CES 2020: ਸਮਾਰਟ ਸ਼ੀਸ਼ਾ ਦੱਸੇਗਾ ਤਿਆਰ ਹੋਣ ਤੋਂ ਬਾਅਦ ਕਿਹੋ ਜਿਹੇ ਲੱਗੋਗੇ ਤੁਸੀਂ

01/06/2020 1:13:58 PM

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ (CES 2020) ਨੂੰ ਇਸ ਸਾਲ 7 ਜਨਵਰੀ ਤੋਂ 10 ਜਨਵਰੀ ਤਕ ਅਮਰੀਕਾ ਦੇ ਰਾਜ ਨੇਵਾਦਾ ’ਚ ਸਥਿਤ ਲਾਸ ਵੇਗਾਸ ਕਨਵੈਂਸ਼ਨ ਸੈਂਟਰ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਈਵੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵੀਂ ਟੈਕਨਾਲੋਜੀ ’ਤੇ ਆਧਾਰਿਤ ਇਲੈਕਟ੍ਰੋਨਿਕਸ ਪ੍ਰੋਡਕਟਸ ਦੁਨੀਆ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਯੂਰਪ ਦੀ ਕੰਪਨੀ CareOS ਨੇ CES 2020 ’ਚ ਅਨੋਖੇ ਸਮਾਰਟ ਸ਼ੀਸ਼ੇ ਨੂੰ ਪੇਸ਼ ਕੀਤਾ ਹੈ। ਇਹ ਕੋਈ ਸਾਧਾਰਣ ਸਮਾਰਟ ਸ਼ੀਸ਼ਾ ਨਹੀਂ ਹੈ, ਸਗੋਂ ਇਸ ਵਿਚ ਅਜਿਹੇ ਫੀਚਰਜ਼ ਦਿੱਤੇ ਗਏ ਹਨ ਕਿ ਤੁਸੀਂ ਵਰਚੁਅਲੀ ਇਸ ਵਿਚ ਮੇਕਅਪ ਅਤੇ ਹੇਅਰ ਕਲਰ ਕਰ ਕੇ ਉਸ ਨੂੰ ਟ੍ਰਾਈ ਕਰ ਸਕਦੇ ਹਨ ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਕਿਹੜਾ ਕਲਰ ਸੂਟ ਕਰਦਾ ਹੈ। 
- ਇਸ Poseidon ਸਮਾਰਟ ਸ਼ੀਸ਼ੇ ਨੂੰ ਲੈਂਡ ਸਕੇਪ ਅਤੇ ਵਰਟਿਕਲ, ਦੋਵਾਂ ਤਰ੍ਹਾਂ ਇਸਤੇਮਾਲ ’ਚ ਲਿਆਇਆ ਜਾ ਸਕਦਾ ਹੈ। ਮਲਟੀਟੱਚ ਸਰਫੇਸ ਵਾਲੇ ਇਸ ਸਮਾਰਟ ਸ਼ੀਸ਼ੇ ਨੂੰ ਟੱਚਲੈੱਸ ਫਰੇਮ ਨਾਲ ਤਿਆਰ ਕੀਤਾ ਗਿਆ ਹੈ ਯਾਨੀ ਤੁਸੀਂ ਆਪਣੀਆਂ ਉਂਗਲੀਆਂ ਨੂੰ ਮਿਰਰ ਦੇ ਉਪਰ ਹੀ ਘੁੰਮਾ ਕੇ ਇਸ ਨੂੰ ਕੰਟਰੋਲ ਕਰ ਸਕਦੇ ਹੋ। 
- ਸਾਰਟ ਸ਼ੀਸ਼ੇ ’ਚ ਫੇਸ਼ੀਅਲ ਰਿਕੋਗਨੀਸ਼ਨ ਤਕਨੀਕ ਦੇ ਨਾਲ ਏ.ਆਰ. ਐਪਲੀਕੇਸ਼ੰਸ ਦੀ ਸੁਪੋਰਟ ਵੀ ਦਿੱਤੀ ਗਈ ਹੈ ਜੋ ਯੂਜ਼ਰ ਦੇ ਖੜ੍ਹੇ ਹੋਣ ਦੇ ਤਰੀਕੇ ਤਕ ਨੂੰ ਵੀ ਡਿਟੈੱਕਟ ਕਰਦੀ ਹੈ। ਵੱਖ-ਵੱਖ ਰੰਗਾਂ ਦੀਆਂ LED ਲਾਈਟਸ ਵੀ ਇਸ ਵਿਚ ਮੌਜੂਦ ਹਨ। 

PunjabKesari

ਕੁਨੈਕਟੀਵਿਟੀ ਆਪਸ਼ੰਸ
ਸਮਾਰਟ ਸ਼ੀਸ਼ੇ ’ਚ ਕੁਆਲਕਾਮ ਦਾ ਚਿੱਪਸੈੱਟ ਅਤੇ ਮਦਰਬੋਰਡ ਲੱਗਾ ਹੈ। ਉਥੇ ਹੀ ਇਹ ਯੂ.ਐੱਸ.ਬੀ., ਵਾਈ-ਫਾਈ ਅਤੇ ਈਥਰਨੈੱਟ ਨੂੰ ਵੀ ਸੁਪੋਰਟ ਕਰਦਾ ਹੈ। ਇਸ ਦੀ ਕੀਮਤ 3,000 ਅਮਰੀਕੀ ਡਾਲਰ (ਕਰੀਬ 2 ਲੱਖ, 16 ਹਜ਼ਾਰ ਰੁਪਏ) ਤੋਂ ਸ਼ੁਰੂ ਹੋਵੇਗੀ ਜੋ 6,000 ਅਮਰੀਕੀ ਡਾਲਰ (ਕਰੀਬ 4 ਲੱਖ, 32 ਹਜ਼ਾਰ ਰੁਪਏ) ਤਕ ਜਾਏਗੀ। 


Related News