ਇਨ੍ਹਾਂ ਸਮਾਰਟਫੋਨਸ ਰਾਹੀਂ ਤੁਹਾਡੀ ਜਾਸੂਸੀ ਕਰ ਸਕਦੇ ਹਨ ਹੈਕਰ

Monday, Nov 11, 2019 - 11:20 AM (IST)

ਇਨ੍ਹਾਂ ਸਮਾਰਟਫੋਨਸ ਰਾਹੀਂ ਤੁਹਾਡੀ ਜਾਸੂਸੀ ਕਰ ਸਕਦੇ ਹਨ ਹੈਕਰ

ਗੈਜੇਟ ਡੈਸਕ– ਐਂਡ੍ਰਾਇਡ ਸਮਾਰਟਫੋਨ ਯੂਜ਼ਰਜ਼ ਲਈ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਇਕ ਰਿਪੋਰਟ ਵਿਚ 10 ਲੋਕਪ੍ਰਿਯ ਐਂਡ੍ਰਾਇਡ ਸਮਾਰਟਫੋਨਸ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਇਹ ਹੈਕਰਸ ਦੇ ਨਿਸ਼ਾਨੇ 'ਤੇ ਹਨ। ਇਨ੍ਹਾਂ ਸਮਾਰਟਫੋਨਸ ਵਿਚ ਖਾਮੀਆਂ ਮਿਲੀਆਂ ਹਨ, ਜਿਸ ਕਾਰਣ ਇਨ੍ਹਾਂ ਨਾਲ ਛੇੜਛਾੜ ਕਰ ਕੇ ਯੂਜ਼ਰਜ਼ ਦੀ ਜਾਸੂਸੀ ਕੀਤੀ ਜਾ ਸਕਦੀ ਹੈ।

PunjabKesari                   

ਹੈਕਰਸ ਇੰਝ ਕਰ ਸਕਦੇ ਹਨ ਅਟੈਕ
ਸੁਰੱਖਿਆ ਮਾਹਿਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਕਰਸ ਬਲੂਟੁੱਥ ਤੇ USB ਐਕਸੈੱਸਰੀਜ਼ ਦੀ ਵਰਤੋਂ ਕਰ ਕੇ ਇਨ੍ਹਾਂ ਸਮਾਰਟਫੋਨਸ ਨੂੰ ਸ਼ਿਕਾਰ ਬਣਾ ਰਹੇ ਹਨ। ਹੈਕਰਸ ਐਂਡ੍ਰਾਇਡ ਸਮਾਰਟਫੋਨਸ 'ਚ AT ਕਮਾਂਡ ਦਾ ਸਹਾਰਾ ਲੈ ਕੇ ਸੰਵੇਦਨਸ਼ੀਲ ਜਾਣਕਾਰੀ 'ਤੇ ਨਜ਼ਰ ਰੱਖ ਰਹੇ ਹਨ।
- ਹੈਕਰਸ AT ਕਮਾਂਡ ਰਾਹੀਂ ਫੋਨ 'ਚ ਯੂ. ਐੱਸ. ਬੀ. ਤੇ ਬਲੂਟੁੱਥ ਐਕਸੈੱਸਰੀ ਤਕ ਪਹੁੰਚ ਬਣਾ ਲੈਂਦੇ ਹਨ।
- ਰਿਪੋਰਟ 'ਚ ਕਿਹਾ ਗਿਆ ਹੈ ਕਿ 14 ਤੋਂ ਜ਼ਿਆਦਾ ਅਜਿਹੀਆਂ ਸ਼ੱਕੀ AT ਕਮਾਂਡਸ ਹਨ, ਜਿਨ੍ਹਾਂ ਰਾਹੀਂ ਐਂਡ੍ਰਾਇਡ ਸਮਾਰਟਫੋਨ ਨੂੰ ਹੈਕ ਕਰ ਕੇ ਜਾਸੂਸੀ ਕੀਤੀ ਜਾ ਸਕਦੀ ਹੈ।

PunjabKesari

ਸੂਚੀ 'ਚ ਕੀਤਾ ਗਿਆ ਇਨ੍ਹਾਂ 10 ਐਂਡ੍ਰਾਇਡ ਸਮਾਰਟਫੋਨਸ ਦਾ ਜ਼ਿਕਰ
ਟੈਕਨਾਲੋਜੀ ਨਿਊਜ਼ ਵੈੱਬਸਾਈਟ 'ਟੈੱਕ ਕ੍ਰੰਚ' ਨੇ ਆਪਣੀ ਰਿਪੋਰਟ ਵਿਚ ਇਨ੍ਹਾਂ 10 ਐਂਡ੍ਰਾਇਡ ਸਮਾਰਟਫੋਨਸ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚ ਸੈਮਸੰਗ ਗਲੈਕਸੀ S8+, ਸੈਮਸੰਗ ਗਲੈਕਸੀ S3, ਸੈਮਸੰਗ ਨੋਟ 2, ਹੁਵਾਵੇਈ P8 ਲਾਈਟ, ਹੁਵਾਵੇਈ ਨੈਕਸਸ 6P, ਗੂਗਲ ਪਿਕਸਲ 2, LG G3, LG ਨੈਕਸਿਸ 5, ਮੋਟੋਰੋਲਾ ਨੈਕਸਿਸ 6 ਤੇ HTC ਡਿਜ਼ਾਇਰ 10 ਲਾਈਫ ਸਟਾਈਲ ਸ਼ਾਮਲ ਹਨ।

PunjabKesari

ਚੋਰੀ ਹੋ ਸਕਦੈ ਇਸ ਤਰ੍ਹਾਂ ਦਾ ਡਾਟਾ
ਹੈਕਰਸ ਇਸ ਨਵੀਂ ਟ੍ਰਿਕ ਦੀ ਵਰਤੋਂ IMEI ਤੇ IMSI ਨੰਬਰ ਹਾਸਲ ਕਰਨ, ਕਾਲਸ ਰੋਕਣ, ਉਨ੍ਹਾਂ ਨੂੰ ਕਿਸੇ ਹੋਰ ਨੰਬਰ 'ਤੇ ਫਾਰਵਰਡ ਕਰਨ, ਕਾਲਿੰਗ ਫੀਚਰ ਨੂੰ ਬਲਾਕ ਕਰਨ ਅਤੇ ਇੰਟਰਨੈੱਟ ਐਕਸੈੱਸ ਨੂੰ ਬੰਦ ਕਰਨ ਲਈ ਕਰ ਸਕਦੇ ਹਨ।


Related News