12 ਮਈ ਨੂੰ ਭਾਰਤ ''ਚ ਲਾਂਚ ਹੋਵੇਗਾ Vivo V19 ਸਮਾਰਟਫੋਨ
Sunday, May 10, 2020 - 11:49 PM (IST)

ਗੈਜੇਟ ਡੈਸਕ—ਵੀਵੋ ਵੀ19 ਸਮਾਰਟਫੋਨ ਨੂੰ ਲੰਬੇ ਸਮੇਂ ਤੋਂ ਭਾਰਤ 'ਚ ਲਾਂਚ ਕੀਤੇ ਜਾਣ ਦਾ ਇੰਤਜ਼ਾਰ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਭਾਰਤ 'ਚ ਦੋ ਵਾਰ ਇਸ ਸਮਾਰਟਫੋਨ ਨੂੰ ਟਾਲਿਆ ਜਾ ਚੁੱਕਿਆ ਹੈ। ਪਰ ਹੁਣ ਆਖਿਰਕਾਰ Vivo V19 ਨੂੰ ਗਲੋਬਲ ਲਾਂਚ ਤੋਂ ਬਾਅਦ ਦੇਸ਼ 'ਚ 12 ਮਈ ਨੂੰ ਲਾਂਚ ਕੀਤਾ ਜਾਵੇਗਾ। ਵੀਵੋ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਵੀ19 ਸਮਾਰਟਫੋਨ ਤੋਂ 12 ਮਈ ਨੂੰ ਪਰਦਾ ਚੁੱਕਿਆ ਜਾਵੇਗਾ। ਦੱਸ ਦੇਈਏ ਕਿ ਇਸ ਦਿਨ ਸ਼ਾਓਮੀ ਦੇ ਪੋਕੋ ਐੱਫ2 ਨੂੰ ਵੀ ਭਾਰਤ 'ਚ ਲਾਂਚ ਕੀਤਾ ਜਾਵੇਗਾ।
ਇਕ ਆਨਲਾਈਨ ਰਿਪੋਰਟ ਮੁਤਾਬਕ ਵੀਵੋ ਵੀ19 ਸਮਾਰਟਫੋਨ ਨੂੰ ਦੇਸ਼ 'ਚ 24,990 ਰੁਪਏ ਦੇ ਕਰੀਬ ਲਾਂਚ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਵੀਵੋ ਵੀ19 ਨੂੰ ਗਲੋਬਲੀ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਿਆ ਹੈ। ਹੁਣ ਇਸ ਨੂੰ ਭਾਰਤ ਸਮਾਰਟਫੋਨ ਗਾਹਕਾਂ ਲਈ ਲਿਆਇਆ ਜਾ ਰਿਹਾ ਹੈ।
ਸਪੈਸੀਫਿਕੇਸ਼ਨਸ
ਫੋਨ 'ਚ 6.4 ਇੰਚ ਦੀ ਫੁਲ ਐੱਚ.ਡੀ.+ਡਿਊਲ ਆਈ.ਵਿਊ. ਈ3 ਸੁਪਰ ਏਮੋਲੇਡ ਡਿਸਪਲੇਅ ਹੋਵੇਗੀ। ਫੋਨ 'ਚ ਕੁਆਲਕਾਮ ਸਨੈਪਡਰੈਗਨ 712 ਪ੍ਰੋਸੈਸਰ, 8 ਜੀ.ਬੀ .ਰੈਮ ਅਤੇ 256 ਜੀ.ਬੀ. ਸਟੋਰੇਜ਼ ਹੋਵੇਗੀ। ਗੱਲ ਕਰੀਏ ਕੈਮਰੇ ਦੀ ਤਾਂ ਇਸ ਦੇ ਰੀਅਰ 'ਚ ਕਵਾਡ-ਕੈਮਰਾ ਸੈਟਅਪ ਹੋਵੇਗਾ। ਫੋਨ 'ਚ ਸਕਰੀਨ 'ਤੇ ਡਿਊਲ ਪੰਚ-ਹੋਲ ਕਟਆਊਟ ਦਿੱਤਾ ਜਾਵੇਗਾ। ਹੈਂਡਸੈਟ 'ਚ 48 ਮੈਗਾਪਿਕਸਲ ਪ੍ਰਾਈਮਰੀ, 8 ਮੈਗਾਪਿਕਸਲ ਦਾ ਸੁਪਰ ਵਾਇਡ-ਐਂਗਲ, 2 ਮੈਗਾਪਿਕਸਲ ਦਾ ਮੈਕ੍ਰੋ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਲੈਂਸ ਹੋਵੇਗਾ।
ਇਸ ਤੋਂ ਇਲਾਵਾ ਫੋਨ 'ਚ 32 ਮੈਗਾਪਿਕਸਲ ਦਾ ਲੈਂਸ ਨਾਲ 8 ਮੈਗਾਪਿਕਸਲ ਦਾ ਵਾਈਡ-ਐਂਗਲ ਲੈਂਸ ਵੀ ਹੋਵੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500mAh ਦੀ ਬੈਟਰੀ ਦਿੱਤੀ ਜਾਵੇਗੀ। ਬੈਟਰੀ 33W ਫਲੈਸ਼ ਚਾਰਜ 2.0 ਤਕਨਾਲੋਜੀ ਸਪੋਰਟ ਕਰੇਗੀ। ਇਸ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸਕੈਨਰ ਦਿੱਤਾ ਜਾਵੇਗਾ। ਫੋਨ ਐਂਡ੍ਰਾਇਡ 10 ਬੇਸਡ ਫਨਟਚ ਓ.ਐੱਸ. 10 'ਤੇ ਚੱਲੇਗਾ।