ਗੂਗਲ ਨੇ ਇਸ ਸਾਲ ਡਿਲੀਟ ਕੀਤੇ 29 APPs, ਤੁਹਾਡੇ ਫੋਨ 'ਚੋਂ ਫੋਟੋਜ਼ ਕਰ ਰਹੇ ਸੀ ਚੋਰੀ

12/31/2019 11:10:55 AM

ਗੈਜੇਟ ਡੈਸਕ– ਦਿੱਗਜ ਸਰਚ ਇੰਜਣ ਕੰਪਨੀ ਗੂਗਲ ਨੇ ਇਸ ਸਾਲ 29 ਅਜਿਹੇ ਖਤਰਨਾਕ ਐਪਸ ਪਲੇਅ ਸਟੋਰ ਤੋਂ ਹਟਾਏ ਹਨ, ਜੋ ਤੁਹਾਡੇ ਫੋਨ 'ਚੋਂ ਚੋਰੀ ਛੁਪੀ ਫੋਟੋਆਂ ਚੋਰੀ ਕਰ ਰਹੇ ਸਨ। ਹਾਲਾਂਕਿ, ਹੁਣ ਵੀ ਕਈ ਯੂਜ਼ਰਜ਼ ਦੇ ਸਮਾਰਟਫੋਨਜ਼ ’ਚ ਇਹ ਐਪ ਹੋ ਸਕਦੇ ਹਨ। ਇਥੇ ਅਸੀਂ ਤੁਹਾਨੂੰ ਇਨ੍ਹਾਂ ਦੀ ਪੂਰੀ ਲਿਸਟ ਦੱਸ ਰਹੇ ਹਾਂ। ਜੇਕਰ ਤੁਸੀਂ ਇਨ੍ਹਾਂ ’ਚੋਂ ਕਿਸੇ ਵੀ ਐਪ ਦੀ ਵਰਤੋਂ ਕਰਦੇ ਹੋ ਤਾਂ ਜਲਦ ਹੀ ਡਿਲੀਟ ਕਰ ਦਿਓ। ਉਂਝ ਗੂਗਲ ਨੇ ਇਸ ਸਾਲ ਆਪਣੇ ਪਲੇ ਸਟੋਰ ਤੋਂ 1,000 ਤੋਂ ਵੱਧ ਐਪਸ ਹਟਾਏ ਹਨ। ਇਨ੍ਹਾਂ 'ਚੋਂ ਕੁਝ ਐਡਵੇਅਰ ਸਨ, ਕੁਝ ਮਾਲਵੇਅਰ ਅਤੇ ਕੁਝ ਗੱਲਬਾਤ ਰਿਕਾਰਡਿੰਗ ਵਾਲੇ ਸਨ ਪਰ ਇਨ੍ਹਾਂ 'ਚੋਂ ਸਭ ਤੋਂ ਖਤਰਨਾਕ 29 ਐਪਸ ਸਨ ਜੋ ਗੁਪਤ ਤੌਰ 'ਤੇ ਗਾਹਕਾਂ ਦੀਆਂ ਫੋਟੋਆਂ ਚੋਰੀ ਕਰਦੇ ਸਨ।

1. ਸੈਲਫੀ ਕੈਮਰਾ ਪ੍ਰੋ
2. ਪ੍ਰੋ ਕੈਮਰਾ ਬਿਊਟੀ
3. ਪ੍ਰਿਜ਼ਮ ਫੋਟੋ ਇਫੈੱਕਟ
4. ਫੋਟੋ ਐਡਿਟਰ
5. ਫੋਟੋ ਆਰਟ ਇਫੈੱਕਟ
6. ਹੋਰਾਈਜਨ ਬਿਊਟੀ ਕੈਮਰਾ
7. ਕਾਰਟੂਨ ਫੋਟੋ ਫਿਲਟਰ
8. ਕਾਰਟੂਨ ਇਫੈੱਕਟ ਐਪ
9. ਕਾਰਟੂਨ ਆਰਟਸ ਫੋਟੋਜ਼
10. ਕਾਰਟੂਨ ਆਰਟ ਫੋਟੋ
11. ਕਾਰਟੂਨ ਆਰਟ ਫੋਟੋ ਫਿਲਟਰ
12. ਓਸਮ ਕਾਰਟੂਨ ਆਰਟ
13. ਆਰਟਫਲਿਪ ਫੋਟੋ ਐਡਿਟਿੰਗ
14. ਆਰਟ ਫਿਲਟਰ
15. ਆਰਟ ਫਿਲਟਰ ਫੋਟੋ
16. ਆਰਟ ਫਿਲਟਰ ਫੋਟੋ ਇਫੈੱਕਟ
17. ਆਰਟ ਫਿਲਟ ਫੋਟੋ ਐਡਿਟਰ
18. ਆਰਟ ਇਫੈੱਕਟ ਫੋਰ ਫੋਟੋ
19. ਆਰਟ ਐਡਿਟਰ
20. ਵਾਲਪੇਪਰ HD
21. ਸੁਪਰ ਕੈਮਰਾ
22. ਪਿਕਸਚਰ
23. ਮੈਜਿਕ ਆਰਟ ਫਿਲਟਰ ਫੋਟੋ ਐਡਿਟਰ
24. ਫਿਲ ਆਰਟ ਫੋਟੋ ਐਡਿਟਰ
25. ਇਮੋਜੀ ਕੈਮਰਾ
26. ਬਿਊਟੀ ਕੈਮਰਾ
27. ਆਰਟੀਸਟਿਕ ਇਫੈੱਕਟ ਫਿਲਟਰ
28. ਆਰਟ ਇਫੈੱਕਟ
29. ਆਰਟ ਇਫੈੱਕਟ

ਪਿਛਲੇ ਮਹੀਨੇ ਗੂਗਲ ਨੇ ਹਟਾਏ ਸਨ 49 ਐਪਸ
ਇਸ ਤੋਂ ਪਹਿਲਾਂ ਹਾਲ ਹੀ ’ਚ ਗੂਗਲ ਪਲੇਅ ਸਟੋਰ ’ਤੇ 49 ਨਵੇਂ ਅਜਿਹੇ ਐਪਸ ਦਾ ਪਤਾ ਲੱਗਾ ਸੀ ਜੋ ਗੂਗਲ ਦੇ ਸਕਿਓਰਿਟੀ ਸਿਸਟਮ ਨੂੰ ਵੀ ਚਕਮਾ ਦੇ ਰਹੇ ਸਨ। ਇਨ੍ਹਾਂ ’ਚ ਥਰਡ ਪਾਰਟੀ ਫੋਟੋ ਐਪਲੀਕੇਸ਼ੰਸ ਅਤੇ ਗੇਮਿੰਗ ਐਪਸ ਸ਼ਾਮਲ ਹਨ। ਇਹ ਮਲੀਸ਼ਸ (ਵਾਇਰਸ ਵਾਲੇ) ਐਪ ਯੂਜ਼ਰਜ਼ ਨੂੰ ਜ਼ਬਰਦਸਤੀ ਐਪ ਦਿਖਾਉਂਦੇ ਹਨ। ਟ੍ਰੈਂਡਮਾਈਕ੍ਰੋ ਦੀ ਇਕ ਰਿਪੋਰਟ ਮੁਤਾਬਕ, ਇਨ੍ਹਾਂ ਐਪਸ ਨੂੰ 30 ਲੱਖ ਡਿਵਾਈਸਿਜ਼ ’ਤੇ ਇੰਸਟਾਲ ਕੀਤਾ ਜਾ ਚੁੱਕਾ ਹੈ। ਰਿਪੋਰਟ ’ਚ ਕਿਹਾ ਗਿਆ ਸੀ ਕਿ ਇਨ੍ਹਾਂ ਸਾਰੇ ਐਪਸ ਦਾ ਮਲੀਸ਼ਸ ਕੋਡ ਕਸਟਮ ਐਲਗੋਰਿਦਮ ਨਾਲ ਭਰਿਆ ਹੋਇਆ ਹੈ। ਇੰਨਾ ਹੀ ਨਹੀਂ, ਇਹ ਐਪਸ ਕ੍ਰੋਮ ਨੂੰ ਹੀ ਡਿਫਾਲਟ ਐਡਵੇਅਰ ਬ੍ਰਾਊਜ਼ਰ ਬਣਾ ਦਿੰਦੇ ਹਨ। ਅਜਿਹੇ ’ਚ ਜੇਕਰ ਤੁਹਾਡੇ ਸਮਾਰਟਫੋਨ ਦੀ ਸਕਰੀਨ ’ਤੇ ਕੋਈ ਕ੍ਰੋਮ ਸ਼ਾਰਟਕਟ ਦਿਖਾਈ ਦਿੰਦਾ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਡਿਵਾਈਸ ’ਚ ਮਾਲਵੇਅਰ ਅਟੈਕ ਹੋ ਚੁੱਕਾ ਹੈ। 


Related News