ਦੁਨੀਆ ਭਰ 'ਚ ਟਵਿੱਟਰ ਡਾਊਨ, ਯੂਜ਼ਰਸ ਨੂੰ ਟਵੀਟ ਕਰਨ 'ਚ ਆ ਰਹੀ ਸਮੱਸਿਆ
Thursday, Jul 14, 2022 - 06:50 PM (IST)
ਨਵੀਂ ਦਿੱਲੀ-ਟਵਿੱਟਰ ਦੁਨੀਆ ਭਰ ਦੇ ਕਈ ਯੂਜ਼ਰਸ ਲਈ ਠੱਪ ਹੋ ਗਿਆ ਹੈ। ਆਊਟੇਜ ਟਰੈਕ ਕਰਨ ਵਾਲੀ ਵੈੱਬਸਾਈਟ ਡਾਊਨ ਡਿਟੈਕਟਰ ਨੇ ਦੱਸਿਆ ਕਿ ਟਵਿੱਟਰ ਵੀਰਵਾਰ ਨੂੰ ਕੁਝ ਉਪਭੋਗਤਾਵਾਂ ਲਈ ਆਊਟੇਜ ਦਾ ਅਨੁਭਵ ਕਰ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਵਾਲੇ ਯੂਜ਼ਰਸ ਨੂੰ ਇਕ ਮੈਸੇਜ ਮਿਲਿਆ, ਜਿਸ 'ਚ ਲਿਖਿਆ ਸੀ ਟਵੀਟ ਅਜੇ ਲੋਡ ਨਹੀਂ ਹੋ ਰਹੇ ਹਨ। ਦੁਬਾਰਾ ਕੋਸ਼ਿਸ਼ ਕਰੋ। ਫਰਵਰੀ ਤੋਂ ਬਾਅਦ ਤੋਂ ਇਹ ਪਹਿਲਾ ਅਜਿਹਾ ਆਊਟੇਜ ਸੀ।
ਇਹ ਵੀ ਪੜ੍ਹੋ :ਸ਼੍ਰੀਲੰਕਾ 'ਚ PM ਰਿਹਾਇਸ਼ ਦੇ ਬਾਹਰ ਗਈ ਨੌਜਵਾਨ ਦੀ ਜਾਨ, ਵਿਰੋਧੀ ਧਿਰ ਨੇ ਵਿਕ੍ਰਮਸਿੰਘੇ 'ਤੇ ਵਿੰਨ੍ਹਿਆ ਨਿਸ਼ਾਨਾ
ਵੈੱਬਸਾਈਟ ਮੁਤਾਬਕ, ਸੰਯੁਕਤ ਰਾਜ ਅਮਰੀਕਾ 'ਚ ਲੋਕਾਂ ਵੱਲੋਂ ਟਵਿੱਟਰ ਨਾਲ ਮੁੱਦਿਆਂ ਦੀ ਰਿਪੋਰਟ ਕਰਨ ਦੀਆਂ 27,000 ਤੋਂ ਜ਼ਿਆਦਾ ਘਟਨਾਵਾਂ ਹੋਈਆਂ। ਯੂ.ਕੇ., ਮੈਕਸੀਕੋ, ਬ੍ਰਾਜ਼ੀਲ ਅਤੇ ਇਟਲੀ ਸਮੇਤ ਹੋਰ ਦੇਸ਼ਾਂ ਦੇ ਯੂਜ਼ਰਸ ਨੇ ਵੀ ਟਵਿੱਟਰ ਦੇ ਕੰਮ ਨਾ ਕਰਨ ਦੀ ਸੂਚਨਾ ਦਿੱਤੀ। ਫਿਲਹਾਲ ਇਹ ਸਪੱਸ਼ਟ ਨਹੀਂ ਸੀ ਕਿ ਕਿਸ ਕਾਰਨ ਇਹ ਰੁਕਾਵਟ ਆਈ ਹੈ। ਫਰਵਰੀ 'ਚ ਟਵਿੱਟਰ ਨੂੰ ਇਕ ਆਊਟੇਜ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਹਜ਼ਾਰਾਂ ਯੂਜ਼ਰਸ ਦੀਆਂ ਸੇਵਾਵਾਂ 'ਚ ਵਿਘਨ ਪਿਆ। ਬਾਅਦ 'ਚ, ਉਸ ਨੇ ਕਿਹਾ ਕਿ ਉਸ ਨੇ ਆਪਣੀ ਮਾਈਕ੍ਰੋਬਲਾਗਿੰਗ ਵੈੱਬਸਾਈਟ 'ਚ ਇਕ ਸਾਫਟਵੇਅਰ ਦੀ ਗੜਬੜ ਨੂੰ ਠੀਕ ਕੀਤਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 'ਤੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ