ਪਿਛਲੇ ਕੁਝ ਸਾਲਾਂ ''ਚ ਆਏ ਹਨ ਇਹ 5 ਬੈਸਟ ਕੈਮਰਾ ਅਤੇ ਬੈਟਰੀ ਸਮਾਰਟਫੋਨਜ਼, ਜਾਣੋ ਫੀਚਰਸ
Saturday, May 06, 2017 - 04:23 PM (IST)

ਜਲੰਧਰ- ਇਕ ਬਿਹਤਰ ਸਮਾਰਟਫੋਨ ਲੈਣ ਦਾ ਸੁਪਨਾ ਸਾਰਿਆਂ ਦਾ ਹੁੰਦਾ ਹੈ। ਹਰ ਕੋਈ ਅਜਿਹਾ ਸਮਾਰਟਫੋਨ ਲੈਣਾ ਚਾਹੁੰਦਾ ਹੈ, ਜੋ ਡਿਜ਼ਾਈਨ, ਕੈਮਰਾ, ਬੈਟਰੀ ਅਤੇ ਸਾਫਟਵੇਅਰ ''ਚ ਸ਼ਾਨਦਾਰ ਹੋਵੇ। ਪਿਛਲੇ ਕੁਝ ਸਾਲਾਂ ''ਚ ਕਈ ਅਜਿਹੇ ਸਮਾਰਟਫੋਨਜ਼ ਲਾਂਚ ਕੀਤੇ ਗਏ ਹਨ, ਜੋ ਦਮਦਾਰ ਫੀਚਰਸ ਅਤੇ ਸ਼ਾਨਦਾਰ ਕੈਮਰਾ ਨਾਲ ਲੈਸ ਹੈ। ਇਨ੍ਹਾਂ ''ਚ ਅੋਪੋ ਅਤੇ ਵੀਵੋ ਤੋਂ ਲੈ ਕੇ ਦੁਨੀਆਂ ਦਾ ਪਹਿਲਾ ਟੈਂਗੋ ਸਮਾਰਟਫੋਨ ਫੈਬ 2 ਪ੍ਰੋ ਸ਼ਾਮਿਲ ਹਨ। ਅੱਜ ਅਸੀਂ ਤੁਹਾਡੇ ਲਈ ਕੁਝ ਸਮਾਰਟਫੋਨਜ਼ ਦੀ ਲਿਸਟ ਲਿਆਏ ਹਨ, ਜੋ ਤੁਹਾਡੇ ਲਈ Best Buy ਆਪਸ਼ਨ ਸਾਬਤ ਹੋ ਸਕਦੇ ਹਨ। ਇਹ ਲਿਸਟ ਅਸੀਂ ਪਿਛਲੇ 4 ਤੋਂ 5 ਸਾਲਾਂ ''ਚ ਲਾਂਚ ਹੋਏ ਦਮਦਾਰ ਸਮਾਰਟਫੋਨਜ਼ ਦੇ ਆਧਾਰ ''ਤੇ ਬਣਾਈ ਹੈ।
Oppo N3 -
ਇਸ ''ਚ 16 ਐੱਮ. ਪੀ. ਦਾ ਰੋਟੇਟਿਗ ਕੈਮਰਾ ਹੈ, ਜਿਸ ''ਚ ''ਸ਼੍ਰੀ-ਕ੍ਰਿਓਨੇਕ'' ਦਾ ਲੈਂਸ ਲੱਗਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਤੋਂ ਜ਼ਿਆਦਾ 64 ਐੱਮ. ਪੀ. ਰੈਜ਼ੋਲਿਊਸਨ ਵਾਲੀਆਂ ਤਸਵੀਰਾਂ ਲਈ ਜਾ ਸਕਦੀ ਹੈ। ਕੈਮਰੇ ''ਚ 1.34 ਮਾਈਕ੍ਰੋਨ ਦਾ ਪਿਕਸਲ ਸਾਈਜ਼ ਅਤੇ 5 ਆਪਟੀਕਲ ਲੈਂਸ ਲੱਗੇ ਹਨ। ਇਸ ਦਾ ਕੈਮਰਾ 206 ਡਿਗਰੀ ਤੱਕ ਘੁੰਮ ਸਕਦਾ ਹੈ। ਇਸ ''ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ। ਇ ਫੋਨ 2.3 ਗੀਗਾਹਟਰਜ਼ ਸਨੈਪਡ੍ਰੈਗਨ 801 ਕਵਾਡ-ਕੋਰ ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਨਾਲ ਲੈਸ ਹੈ। ਇਸ ''ਚ 32 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫਲੈਸ਼ ਚਾਰਜ ਦੀ ਸੁਵਿਧਾ ਨਾਲ 3000 ਐੱਮ. ਏ. ਐੱਚ. ਦੀ ਲਿਥੀਅਮ-ਪੋਲੋਨੀਅਮ ਬੈਟਰੀ ਦਿੱਤੀ ਗਈ ਹੈ।
Lenovo Phab 2 Pro -
Lenovo Phab 2 Pro ''ਚ 6.4 ਇੰਚ ਦਾ ਕਿਊ. ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਨਾਲ 4 ਕੈਮਰੇ ਦਿੱਤੇ ਗਏ ਹਨ। 16 ਐੱਮ. ਪੀ. ਰਿਅਰ ਆਰ. ਜੀ. ਬੀ. ਕੈਮਰੇ ਨਾਲ ਇਹ ਫੋਨ 8 ਐੱਮ. ਪੀ. ਫਰੰਟ ਕੈਮਰੇ ਨਾਲ ਲੈਸ ਹੈ। ਇਹ ਕੈਮਰਾ ਚਲਦੇ-ਫਿਰਦੇ ਕਿਸੇ ਤਰ੍ਹਾਂ ਵੀ ਫੋਟੋਜ਼ ਨੂੰ ਬਿਹਤਰੀਨ ਤਰੀਕੇ ਨਾਲ ਕਲਿੱਕ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਫੋਨ ''ਚ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 652 ਐੱਸ. ਓ. ਸੀ. ਨਾਲ 4 ਜੀ. ਬੀ. ਰੈਮ ਦਿੱਤੀ ਗਈ ਹੈ। ਇਸ ''ਚ ਇਕ ਹੋਰ ਖਾਸੀਅਤ ਵੀ ਹੈ ਅਤੇ ਉਹ ਹੈ ਇਸ ਦੀ ਬੈਟਰੀ। ਇਸ ਫੋਨ ''ਚ 4050 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ 15 ਘੰਟੇ ਦੀ ਬੈਟਰੀ ਲਾਈਫ ਦਾ ਵਾਅਦਾ ਕਰਦੀ ਹੈ।
Vivo V5 Plus -
ਇਸ ''ਚ ਡਿਊਲ ਫਰੰਟ ਕੈਮਰੇ ਲੱਗੇ ਹਨ, ਇਸ ''ਚ 20 ਮੈਗਾਪਿਕਸਲ ਨਾਲ 8 ਮੈਗਾਪਿਕਸਲ ਦਾ ਸੈਂਰ ਦਿੱਤਾ ਗਿਆ ਹੈ। 20 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। 20 ਮੈਗਾਪਿਕਸਲ ਦੇ ਕੈਮਰੇ ''ਚ ਸੋਨੀ IMX 376 1/2.78 ਇੰਚ ਸੈਂਸਰ ਲੱਗਾ ਹੈ ਅਤੇ ਇਸ ਦਾ ਅਪਰਚਰ f/2.0 ਹੈ ਅਤੇ ਡੈਪਥ ਲਈ ਇਕ ਜ਼ਿਆਦਾਤਰ 8 ਮੈਗਾਪਿਕਸਲ ਦਾ ਸੈਂਸਰ ਵੀ ਦਿੱਤਾ ਹੈ। ਇਸ ਡਿਊਲ ਕੈਮਰੇ ਦੀ ਮਦਦ ਤੋਂ ਤੁਸੀਂ ਬਿਹਤਰੀਨ ਸੈਲਫੀ ਲੈ ਸਕਦੇ ਹੋ। ਇਹ ਤਕਨੀਕ ਆਈਫੋਨ 7 ਪਲੱਸ ''ਚ ਵੀ ਦੇਖਣ ਨੂੰ ਮਿਲਦੀ ਹੈ। ਇਸ ''ਚ ਫੇਸ ਬਿਊਟੀਫਿਕੇਸ਼ਨ ਅਤੇ HDR ਮੋਡ ਫੋਟੋ ਦੀ ਕਵਾਲਿਟੀ ਠੀਕ-ਠਾਕ ਰਹੀ। ਇਸ ''ਚ 5.5 ਇੰਚ ਦਾ IPS ਫੁੱਲ HD ਡਿਸਪਲੇ ਦਿੱਤਾ ਗਿਆ ਹੈ। ਇਸ ਫੋਨ ''ਚ 2.0 ਗੀਗਾਹਟਰਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਲੱਗਾ ਹੈ। ਨਾਲ ਹੀ ਇਸ ''ਚ 4 ਜੀ. ਬੀ. ਰੈਮ ਦਿੱਤੀ ਗਈ ਹੈ। ਇਸ ''ਚ 64 ਜੀ. ਬੀ. ਇੰਟਰਨਲ ਸਟੋਰੇਜ ਦੀ ਸੁਵਿਧਾ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ 6.0 ''ਤੇ ਕੰਮ ਕਰਦਾ ਹੈ। ਇਸ ''ਚ 3055 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
Cat S60 -
ਫੋਟੋਗ੍ਰਾਫੀ ਲਈ ਇਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਰਿਅਰ ਕੈਮਰੇ ''ਚ ਅੰਡਰਵਾਟਰ ਸਮਰੱਥਾ ਅਤੇ ਡਿਊਲ-ਐੱਲ. ਈ. ਡੀ. ਫਲੈਸ਼ ਦਿੱਤਾ ਗਿਆ ਹੈ। ਇਸ ''ਚ 4.7 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ ਕਵਾਲਕਮ ਸਨੈਪਡ੍ਰੈਗਨ 617 ਆਕਟਾ-ਕੋਰ ਪ੍ਰੋਸੈਸਰ ਅਤੇ 3 ਜੀ. ਬੀ. ਰੈਮ ਵਾਲ ਲੈਸ ਹੈ। ਇਸ ''ਚ 32 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ''ਚ 3800 ਐੱਮ. ਏ. ਐੱਚ. ਦੀ ਨਾਨ-ਰਿਮੂਵੇਬਲ ਬੈਟਰੀ ਦਿੱਤੀ ਗਈ ਹੈ।
Sony Xperia XZs -
ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ 19 ਐੱਮ. ਪੀ. ਮੋਸ਼ਨ ਆਈ ਕੈਮਰਾ ਹੈ, ਜੋ ਕਿ ਸੁਪਰ ਵੀਡੀਓ ਰਿਕਾਰਡਿੰਗ ਨਾਲ ਆਉਂਦਾ ਹੈ, ਜਦਕਿ ਸੈਲਫੀ ਲੈਣ ਲਈ 13 ਐੱਮ. ਪੀ. ਦਾਫਰੰਟ ਕੈਮਰਾ ਦਿੱਤਾ ਗਿਆ ਹੈ। ਸੋਨੀ ਐਕਸਪੀਰੀਆ XZs ਸਮਾਰਟਫੋਨ, ਕੰਪਨੀ ਦੇ XZ ਸਮਾਰਟਫੋਨ ਦਾ ਹੀ ਇਕ ਛੋਟਾ ਵੇਰੀਅੰਟ ਹੈ। ਐਕਸਪੀਰੀਆ XZs ''ਚ 5.2 ਇੰਚ ਦਾ ਫੁੱਲ HD (1080x1920 ਪਿਕਸਲ) ਟ੍ਰਿਲਿਊਮੀਨੀਅਸ ਡਿਸਪਲੇ ਦਿੱਤਾ ਗਿਆ ਹੈ। ਸਿੰਗਲ ਸਿਮ ਵਾਲਾ ਇਹ ਸਮਾਰਟਫੋਨ ਐਂਡਰਾਇਡ 7.0 ਨਾਗਟ ''ਤੇ ਚੱਲਦਾ ਹੈ ਅਤੇ ਇਸ ''ਚ ਕਵਾਲਕਮ ਸਨੈਪਡ੍ਰੈਗਨ 820 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡ੍ਰੋਨੋ 510 GPU ਅਤੇ 4GB ਰੈਮ ਹੈ। ਇਹ ਡਿਵਾਈਸ 32GB ਅਤੇ 64GB ਦੇ ਦੋ ਇਨਬਿਲਟ ਸਟੋਰੇਜ ਵੇਰੀਅੰਟ ''ਚ ਆਉਂਦੀ ਹੈ। ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਸਟੋਰੇਜ ਨੂੰ 256GB ਤੱਕ ਵਧਾਇਆ ਜਾ ਸਕਦਾ ਹੈ। ਇਸ ''ਚ 2900 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।