ਐਪਲ ਨੂੰ ਕੀਤੀ ਗਈ ਬੇਨਤੀ ਪਿੱਛੇ ਢੁੱਕਵਾਂ ਕਾਰਨ ; F.B.I.
Wednesday, Feb 24, 2016 - 01:38 PM (IST)

ਜਲੰਧਰ : ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਇਕ ਮ੍ਰਿਤਕ ਅੱਤਵਾਦੀ ਦੇ ਆਈ. ਫੋਨ ਦਾ ਲਾਕ ਖੋਲ੍ਹਣ ਲਈ ਐਪਲ ਨੂੰ ਐੱਫ. ਬੀ. ਆਈ. ਵਲੋਂ ਕੀਤੀ ਗਈ ਬੇਨਤੀ ਪਿੱਛੇ ਢੁੱਕਵਾਂ ਕਾਰਨ ਹੈ, ਕਿਉਂਕਿ ਇਸ ਲਈ ਕੰਪਨੀ ਨੂੰ ਨਵੇਂ ਸਿਰੇ ਤੋਂ ਕੋਈ ਉਤਪਾਦ ਤਿਆਰ ਨਹੀਂ ਕਰਨਾ ਪੈਣਾ ਅਤੇ ਨਾ ਹੀ ਕੰਪਨੀ ਨੂੰ ਕੋਈ ਬੈਕਡੋਰ ਤਿਆਰ ਕਰਨੀ ਪੈਣੀ ਹੈ। ਜ਼ਿਕਰਯੋਗ ਹੈ ਕਿ ਐੱਫ. ਬੀ. ਆਈ. ਸਾਨ ਬਰਨਾਰਡੀਨੋ ''ਚ ਗੋਲੀਬਾਰੀ ਕਰਨ ਵਾਲੇ ਸਈਦ ਫਾਰੂਕ ਦੇ ਆਈ. ਫੋਨ ''ਚ ਸਟੋਰ ਡਾਟੇ ਤੱਕ ਪਹੁੰਚਣਾ ਚਾਹੁੰਦੀ ਹੈ।