ਗੂਗਲ ਪਲੇਅ ਸਟੋਰ ਤੋਂ ਹਟਾਈਆਂ ਗਈਆਂ ਇਹ 6 ਖਤਰਨਾਕ ਐਪਸ

Tuesday, Sep 24, 2019 - 01:55 AM (IST)

ਗੂਗਲ ਪਲੇਅ ਸਟੋਰ ਤੋਂ ਹਟਾਈਆਂ ਗਈਆਂ ਇਹ 6 ਖਤਰਨਾਕ ਐਪਸ

ਗੈਜੇਟ ਡੈਸਕ—ਐਂਡ੍ਰਾਇਡ ਯੂਜ਼ਰਸ ਲਈ ਗੂਗਲ ਪਲੇਅ 'ਤੇ ਐਪਸ ਡਾਊਨਲੋਡ ਕਰਨਾ ਬੇਹਦ ਆਸਾਨ ਹੈ। ਪਲੇਅ ਸਟੋਰ 'ਤੇ ਤੁਹਾਡੀ ਜ਼ਰੂਰਤ ਮੁਤਾਬਕ ਕਈ ਐਪਸ ਉਪਲੱਬਧ ਹਨ। ਪਰ ਐਪਸ ਇੰਸਟਾਲ ਕਰਨ ਸਮੇਂ ਯੂਜ਼ਰਸ ਨੂੰ ਸਾਵਧਾਨੀ ਵਰਤਨ ਦੀ ਕਾਫੀ ਜ਼ਰੂਰਤ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਗੂਗਲ ਦਾ ਸਟਰੀਫਿਕੇਸ਼ਨ ਪਾਉਣ ਤੋਂ ਬਾਅਦ ਇਹ ਐਪ ਮਾਲਵੇਅਰ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਗੂਗਲ ਪਲੇਅ ਸਟੋਰ 'ਤੇ 6 ਅਜਿਹੀਆਂ ਐਪ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਮਲੀਸ਼ਸ਼ ਕੰਟੈਂਟ ਪਾਇਆ ਗਿਆ ਹੈ।

ਇਹ 6 ਖਤਰਨਾਕ ਐਪਸ ਨੂੰ ਹਟਾਇਆ ਗਿਆ
ਗੂਗਲ ਪਲੇਅ ਸਟੋਰ ਤੋਂ 6 ਐਪਸ ਨੂੰ ਹਟਾਇਆ ਗਿਆ ਹੈ। ਇਨ੍ਹਾਂ 'ਚੋਂ 6 VPN ਐਪਸ ਹਨ। ਹਾਟਸਪਾਟ, ਵੀ.ਪੀ.ਐੱਨ., ਫ੍ਰੀ ਵੀ.ਪੀ.ਐੱਨ. ਮਾਸਟਰ, ਸਕਿਓਰ ਵੀ.ਪੀ.ਐੱਨ. ਅਤੇ ਸੀ.ਐੱਮ. ਸਕਿਓਰਟੀ ਐਪਲਾਕ ਐਂਟੀਵਾਇਰਸ ਐਪ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਕੈਮਰਾ ਐਪ ਸਨ ਪ੍ਰੋ ਬਿਊਟੀ ਕੈਮਰਾ ਅਤੇ ਫਨੀ ਸਵੀਟ ਬਿਊਟੀ ਸੈਲਫੀ ਕੈਮਰਾ ਵੀ ਪਲੇਅ ਸਟੋਰ ਤੋਂ ਹਟਾਈਆਂ ਗਈਆਂ ਹਨ। ਇਹ ਐਪ ਚੀਨ 'ਚ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਸਾਰਿਆਂ 'ਚ ਵੱਡੀ ਸਕਰੀਨ 'ਚ ਫਰਾਡ ਐਡ ਸ਼ਾਮਲ ਸਨ। ਇਨ੍ਹਾਂ ਸਾਰੀਆਂ ਐਪਸ ਨੂੰ ਮਿਲਾ ਕੇ 500 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਸੀ।

ਤੁਰੰਤ ਕਰ ਦਵੋ ਡਿਲੀਟ
ਮੋਬਾਇਲ ਸਕਿਓਰਟੀ ਫਰਮ Wandera ਮੁਤਾਬਕ ਇਹ ਦੋਵੇਂ ਕੈਮਰਾ ਐਪ ਕਾਫੀ ਖਤਰਨਾਕ ਹਨ। ਇਹ ਐਪਸ ਯੂਜ਼ਰਸ ਤੋਂ ਕਈ ਪਰਮਿਸ਼ਨ ਮੰਗਦੀਆਂ ਹਨ ਅਤੇ ਇਨ੍ਹਾਂ 'ਚ ਆਡੀਓ ਰਿਕਾਡਿੰਗ ਦੀ ਪਰਮੀਸ਼ਨ ਵੀ ਸ਼ਾਮਲ ਹੈ। ਭਾਵ ਤੁਹਾਨੂੰ ਇਹ ਐਪਸ ਵੀ ਆਪਣੇ ਫੋਨ ਤੋਂ ਤੁਰੰਤ ਡਿਲੀਟ ਕਰ ਦੇਣੀਆਂ ਚਾਹੀਦੀਆਂ ਹਨ।

'ਜੋਕਰ ਮਾਲਵੇਅਰ' ਵੀ ਆ ਚੁੱਕਿਆ ਹੈ ਸਾਹਮਣੇ
ਇਸ ਤੋਂ ਪਹਿਲਾਂ ਹਾਲ ਹੀ 'ਚ ਸਕਿਓਰਟੀ ਫਰਮ ਨੇ ਅਜਿਹੀਆਂ 24 ਐਪਸ ਦਾ ਪਤਾ ਲਗਾਇਆ ਸੀ ਜੋ ਜੋਕਰ ਮਾਲਵੇਅਰ ਨਾਲ ਇੰਫੈਕਟੇਡ ਸਨ। ਸੀ.ਐੱਮ.ਆਈ.ਐੱਸ. ਸਕਿਓਰਟੀ ਗਰੁੱਪ ਨੇ ਇਸ ਮਾਲਵੇਅਰ ਦਾ ਪਤਾ ਲਗਾਇਆ ਹੈ ਅਤੇ ਆਪਣੇ ਬਲਾਗ ਪੋਸਟ 'ਚ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ। ਗਰੁੱਪ ਨੇ ਲਿਖਿਆ ਕਿ ਜੋਕਰ ਮਾਲਵੇਅਰ ਜੂਨ 2019 'ਚ ਫੈਲਣਾ ਸ਼ੁਰੂ ਹੋਇਆ ਅਤੇ ਭਾਰਤ ਵੀ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ, ਜਿਥੇ ਇਸ ਨੇ ਕੰਮ ਕਰਨਾ ਅਤੇ ਯੂਜ਼ਰਸ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਹੈ। ਹਾਲਾਂਕਿ, ਜੋਕਰ ਮਾਲਵੇਅਰ ਨਾਲ ਇੰਫੈਕਟੇਡ ਸਾਰੇ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ।

CamScanner ਐਪ ਵੀ ਕੀਤਾ ਗਿਆ ਰਿਮੂਵ
ਕੈਮਸਕੈਨਰ ਨਾਂ ਦਾ ਇਹ ਐਪ ਗੂਗਲ ਪਲੇਅ ਸਟੋਰ ਤੋਂ 100 ਮਿਲੀਅਨ ਭਾਵ 10 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਹੋ ਚੁੱਕਿਆ ਸੀ। ਇਸ ਐਪ 'ਚ ਮੌਜੂਦ ਮਾਲਵੇਅਰ ਨਾਲ ਯੂਜ਼ਰ ਨੂੰ ਐਡ ਨਜ਼ਰ ਆਉਂਦੀਆਂ ਸਨ। ਇਹ ਐਡ ਪੇਡ ਸਰਵਿਸ ਵਾਲੀਆਂ ਐਡ ਹਨ। ਇਹ ਮਾਲਵੇਅਰ ਯੂਜ਼ਰ ਨੂੰ ਇਨ੍ਹਾਂ ਪੇਡ ਸਰਵਿਸ 'ਚ ਸਾਈਨ ਅਪ ਕਰਨ ਲਈ ਪ੍ਰਮੋਟ ਕਰਦਾ ਸੀ।


author

Karan Kumar

Content Editor

Related News