ਸ਼ਿਓਮੀ ਦੇ ਇਸ ਸਮਾਰਟਫੋਨ ਦੀ ਰੀਅਲ ਇਮੇਜ਼ ਆਈ ਸਾਹਮਣੇ

Monday, May 22, 2017 - 01:46 PM (IST)

ਸ਼ਿਓਮੀ ਦੇ ਇਸ ਸਮਾਰਟਫੋਨ ਦੀ ਰੀਅਲ ਇਮੇਜ਼ ਆਈ ਸਾਹਮਣੇ
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ  Mi Max 2 ਸ਼ਿਓਮੀ ਵੱਲੋਂ ਪੇਸ਼ ਕੀਤਾ ਜਾਣ ਵਾਲਾ ਬਹੁਪ੍ਰਤੀਸ਼ਤ ਸਮਾਰਟਫੋਨ ਹੈ ਅਤੇ ਇਹ ਸਮਾਰਟਫੋਨ ਖਾਸ ਕਰ ਕੇ ਉਨ੍ਹਾਂ ਲਈ ਹੈ, ਜੋ ਕਿ ਫੋਨ ''ਚ ਵੱਡੀ ਡਿਸਪਲੇ ਨੂੰ ਪਸੰਦ ਕਰਦੇ ਹਨ। ਜਾਣਕਾਰੀ ਦੇ ਮੁਤਾਬਕ ਇਸ ਸਮਾਰਟਫੋਨ ਨੂੰ 25 ਮਈ ਮਤਲਬ ਆਉਣ ਵਾਲੇ ਕੁਝ ਦਿਨਾਂ ''ਚ ਪੇਸ਼ ਕਰ ਦਿੱਤਾ ਦਾਵੇਗਾ। ਪਿਛਲੇ ਸਮਾਰਟਫੋਨ ਦੇ ਮੁਕਾਬਲੇ ਇਸ ਨਵੇਂ ਫੋਨ ਦੇ ਡਿਜ਼ਾਈਨ ''ਚ ਕੁਝ ਬਦਲਾਅ ਕੀਤੇ ਗਏ ਹਨ। Mi Max 2 ਸਮਾਰਟਫੋਨ ''ਚ ਵੀ ਸ਼ੈਂਪੇਨ ਗੋਲਡ ਕਲਰ ਦਿੱਤਾ ਗਿਆ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 6.44 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ ''ਚ ਵੀ ਫਿੰਗਰਪ੍ਰਿੰਟ ਸੈਂਸਰ ਨੂੰ ਉਸ ਜਗ੍ਹਾ ਦਿੱਤਾ ਹੈ, ਜਿਸ ਤਰ੍ਹਾਂ ਪਿਛਲੇ ਸਮਾਰਟਫੋਨ ''ਚ ਸੀ। ਇਸ ਫਿੰਗਰਪ੍ਰਿੰਟ ਸੈਂਸਰ ਨੂੰ ਫੋਨ ਦੇ ਫਰੰਟ ''ਚ ਜਗ੍ਹਾ ਦਿੱਤੀ ਜਾਵੇਗੀ। ਇਹ ਹੋਰ ਤਸਵੀਰ ਦਿਖਾ ਰਹੀ ਹੈ ਕਿ ਫੋਨ ''ਚ ਹੋਲਸ ਨੂੰ ਘੱਟ ਕੀਤਾ ਗਿਆ ਹੈ, ਜਦਕਿ ਇਸ ''ਚ ਤੁਹਾਨੂੰ  USB ਟਾਈਪ ਸੀ ਪੋਰਟ ਤਾਂ ਦਿੱਤਾ ਹੀ ਗਿਆ ਹੈ, ਜਦਕਿ ਇਸ ''ਚ ਤੁਹਾਨੂੰ ਆਡੀਓ ਜੈਕ ਨਾਲ ਇਕ USB ਬਲਾਸਟਰ ਵੀ ਮਿਲ ਰਿਹਾ ਹੈ।
ਸ਼ਿਓਮੀ ਮੀ ਮੈਕਸ 2 ਸਮਾਰਟਫੋਨ ਨੂੰ ਦੋ ਵੱਖ-ਵਅਖ ਵੇਰੀਅੰਟਸ ''ਚ ਪੇਸ਼ ਕੀਤਾ ਜਾਵੇਗਾ, ਇਕ ''ਚ ਜਿੱਥੇ ਸਨੈਪਡ੍ਰੈਗਨ 626 ਪ੍ਰੋਸੈਸਰ ਅਤੇ ਦੂਜੇ ''ਚ ਸਨੈਪਡ੍ਰੈਗਨ 660 ਪ੍ਰੋਸੈਸਰ ਹੋਣ ਵਾਲਾ ਹੈ। ਇਸ ਤੋਂ ਇਲਾਵ ਮੈਮਰੀ ''ਚ ਵੀ ਇਹ ਦੋਵੇਂ ਇਕ ਦੂਜੇ ਤੋਂ ਕਾਫੀ ਵੱਖ ਹੋਣਗੇ, ਜਦਕਿ ਕੈਮਰਾ ਸੈਂਸਪ ਅਤੇ 5000 ਐੱਮ. ਏ. ਐੱਚ. ਸਮਰੱਥਾ ਦੀ ਬੈਟਰੀ ਇਕੋ ਜਿਹੀ ਹੋਣ ਵਾਲੀ ਹੈ। ਕੀਮਤ ਦੀ ਚਰਚਾ ਕਰੀਏ ਤਾਂ ਇਸ ਫੋਨ ਦੀ ਕੀਮਤ ਇਕ ਲੀਕ ਦੇ ਅਨੁਸਾਰ 1499 ਯੂਆਨ ਹੋਣ ਵਾਲੀ ਹੈ।

Related News