ਨੋਕੀਆ ਦਾ ਇਹ ਸਮਾਰਟਫੋਨ 16 ਅਗਸਤ ਨੂੰ ਹੋ ਸਕਦਾ ਹੈ ਲਾਂਚ

Wednesday, Jul 26, 2017 - 02:21 AM (IST)

ਨੋਕੀਆ ਦਾ ਇਹ ਸਮਾਰਟਫੋਨ 16 ਅਗਸਤ ਨੂੰ ਹੋ ਸਕਦਾ ਹੈ ਲਾਂਚ

ਜਲੰਧਰ— ਫਿਨਲੈਂਡ ਦੀ ਕੰਪਨੀ HMD ਗਲੋਬਲ ਆਪਣੇ ਪਹਿਲੇ ਫਲੈਗਸ਼ਿਪ ਐਂਡ੍ਰਾਇਡ ਨੋਕੀਆ ਸਮਾਰਟਫੋਨ ਨੂੰ 16 ਅਗਸਤ ਨੂੰ ਲਾਂਚ ਕਰੇਗੀ। ਖਬਰ ਇਹ ਹੈ ਕਿ ਨੋਕੀਆ ਬ੍ਰਾਂਡ ਦੇ ਸਮਾਰਟਫੋਨ ਬਣਾਉਣ ਵਾਲੀ ਇਸ ਕੰਪਨੀ ਨੇ ਮੀਡੀਆ ਇਨਵਾਇਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਇਨਵਾਈਟ 'ਚ ਨੋਕੀਆ 8 ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ। ਪੁਰਾਣੀ ਰਿਪੋਰਟ ਮੁਤਾਬਕ ਨੋਕੀਆ 8 'ਚ ਐਂਡ੍ਰਾਇਡ 7.1 ਨੂਗਾ ਆਪਰੇਟਿੰਗ ਸਿਸਟਮ ਹੋਵੇਗਾ। ਇਸ 'ਚ 5.3 ਇੰਚ ਦੀ ਕਵਾਡ-ਐੱਚ ਡਿਸਪਲੇ ਦਿੱਤੇ ਜਾਣ ਦੀ ਉਮੀਦ ਹੈ। ਹੈਂਡਸੈੱਟ 'ਚ ਸਨੈਪਡਰੈਗਨ 835 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾਵੇਗਾ। ਨੋਕੀਆ 8 'ਚ ਪਹਿਲਾਂ 4 ਜੀ.ਬੀ ਰੈਮ ਨਾਲ 64 ਜੀ.ਬੀ ਇੰਟਰਨਲ ਸਟੋਰੇਜ ਹੋਣ ਦੀ ਖਬਰ ਸੀ,ਤ ਪਰ ਹੁਣ ਪਤਾ ਚੱਲਿਆ ਹੈ ਕਿ ਇਹ ਸਮਾਰਟਫੋਨ 6 ਜੀ.ਬੀ / 8 ਜੀ.ਬੀ ਵੇਰੀਅੰਟ 'ਚ ਵੀ ਲਾਂਚ ਹੋਵੇਗਾ। ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਇਸ ਫਲੈਗਸ਼ਿਪ ਹੈਂਡਸੈੱਟ 'ਚ ਕਾਰਲ ਜ਼ਾਇਸ ਬ੍ਰਾਂਡ ਦੇ 13 ਮੈਗਾਪਿਕਸਲ ਦੇ ਦੋ ਰਿਅਰ ਸੈਂਸਰ ਹੋਣਗੇ। ਉੇੱਥੇ, ਫਰੰਟ ਪੈਨਲ 'ਤੇ 13 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਨੋਕੀਆ 8 ਦਾ ਡਾਇਮੈਂਸ਼ਨ 151.55.73.7 ਮਿਲੀਮੀਟਰ ਰਹਿਣ ਦੀ ਉਮੀਦ ਹੈ। ਹਾਲ ਹੀ 'ਚ ਨੋਕੀਆ 8 ਦੇ ਕਾਪਰ ਗੋਲਡ ਵੇਰੀਅੰਟ ਦੀ ਤਸਵੀਰ ਲੀਕ ਹੋਈ ਸੀ। ਇਸ ਤੋਂ ਪਹਿਲਾਂ ਹੈਂਡਸੈੱਟ ਦੇ ਬਲੂ ਅਤੇ ਸਿਲਵਰ ਵੇਰੀਅੰਟ ਦੀ ਤਸਵੀਰ ਸਾਹਮਣੇ ਆ ਚੁੱਕੀ ਹੈ। ਨੋਕੀਆ 8 ਦੀ ਕੀਮਤ 589 ਯੂਰੋ (ਕਰੀਬ 43,400 ਕਰੀਬ ਰੁਪਏ) ਹੋਣ ਦੀ ਉਮੀਦ ਹੈ। 


Related News