25 ਜੂਨ ਨੂੰ ਲਾਂਚ ਹੋ ਰਿਹਾ ਦੁਨੀਆ ਦਾ ਸਭ ਤੋਂ ਪਤਲਾ Foldable phone! ਫੀਚਰਜ਼ ਜਾਣ ਹੋ ਜਾਓਗੇ ਹੈਰਾਨ

Thursday, Jun 12, 2025 - 04:50 PM (IST)

25 ਜੂਨ ਨੂੰ ਲਾਂਚ ਹੋ ਰਿਹਾ ਦੁਨੀਆ ਦਾ ਸਭ ਤੋਂ ਪਤਲਾ Foldable phone! ਫੀਚਰਜ਼ ਜਾਣ ਹੋ ਜਾਓਗੇ ਹੈਰਾਨ

ਗੈਜੇਟ ਡੈਸਕ - ਫੋਲਡੇਬਲ ਫੋਨਾਂ ਦਾ ਰੁਝਾਨ ਹੌਲੀ-ਹੌਲੀ ਪਰ ਯਕੀਨੀ ਤੌਰ 'ਤੇ ਕਾਫੀ ਵਧ ਰਿਹਾ ਹੈ। ਜਿਵੇਂ-ਜਿਵੇਂ ਇਨ੍ਹਾਂ ਦੀਆਂ ਕੀਮਤਾਂ ਘੱਟਣਗੀਆਂ, ਯੂਜ਼ਰਸ ਵੀ ਵਧਣੇ ਸ਼ੁਰੂ ਹੋ ਜਾਣਗੇ। ਮੌਜੂਦਾ ਸਮੇਂ 'ਚ ਟੈਕ ਬ੍ਰਾਂਡ ਕੰਪਨੀ ਵੀਵੋ ਨੇ ਆਪਣੇ ਆਉਣ ਵਾਲੇ ਫੋਲਡੇਬਲ ਫੋਨ ਦੀ ਲਾਂਚ ਮਿਤੀ ਦਾ ਐਲਾਨ ਵੀ ਕਰ ਦਿੱਤਾ ਹੈ। ਕੰਪਨੀ ਦੇ ਕਹੇ ਅਨੁਸਾਰ Vivo X Fold5 25 ਜੂਨ ਨੂੰ ਲਾਂਚ ਕੀਤਾ ਜਾਵੇਗਾ। ਇਸ ਦਿਨ, ਇਹ ਮੋਬਾਈਲ ਚੀਨ ਵਿਚ ਪੇਸ਼ ਕੀਤਾ ਜਾਵੇਗਾ, ਜੋ ਬਾਅਦ ਵਿਚ ਹੋਰ ਬਾਜ਼ਾਰਾਂ ਵਿਚ ਜਾਵੇਗਾ। ਆਓ ਇਸ ਸਮਾਰਟਫੋਨ ਦੇ ਫੀਚਰਜ਼ ਅਤੇ ਸਪੈਸੀਫਿਕੇਸ਼ਨਜ਼ ਬਾਰੇ ਵਿਸਥਾਰ ਨਾਲ ਜਾਣਦੇ ਹਾਂ। 

ਜ਼ਿਕਰਯੋਗ ਹੈ ਕਿ ਇਹ ਸਮਾਰਟਫੋਨ ਆਪਣੇ ਆਉਣ ਵਾਲੇ ਫੋਲਡੇਬਲ ਫੋਨ ਨੂੰ 'ਲਾਈਟਅਰ ਐਂਡ ਸਟ੍ਰੋਂਗਰ' ਸਿਰਲੇਖ ਨਾਲ ਪ੍ਰਮੋਟ ਕਰ ਰਿਹਾ ਹੈ। ਇਹ ਮੋਬਾਈਲ ਫੋਲਡੇਬਲ ਹੋਣ ਤੋਂ ਬਾਅਦ ਵੀ ਪਤਲਾ ਰਹੇਗਾ। ਕੰਪਨੀ ਦੇ ਅਨੁਸਾਰ, ਵੀਵੋ ਐਕਸ ਫੋਲਡ5 ਦਾ ਭਾਰ 219 ਗ੍ਰਾਮ ਤੋਂ ਘੱਟ ਹੋਵੇਗਾ ਅਤੇ ਇਹ ਦੁਨੀਆ ਦੇ ਸਭ ਤੋਂ ਹਲਕੇ ਫੋਲਡੇਬਲ ਸਮਾਰਟਫੋਨ ਦਾ ਰਿਕਾਰਡ ਕਾਇਮ ਕਰੇਗਾ। ਵੀਵੋ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਇਹ ਮੋਬਾਈਲ ਫੋਨ ਹਰੇ, ਕਾਲੇ ਅਤੇ ਟਾਈਟੇਨੀਅਮ ਰੰਗਾਂ ਵਿਚ ਲਾਂਚ ਕੀਤਾ ਜਾਵੇਗਾ।

ਕੰਪਨੀ ਨੇ ਇਸ ਨੂੰ ਇੰਡਸਟਰੀ ਦੀ ਪਹਿਲੀ IP5X ਡਸਟਪਰੂਫ ਫੋਲਡਿੰਗ ਸਕ੍ਰੀਨ ਕਿਹਾ ਹੈ। ਇਸ ਮੋਬਾਈਲ ਨੂੰ IPX8+IPX9+IPX9 ਰੇਟਿੰਗ ਵੀ ਦਿੱਤੀ ਜਾਵੇਗੀ, ਜਿਸ ਕਾਰਨ ਇਹ 3 ਮੀਟਰ ਡੂੰਘੇ ਪਾਣੀ ਵਿਚ ਅਤੇ ਬਹੁਤ ਜ਼ਿਆਦਾ ਗਰਮੀ ਅਤੇ ਠੰਡ ਵਿਚ ਸੁਰੱਖਿਅਤ ਰਹੇਗਾ। ਵੀਵੋ ਦਾ ਕਹਿਣਾ ਹੈ ਕਿ ਇਸ ਫੋਨ ਨੂੰ ਪਾਣੀ ਦੇ ਹੇਠਾਂ ਵੀ ਫੋਲਡ/ਅਨਫੋਲਡ ਕੀਤਾ ਜਾ ਸਕਦਾ ਹੈ। ਡਿਸਪਲੇਅ ਦੀ ਗੱਲ ਕਰੀਏ ਤਾਂ ਵੀਵੋ ਐਕਸ ਫੋਲਡ 5 ਦੀਆਂ ਦੋਵੇਂ ਸਕ੍ਰੀਨਾਂ 'ਤੇ LTPO 8T ਪੈਨਲ ਦੀ ਵਰਤੋਂ ਕੀਤੀ ਜਾਵੇਗੀ।

ਕੀ ਹਨ ਸਪੈਸੀਫਿਕੇਸ਼ਨਜ਼

ਦੱਸ ਦਈਏ ਕਿ ਫੋਲਡੇਬਲ ਫੋਨ Vivo X Fold 5 ਵਿਚ ਦੋ ਸਕ੍ਰੀਨਾਂ ਹੋਣਗੀਆਂ। ਮਿਲੀ ਜਾਣਕਾਰੀ ਅਨੁਸਾਰ, ਫੋਨ ਨੂੰ ਫੋਲਡ ਕਰਨ ਤੋਂ ਬਾਅਦ ਬਾਹਰੋਂ ਦਿਖਾਈ ਦੇਣ ਵਾਲੀ ਡਿਸਪਲੇਅ ਦਾ ਆਕਾਰ 6.53-ਇੰਚ ਹੋਵੇਗਾ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ LTPO ਪੈਨਲ ਵਾਲਾ ਇਕ ਰੰਗੀਨ ਡਿਸਪਲੇਅ ਹੈ ਜਿਸ ਦਾ ਰਿਫਰੈਸ਼ ਰੇਟ 120Hz ਹੋਵੇਗਾ। ਇਸ ਤੋਂ ਇਲਾਵਾ Vivo X Fold 5 ਵਿਚ 8.03-ਇੰਚ ਦੀ ਪ੍ਰਾਇਮਰੀ ਸਕ੍ਰੀਨ ਹੋਵੇਗੀ ਅਤੇ 2K+ ਰੈਜ਼ੋਲਿਊਸ਼ਨ ਵਾਲੀ ਸਕ੍ਰੀਨ ਹੋਵੇਗੀ ਜਿਸ ਲਈ AMOLED ਪੈਨਲ ਦੀ ਵਰਤੋਂ ਕੀਤੀ ਜਾਵੇਗੀ। ਇਸ ਵਿਚ 120Hz ਰਿਫਰੈਸ਼ ਰੇਟ ਵੀ ਹੋ ਸਕਦਾ ਹੈ।

ਹਾਲਾਂਕਿ ਇਹ ਸਮਾਰਟਫੋਨ ਐਂਡਰਾਇਡ 15 'ਤੇ ਲਾਂਚ ਕੀਤਾ ਜਾਵੇਗਾ। ਲੀਕ ਹੋਈ ਰਿਪੋਰਟ ਦੇ ਅਨੁਸਾਰ, ਇਹ ਸਮਾਰਟਫੋਨ ਕੁਆਲਕਾਮ ਦੇ 4 ਨੈਨੋਮੀਟਰ ਫੈਬਰੀਕੇਸ਼ਨ 'ਤੇ ਬਣੇ ਸਨੈਪਡ੍ਰੈਗਨ 8 ਜਨਰੇਸ਼ਨ 3 ਆਕਟਾ-ਕੋਰ ਪ੍ਰੋਸੈਸਰ 'ਤੇ ਲਾਂਚ ਕੀਤਾ ਜਾਵੇਗਾ, ਜਿਸ ਵਿਚ 2.27GHz ਤੋਂ 3.3GHz ਦੀ ਕਲਾਕ ਸਪੀਡ 'ਤੇ ਚੱਲਣ ਦੀ ਸਮਰੱਥਾ ਹੈ। ਰਿਪੋਰਟ ਦੇ ਅਨੁਸਾਰ, ਇਸ ਵੀਵੋ ਫੋਲਡੇਬਲ ਮੋਬਾਈਲ ਫੋਨ ਨੂੰ 16GB ਰੈਮ 'ਤੇ ਲਾਂਚ ਕੀਤਾ ਜਾ ਸਕਦਾ ਹੈ ਜਿਸਦੇ ਨਾਲ 512GB ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ।

ਬੈਟਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ 'ਚ 6,000 mAh ਦੀ ਮਜ਼ਬੂਤ ​​ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਧਿਆਨ ਵਾਲੀ ਗੱਲ ਇਹ ਵੀ ਹੈ ਕਿ ਇੰਨੀ ਵੱਡੀ ਬੈਟਰੀ ਹੁਣ ਤੱਕ ਕਿਸੇ ਵੀ ਫੋਲਡੇਬਲ ਸਮਾਰਟਫੋਨ ਵਿਚ ਨਹੀਂ ਦਿੱਤੀ ਗਈ ਹੈ। ਕੰਪਨੀ ਅਨੁਸਾਰ ਇਹ ਇਕ ਬਲੂ ਓਸ਼ੀਅਨ ਬੈਟਰੀ ਹੋਵੇਗੀ ਜੋ -30 ਡਿਗਰੀ ਠੰਡ ਵਿਚ ਵੀ ਸਹੀ ਢੰਗ ਨਾਲ ਕੰਮ ਕਰਨ ਦੇ ਯੋਗ ਹੋਵੇਗੀ। ਇਸ ਦੇ ਨਾਲ ਹੀ, ਇਸ ਵੱਡੀ ਬੈਟਰੀ ਨੂੰ ਤੇਜ਼ੀ ਨਾਲ ਚਾਰਜ ਕਰਨ ਲਈ ਇਸ Vivo X Fold5 ਵਿੱਚ 90 ਵਾਟ ਫਾਸਟ ਚਾਰਜਿੰਗ ਤਕਨਾਲੋਜੀ ਦਿੱਤੀ ਜਾ ਸਕਦੀ ਹੈ। ਇੰਨਾ ਹੀ ਨਹੀਂ, ਯੂਜ਼ਰਸ ਨੂੰ ਇਸ ਮੋਬਾਈਲ ਵਿਚ 30 ਵਾਟ ਵਾਇਰਲੈੱਸ ਫਾਸਟ ਚਾਰਜਿੰਗ ਤਕਨਾਲੋਜੀ ਦਾ ਸਮਰਥਨ ਵੀ ਮਿਲ ਸਕਦਾ ਹੈ।

ਫੋਟੋਗ੍ਰਾਫੀ ਲਈ, ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਹੋ ਸਕਦਾ ਹੈ। ਲੀਕ ਦੇ ਅਨੁਸਾਰ, ਇਸਦੇ ਪਿਛਲੇ ਪੈਨਲ 'ਤੇ 50-ਮੈਗਾਪਿਕਸਲ ਦਾ ਮੁੱਖ ਸੋਨੀ IMX921 ਸੈਂਸਰ ਦਿੱਤਾ ਜਾਵੇਗਾ, ਜਿਸ ਦੇ ਨਾਲ 50-ਮੈਗਾਪਿਕਸਲ ਦਾ ਅਲਟਰਾ-ਵਾਈਡ ਅਤੇ 3x ਆਪਟੀਕਲ ਜ਼ੂਮ ਸਮਰੱਥਾ ਵਾਲਾ 50-ਮੈਗਾਪਿਕਸਲ ਦਾ IMX882 ਪੈਰੀਸਕੋਪ ਟੈਲੀਫੋਟੋ ਲੈਂਸ ਵੀ ਹੋਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ, ਕੈਮਰਾ ਲੈਂਸ ਇਸ ਮੋਬਾਈਲ ਦੀ ਮੁੱਖ ਸਕ੍ਰੀਨ ਅਤੇ ਕਵਰ ਸਕ੍ਰੀਨ ਦੋਵਾਂ 'ਤੇ ਉਪਲਬਧ ਹੋਵੇਗਾ। ਯਾਨੀ, ਫੋਨ ਤੋਂ ਫੋਲਡ ਅਤੇ ਅਨਫੋਲਡ ਦੋਵਾਂ ਸਥਿਤੀਆਂ ਵਿਚ ਸੈਲਫੀ ਲਈ ਜਾ ਸਕਦੀ ਹੈ। ਸਾਹਮਣੇ ਆਈ ਰਿਪੋਰਟ ਦੇ ਅਨੁਸਾਰ, ਕੰਪਨੀ ਦੋਵਾਂ ਡਿਸਪਲੇਅ 'ਤੇ 32-ਮੈਗਾਪਿਕਸਲ ਕੈਮਰਾ ਪ੍ਰਦਾਨ ਕਰੇਗੀ।


author

Sunaina

Content Editor

Related News