ਮਨੋਰੰਜਨ ਤੋਂ ਲੈ ਕੇ ਮੈਸੇਜਿੰਗ ਤੱਕ ਇਹ ਐਪਸ ਆ ਸਕਦੇ ਹਨ ਤੁਹਾਡੇ ਕੰਮ
Wednesday, Jun 29, 2016 - 10:29 AM (IST)

ਜਲੰਧਰ : ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ''ਤੇ ਹਰ ਹਫ਼ਤੇ ਹਜ਼ਾਰਾਂ ਨਵੇਂ ਐਪਸ ਐਡ ਅਤੇ ਅਪਡੇਟ ਹੁੰਦੇ ਹਨ ਪਰ ਇਨ੍ਹਾਂ ''ਚੋਂ ਬਹੁਤ ਘੱਟ ਐਪਸ ਹਨ ਜਿਨ੍ਹਾਂ ਦੇ ਬਾਰੇ ਵਿਚ ਸਾਨੂੰ ਪਤਾ ਲੱਗਦਾ ਹੈ। ਇਸ ਦੇ ਨਾਲ ਲਾਂਚ ਹੋਇਆ ਹਰ ਇਕ ਐਪ ਹਰ ਕਿਸੇ ਦੇ ਕੰਮ ਦਾ ਹੋਵੇ ਇਸ ਬਾਰੇ ਵਿਚ ਵੀ ਪੱਕੇ ਤੌਰ ''ਤੇ ਨਹੀਂ ਕਿਹਾ ਜਾ ਸਕਦਾ ਹੈ । ਆਓ ਜਾਣਦੇ ਹਾਂ ਇਸ ਹਫ਼ਤੇ ਦੇ ਕੁਝ ਅਜਿਹੇ ਐਪਸ ਦੇ ਬਾਰੇ ਵਿਚ ਜੋ ਤੁਹਾਡੇ ਸਮਾਰਟਫੋਨ ਵਿਚ ਜਗ੍ਹਾ ਬਣਾ ਸਕਦੇ ਹਨ -
Prism
ਇਹ ਇਕ ਪਜ਼ਲ ਗੇਮ ਹੈ। ਤੁਸੀਂ ਬਹੁਤ ਸਾਰੀਆਂ ਪਜ਼ਲ ਗੇਮਜ਼ ਖੇਡੀਆਂ ਹੋਣਗੀਆਂ ਪਰ ਇਹ 3ਡੀ ਪਜ਼ਲ ਗੇਮ ਤੁਹਾਡਾ ਵਧੀਆ ਟਾਈਮ-ਪਾਸ ਕਰਨ ਦੇ ਨਾਲ ਤੁਹਾਨੂੰ ਇਹ ਵੀ ਸਿਖਾਏਗੀ ਕਿ ਪਜ਼ਲ ਸਾਲਵ ਕਰਨਾ ਆਸਾਨ ਗੱਲ ਨਹੀਂ ਹੈ। ਇਹ ਐਪ ਐਂਡ੍ਰਾਇਡ ਅਤੇ ਆਈ. ਓ. ਐੱਸ. ਉੱਤੇ ਮੁਹੱਈਆ ਹੈ।
Dango
ਇਹ ਇਕ ਮੈਸੇਜਿੰਗ ਅਸਿਸਟੈਂਟ ਐਪ ਹੈ ਜੋ ਇਹ ਵੇਖਦਾ ਹੈ ਕਿ ਤੁਹਾਡਾ ਫ੍ਰੈਂਡ ਕੀ ਟਾਈਪ ਕਰ ਰਿਹਾ ਹੈ ਅਤੇ ਫਿਰ ਉਸ ਹਿਸਾਬ ਨਾਲ ਇਮੇਜਿਜ਼, ਸਟਿੱਕਰ ਅਤੇ ਜੀ. ਆਈ. ਐੱਫ. ਫਾਈਲਸ ਦੀ ਸਜੈਸ਼ਨ ਦਿੰਦਾ ਹੈ। ਇਸ ਐਪ ਦੀ ਖਾਸ ਗੱਲ ਇਹ ਹੈ ਕਿ ਡੈਂਗੋ ਮੈਸੇਜਿੰਗ ਐਪ ਜ਼ਿਆਦਾ ਮੈਸੇਜਿੰਗ ਐਪਸ ਦੇ ਨਾਲ ਕੰਮ ਕਰ ਸਕਦਾ ਹੈ। ਇਸ ਦੇ ਇਲਾਵਾ ਇਸ ਐਪ ਦੀ ਮਦਦ ਨਾਲ ਮੈਨੁਅਲ ਤਰੀਕੇ ਨਾਲ ਵੀ ਈਮੋਜੀ, ਸਟਿੱਕਰ ਅਤੇ ਜੀ. ਆਈ. ਐੱਫ. ਫਾਈਲਸ ਨੂੰ ਸਰਚ ਕੀਤਾ ਜਾ ਸਕਦਾ ਹੈ। ਇਹ ਐਪ ਐਂਡ੍ਰਾਇਡ ਯੂਜ਼ਰਸ ਲਈ ਮੁਹੱਈਆ ਹੈ।
Engage
ਜੇਕਰ ਤੁਸੀਂ ਟਵਿਟਰ ''ਤੇ ਐਕਟਿਵ ਰਹਿੰਦੇ ਹੋ ਤਾਂ ਇਹ ਐਪ ਤੁਹਾਡੇ ਲਈ ਹੈ। ਇਹ ਨਵਾਂ ਐਪ ਟਵੀਟਸ ਅਤੇ ਪ੍ਰਸੰਗਿਕ ਲੋਕਾਂ ਦੇ ਨਾਲ ਗੱਲਬਾਤ ਕਰਨ ਲਈ ਸਟੈਟਿਸਟਿਕਸ ਡਾਟਾ ਪ੍ਰਦਾਨ ਕਰਦਾ ਹੈ। ਇਸ ਡਾਟਾ ਵਿਚ ਲਾਈਕਸ, ਵਿਊ, ਕਲਿਕਸ, ਫਾਲੋਅਰਜ਼, ਮੈਂਸ਼ਨ, ਇਮੇਜਿਜ਼, ਵੀਡੀਓਜ਼ ਅਤੇ ਇਮੇਜਿਜ਼, ਵੀਡੀਓਜ਼ ਅਤੇ ਜੀ. ਆਈ. ਐੱਫ. ਫਾਈਲਸ ਦਾ ਡਾਟਾ (ਕਿੰਨੇ ਲੋਕਾਂ ਨੇ ਲਾਈਕ ਕੀਤਾ, ਚੈੱਕ ਕੀਤਾ, ਨਵੇਂ ਯੂਜ਼ਰ ਆਦਿ) ਹੁੰਦਾ ਹੈ। ਇਸ ਐਪ ਦੀ ਮਦਦ ਨਾਲ ਟਵੀਟ ਵੀ ਕਰ ਸਕਦੇ ਹੋ, ਹਾਲਾਂਕਿ ਦੂਸਰੇ ਯੂਜ਼ਰ ਦੇ ਟਵੀਟਸ ਸ਼ੋਅ ਨਹੀਂ ਕਰਨਗੇ। ਇਹ ਐਪ ਫਿਲਹਾਲ ਅਮਰੀਕਾ ਵਿਚ ਆਈਫੋਨ ਯੂਜ਼ਰਸ ਲਈ ਹੀ ਮੁਹਈਆ ਹੈ।
VUE
ਇਹ ਇਕ ਵੀਡੀਓ ਐਡਿਟਿੰਗ ਐਪ ਹੈ ਜੋ 6 ਸੈਕੇਂਡ ਦੀ ਛੋਟੀ ਵੀਡੀਓ ਬਣਾਉਣ ਵਿਚ ਮਦਦ ਕਰਦਾ ਹੈ। ਇਸ ਵਿਚ ਮਲਟੀਪਲ ਐਸਪੈਕਟ ਰੇਸ਼ੋ ਆਪਸ਼ੰਜ਼, ਕੁਝ ਫਿਲਟਰ ਅਤੇ ਸਟਿੱਕਰ ਵੀਡੀਓ ਵਿਚ ਇਸਤੇਮਾਲ ਕਰਨ ਨੂੰ ਮਿਲਦੇ ਹਨ। ਹਾਲਾਂਕਿ 6 ਸੈਕੇਂਡ ਦਾ ਸਮਾਂ ਬੇਹੱਦ ਘੱਟ ਹੈ ਪਰ ਇਸ ਨਾਲ ਕਈ ਕੂਲ ਕਲਿਪਸ ਬਣਾਏ ਜਾ ਸਕਦੇ ਹਨ। ਇਹ ਐਪ ਆਈ. ਓ. ਐੱਸ. ''ਤੇ ਮੁਹੱਈਆ ਹੈ।
Poto
ਤੁਸੀਂ ਬਹੁਤ ਸਾਰੇ ਕੋਲਾਜ ਐਪਸ ਇਸਤੇਮਾਲ ਕੀਤੇ ਹੋਣਗੇ ਪਰ ਇਸ ਐਪ ਵਿਚ ਤੁਹਾਨੂੰ ਆਪਣੀ ਲੋੜ ਦੇ ਮੁਤਾਬਕ ਕੋਲਾਜ ਚੁਆਇਸ ਆਪਸ਼ਨ ਮਿਲ ਜਾਣਗੇ। ਇਸ ਦੇ ਇਲਾਵਾ ਇਮੇਜ ਐਡਿਟਿੰਗ ਆਪਸ਼ੰਜ਼, ਫਿਲਟਰਜ਼, ਸਟਿੱਕਰ, ਟੈਕਸਟ ਟੇਬਲ ਅਤੇ ਪੋਸਟ ਕਾਰਡ ਟੈਂਪਲੇਟਸ ਦਾ ਆਪਸ਼ਨ ਵੀ ਮਿਲੇਗਾ। ਇਹ ਐਪ ਐਂਡ੍ਰਾਇਡ ਅਤੇ ਆਈ. ਓ. ਐੱਸ. ਉੱਤੇ ਮੁਹਈਆ ਹੈ।