਜਿਓ ਅਨਮਿਲਟਿਡ ਕਾਲਿੰਗ, ਜਿਓ ਤੋਂ ਹੋਰ ਨੈੱਟਵਰਕ 'ਤੇ ਕਾਲਿੰਗ ਲਈ 500 ਮਿੰਟ ਅਤੇ 50 ਐੱਸ.ਐੱਮ.ਐੱਸ. ਵਰਗੇ ਫਾਇਦੇ ਹਨ।
ਇਨ੍ਹਾਂ ਦੋਵਾਂ ਪਲਾਨ ਤੋਂ ਇਲਾਵਾ ਜਿਓ ਕੋਲ ਯੂਜ਼ਰਸ ਲਈ 129, 199, 249 ਤੇ 349 ਪਏ ਦੇ ਪ੍ਰੀਪੇਡ ਪਲਾਨ ਹਨ। ਕੀਮਤ ਦੇ ਆਧਾਰ 'ਤੇ ਇਨ੍ਹਾਂ ਪਲਾਨ 'ਚ ਕੁਲ 2ਜੀ.ਬੀ. ਡਾਟਾ ਤੋਂ ਰੋਜ਼ਾਨਾ 3ਜੀ.ਬੀ. ਡਾਟਾ ਤਕ ਦੇ ਪੈਕ ਸ਼ਾਮਲ ਹਨ। ਉੱਥੇ, ਸਿਰਫ ਜਿਓ ਯੂਜ਼ਰਸ ਲਈ ਆਉਣ ਵਾਲੇ ਬਾਕੀ ਤਿੰਨ ਪਲਾਨ 125 ਰੁਪਏ,155 ਰੁਪਏ ਅਤੇ 185 ਰੁਪਏ ਦੇ ਹਨ।