ਨਹੀਂ ਰੁੱਕ ਰਿਹਾ ਗੂਗਲ ਦੇ ਪਿਕਸਲ ਸਮਾਰਟਫੋਨਸ ''ਚ ਸਮੱਸਿਆਵਾਂ ਦਾ ਸਿਲਸਿਲਾ
Tuesday, Nov 28, 2017 - 05:00 PM (IST)

ਜਲੰਧਰ- ਹਾਲ ਹੀ 'ਚ ਗੂਗਲ ਨੇ ਪਿਕਸਲ 2 ਅਤੇ ਪਿਕਸਲ 2 ਐਕਸ.ਐੱਲ. ਸਮਾਰਟਫੋਨਸ ਨੂੰ ਲਾਂਚ ਕੀਤਾ ਹੈ। ਉਥੇ ਹੀ ਇਨ੍ਹਾਂ ਦੋਵਾਂ ਹੀ ਸਮਾਰਟਫੋਨਸ ਨੂੰ ਇਸਤੇਮਾਲ ਕਰਨ ਵਾਲੇ ਕੁਝ ਯੂਜ਼ਰਸ ਨੇ ਪਾਇਆ ਹੈ ਕਿ ਉਨ੍ਹਾਂ ਦੇ ਫੋਨਸ ਆਪਣੇ ਆਪ ਹੀ ਰੀਬੂਟ ਹੋ ਰਹੇ ਹਨ। ਇਹ ਸਮੱਸਿਆ ਕਿਤੇ ਨਾ ਕਿਤੇ ਐੱਲ.ਟੀ.ਈ. ਮਾਡਮ ਨਾਲ ਜੁੜੀ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਸਮੱਸਿਆ ਪਿਛਲੇ ਕੁਝ ਦਿਨਾਂ ਤੋਂ ਇਹ ਫੋਨ 'ਚ ਬਣੀ ਹੋਈ ਹੈ।
ਉਥੇ ਹੀ ਅਜੇ ਜਿਸ ਯੂਜ਼ਰ ਦੇ ਨਾਲ ਇਹ ਸਮੱਸਿਆ ਜ਼ਿਆਦਾ ਹੈ, ਉਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਇਸ ਬਾਰੇ ਗੂਗਲ ਦੇ ਪਿਕਸਲ ਪ੍ਰੋਡਕਟ 'ਤੇ Nader Babbili ਦਾ ਕਹਿਣਾ ਹੈ ਕਿ ਐੱਲ.ਈ.ਟੀ. ਮਾਡਮ ਇਸ ਤਰ੍ਹਾਂ ਦੀ ਸਮੱਸਿਆ ਦਾ ਮੁੱਖ ਕਾਰਨ ਹੈ, ਜਿਵੇਂ ਹੀ ਤੁਸੀਂ 3ਜੀ ਓਨਲੀ 'ਤੇ ਜਾਂਦੇ ਹੋ ਤਾਂ ਇਹ ਸਮੱਸਿਆ ਆਪਣੇ ਆਪ ਹੀ ਹਲ ਹੋ ਜਾਂਦੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੂਗਲ ਪਿਕਸਲ 2 ਸਮਾਰਟਫੋਨ 'ਚ ਆਵਾਜ਼ ਦੀ ਸਮੱਸਿਆ ਨੂੰ ਵੀ ਦੇਖਿਆ ਗਿਆ ਸੀ ਪਰ ਇਸ ਨੂੰ ਬਾਅਦ 'ਚ ਅਜਿਹਾ ਸਾਹਮਣੇ ਆਇਆ ਸੀ ਕਿ ਇਸ ਨੂੰ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ।