WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

11/30/2021 12:26:57 PM

ਗੈਜੇਟ ਡੈਸਕ– ਜੇਕਰ ਤੁਸੀਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਟਸਐਪ ’ਚ ਸਮੇਂ-ਸਮੇਂ ’ਤੇ ਨਵੇਂ ਫੀਚਰਜ਼ ਸ਼ਾਮਲ ਕੀਤੇ ਜਾਂਦੇ ਹਨ। ਇਨ੍ਹੀਂ ਦਿਨੀਂ ਮੇਟਾ ਕੰਪਨੀ ਵਟਸਐਪ ਲਈ ਕਈ ਨਵੀਂ ਫੀਚਰਜ਼ ’ਤੇ ਕੰਮ ਕਰ ਰਹੀ ਹੈ ਜਿਨ੍ਹਾਂ ਨਾਲ ਯੂਜ਼ਰਸ ਦਾ ਚੈਟਿੰਗ ਅਨੁਭਵ ਹੋਰ ਵੀ ਬਿਹਤਰ ਹੋ ਜਾਵੇਗਾ। ਇਹ ਫੀਚਰਜ਼ ਜਲਦ ਹੀ ਵਟਸਐਪ ’ਚ ਵੇਖਣ ਨੂੰ ਮਿਲ ਸਕਦੇ ਹਨ। 

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

1. ਵਧਾਈ ਜਾਵੇਗੀ ਮੈਸੇਜ ਡਿਲੀਟ ਕਰਨ ਦੀ ਟਾਈਮ ਲਿਮਟ
ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ, ਵਟਸਐਪ ਆਪਣੇ ਯੂਜ਼ਰਸ ਲਈ ਮੈਸੇਜ ਡਿਲੀਟ ਕਰਨ ਦੀ ਟਾਈਮ ਲਿਮਟਿ ’ਚ ਬਦਲਾਅ ਕਰਨ ਵਾਲਾ ਹੈ। ਅਜੇ ਵਟਸਐਪ 1 ਘੰਟਾ 8 ਮਿੰਟ ਅਤੇ 16 ਸਕਿੰਟ ਤਕ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦਾ ਆਪਸ਼ਨ ਦਿੰਦਾ ਹੈ। WABetaInfo ਮੁਤਾਬਕ, ਕੰਪਨੀ ਇਸ ਨੂੰ ਵਧਾ ਕੇ 7 ਦਿਨਾਂ ਤਕ ਕਰ ਸਕਦੀ ਹੈ। 

2. ਆਡੀਓ ਪਲੇਬੈਕ ਸਪੀਡ ਕੰਟਰੋਲ
ਵਟਸਐਪ ਜਲਦ ਆਪਣੇ ਯੂਜ਼ਰਸ ਨੂੰ ਆਡੀਓ ਪਲੇਬੈਕ ਸਪੀਡ ਕੰਟਰੋਲ ਦਾ ਫੀਚਰ ਦੇ ਸਕਦਾ ਹੈ। ਇਸ ਨਾਲ ਯੂਜ਼ਰਸ ਆਡੀਓਮੈਸੇਜ ਜਾਂ ਵੌਇਸ ਨੋਟਸ ਦੀ ਪਲੇਬੈਕ ਸਪੀਡ ਨੂੰ ਵੀ ਕੰਟਰੋਲ ਕਰ ਸਕਣਗੇ। 

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

3. ਪ੍ਰੋਫਾਈਲ ਫੋਟੋ ਅਤੇ ਸਟੇਟਸ ਨੂੰ ਹਾਈਡ ਕਰਨ ਦਾ ਮਿਲੇਗਾ ਆਪਸ਼ਨ
ਵਟਸਐਪ ’ਚ ਜਲਦ ਹੀ ਇਕ ਨਵੇਂ ਫੀਚਰ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਮਦਦ ਨਾਲ ਯੂਜ਼ਰਸ ਕਿਸੇ ਸਪੈਸੀਫਿਕ ਕਾਨਟੈਕਟ ਜਾਂ ਇੰਝ ਕਹੀਏ ਤਾਂ ਕਿਸੇ ਨੰਬਰ ਤੋਂ ਆਪਣੀ ਪ੍ਰੋਫਾਈਲ ਫੋਟੋ, ਲਾਸਟ ਸੀਟ ਅਤੇ ਸਟੇਟਸ ਨੂੰ ਹਾਈਡ ਕਰ ਸਕਣਗੇ। ਇਸ ਫੀਚਰ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਲਈ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ। 

4. ਨਵਾਂ ਫੋਟੋ ਐਡੀਟਿੰਗ ਟੂਲ
ਵਟਸਐਪ ਇਕ ਫੋਟੋ ਐਡੀਟਰ ਐਪ ਲਿਆਉਣ ’ਤੇ ਵੀ ਕੰਮ ਕਰ ਰਿਹਾ ਹੈ। ਕੰਪਨੀ ਨੇ ਇਸ ਫੀਚਰ ਨੂੰ ਲੈ ਕੇ ਅਧਿਕਾਰਤ ਤੌਰ ’ਤੇ ਐਲਾਨ ਵੀ ਕਰ ਦਿੱਤਾ ਹੈ। ਮੇਟਾ ਦਾ ਕਹਿਣਾ ਹੈ ਕਿ ਵਟਸਐਪ ਲਈ ਫੋਟੋ ਐਡੀਟਿੰਗ ਟੂਲ ਲਿਆਉਣ ’ਤੇ ਵੀ ਕੰਮ ਜਾਰੀ ਹੈ। 

5. ਫੋਨ ’ਤੇ ਵੀ ਮਿਲੇਗਾ ਸਟਿੱਕਰ ਮੇਕਰ ਟੂਲ
ਕੰਪਨੀ ਨੇ ਹਾਲ ਹੀ ’ਚ ਇਕ ਸਟਿੱਕਰ ਮੇਕਰ ਟੂਲ ਜਾਰੀ ਕੀਤਾ ਹੈ ਪਰ ਇਸ ਨੂੰ ਵਟਸਐਪ ਦੇ ਵੈੱਬ ਵਰਜ਼ਨ ਲਈ ਲਿਆਇਆ ਗਿਆ ਸੀ। ਹੁਣ ਖਬਰ ਆਈ ਹੈ ਕਿ ਇਸ ਫੀਚਰ ਨੂੰ ਮੋਬਾਇਲ ਐਪ ਲਈ ਵੀ ਜਾਰੀ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– Twitter ’ਚ ਵੀ ਆ ਰਿਹੈ ਰਿਐਕਸ਼ਨ ਫੀਚਰ, ਕਿਸੇ ਵੀ ਟਵੀਟ ਨੂੰ ਕਰ ਸਕੋਗੇ ਡਿਸਲਾਈਕ


Rakesh

Content Editor

Related News