ਭਾਰਤ ਵਿਚ ਲਾਂਚ ਹੋਈ ਸਭ ਤੋਂ ਪਾਵਰਫੁੱਲ ਆਡੀ R8V10 Plus

Sunday, May 22, 2016 - 10:25 AM (IST)

ਭਾਰਤ ਵਿਚ ਲਾਂਚ ਹੋਈ ਸਭ ਤੋਂ ਪਾਵਰਫੁੱਲ ਆਡੀ R8V10 Plus
ਬੈਂਗਲੁਰੂ/ਜਲੰਧਰ : ਲਗਜ਼ਰੀ ਜਰਮਨ ਆਟੋਕਾਰ ਮੇਕਰ ਕੰਪਨੀ ਆਡੀ ਦੀ ਆਰ8 ਬੇਹੱਦ ਹੀ ਮਸ਼ਹੂਰ ਕਾਰ ਹੈ ਅਤੇ ਹੁਣ ਕੰਪਨੀ ਨੇ ਇਸ ਦੇ ਸਭ ਤੋਂ ਪਾਵਰਫੁੱਲ ਵਰਜ਼ਨ ਆਡੀ ਆਰ8 ਵੀ10 ਪਲੱਸ ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਕ੍ਰਿਕਟਰ ਵਿਰਾਟ ਕੋਹਲੀ ਜੋ ਕਿ ਆਡੀ ਇੰਡੀਆ ਦੇ ਬ੍ਰਾਂਡ ਅੰਬੈਸਡਰ ਹਨ, ਉਨ੍ਹਾਂ ਨੇ ਆਰ8 ਵੀ10 ਪਲੱਸ ਨੂੰ ਲਾਂਚ ਕੀਤਾ ਹੈ। ਬੈਂਗਲੁਰੂ ਤੋਂ 55 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਤਨੇਜਾ ਏਅਰੋਸਪੇਸ ਐਂਡ ਏਵੀਏਸ਼ਨ ਲਿਮਟਿਡ ਵਿਚ ਜਦੋਂ ਇਸ ਕਾਰ ਨੂੰ ਪੇਸ਼ ਕੀਤਾ ਗਿਆ ਤਾਂ ਕੋਹਲੀ ਦੇ ਨਾਲ ਆਡੀ ਇੰਡੀਆ ਦੇ ਹੈੱਡ ਜੋ ਕਿੰਗ ਵੀ ਮੌਜੂਦ ਸਨ। 

ਸਭ ਤੋਂ ਪਾਵਰਫੁੱਲ ਆਰ8
ਆਡੀ ਆਰ8 ਵੀ10 ਪਲੱਸ ਹੁਣ ਤੱਕ ਦੀ ਸਭ ਤੋਂ ਪਾਵਰਫੁੱਲ ਆਡੀ ਆਰ8 ਹੈ। ਇਸ ਵਿਚ ਲੱਗਾ 5.2 ਲਿਟਰ ਐੱਫ. ਐੱਸ. ਆਈ. ਕਵਾਟਰੋ ਮਿਡ ਇੰਜਣ 6,500 ਆਰ. ਪੀ. ਐੱਮ. ਉੱਤੇ 610 ਹਾਰਸਪਾਵਰ ਦੀ ਤਾਕਤ ਅਤੇ 560 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ।
ਇਸ ਵਿਚ 7 ਸਪੀਡ ਐੱਸ-ਟ੍ਰਾਨਿਕ ਸ਼ਿਫਟ-ਬਾਏ-ਵਾਇਰ ਟ੍ਰਾਂਸਮਿਸ਼ਨ ਸਿਸਟਮ ਲੱਗਾ ਹੈ ਅਤੇ ਹਾਈ ਪ੍ਰਫਾਰਮੈਂਸ ਸੈਰੇਮਿਕ ਬ੍ਰੇਕਸ ਲੱਗੀਆਂ ਹਨ। ਇਸ ਵਿਚ ਆਡੀ ਡ੍ਰਾਈਵ ਸਿਲੈਕਟ ਡਾਇਨਾਮਿਕ ਹੈਂਡਲਿੰਗ ਸਿਸਟਮ ਲਗਾਇਆ ਗਿਆ ਹੈ ਜੋ ਡ੍ਰਾਈਵ ਨੂੰ 4 ਸਟੈਂਡਰਡ ਮੋਡਸ ਅਤੇ 3 ਹੋਰ ਪ੍ਰਫਾਰਮੈਂਸ ਮੋਡਸ ਦੀ ਪੇਸ਼ਕਸ਼ ਕਰਦਾ ਹੈ। 
ਇਸ ਪਾਵਰਫੁੱਲ ਇੰਜਣ ਦੀ ਬਦੌਲਤ ਆਡੀ ਦੀ ਨਵੀਂ ਆਰ8 0 ਤੋਂ 100 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ ਸਿਰਫ਼ 3.2 ਸਕਿੰਟ ਵਿਚ ਫੜ ਲੈਂਦੀ ਹੈ ਅਤੇ ਆਡੀ ਦਾ ਦਾਅਵਾ ਹੈ ਕਿ ਨਵੀਂ ਆਰ8 330 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ''ਤੇ ਦੌੜ ਸਕਦੀ ਹੈ ।  
 
ਰੇਸਿੰਗ ਲੁੱਕ :
ਹਰ ਤਰਫੋਂ ਦੇਖਣ ਉੱਤੇ ਇਹ ਰੇਸਿੰਗ ਕਾਰ ਦੀ ਤਰ੍ਹਾਂ ਲੱਗਦੀ ਹੈ ਅਤੇ ਹੋਵੇ ਵੀ ਕਿਉਂ ਨਾ, ਕਿਉਂਕਿ ਇਸ ਦੇ 50 ਫ਼ੀਸਦੀ ਪਾਟਰਸ ਰੇਸਿੰਗ ਮਸ਼ੀਨ ''ਆਰ8 ਐੱਲ. ਐੱਮ. ਐੱਸ'' ਤੋਂ ਲਏ ਗਏ ਹਨ, ਜਿਸ ਵਿਚ ਵੀ10 ਇੰਜਣ ਅਤੇ ਏ. ਐੱਸ. ਐੱਫ. (ਆਡੀ ਸਪੇਸ ਫ੍ਰੇਮ) ਵੀ ਸ਼ਾਮਿਲ ਹੈ ਜੋ ਹਾਈ ਸਟ੍ਰੈਂਥ ਐਲੂਮੀਨੀਅਮ ਫ੍ਰੇਮ ਵਾਲਾ ਢਾਂਚਾ ਹੈ। ਇਸ ਫ੍ਰੇਮ ਦੇ ਕਾਰਨ ਇਹ ਕਾਰ ਕਠੋਰ, ਉੱਚ ਦੁਰਘਟਨਾ ਸੰਰਕਸ਼ਨ, ਵਧੀਆ ਹੈਂਡਲਿੰਗ ਦੇ ਨਾਲ-ਨਾਲ ਹਲਕੀ ਵੀ ਹੋ ਜਾਂਦੀ ਹੈ। ਇਸ ਵਿਚ ਸਿੰਗਲ ਫ੍ਰੇਮ ਰੇਡੀਏਟਰ ਗ੍ਰਿਲ, ਲੋਅ ਏਅਰੋਡਾਇਨਾਮਿਕਸ ਰੂਫ (ਛੱਤ), ਐੱਲ. ਈ. ਡੀ. ਹੈੱਡਲਾਈਟਸ ਅਤੇ 19 ਇੰਚ ਦੇ ਅਲੌਏ ਵ੍ਹੀਲਜ਼ ਲੱਗੇ ਹਨ ਜੋ ਕਾਰ ਨੂੰ ਹੋਰ ਵੀ ਰੇਸਿੰਗ ਲੁੱਕ ਦਿੰਦੇ ਹਨ।

ਸੁਰੱਖਿਆ  : ਇਹ ਕਾਰ ਜਿੰਨੀ ਪਾਵਰਫੁੱਲ ਹੈ ਓਨੀ ਸੁਰੱਖਿਅਤ ਵੀ ਹੈ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਵਿਚ 8 ਏਅਰਬੈਗਜ਼ ਲੱਗੇ ਹਨ। ਸੈਰੇਮਿਕ ਬ੍ਰੇਕਸ ਕਾਰ ਨੂੰ ਛੇਤੀ ਤੋਂ ਛੇਤੀ ਰੋਕਣ ਵਿਚ ਮਦਦ ਕਰਦੇ ਹਨ । ਇਸ  ਤੋਂ ਇਲਾਵਾ ਈ. ਐੱਸ. ਸੀ. (ਇਲੈਕਟ੍ਰਾਨਿਕ ਸਟੈਬਲਾਈਜ਼ੇਸ਼ਨ ਕੰਟਰੋਲ), ਟਾਇਰ ਪ੍ਰੈਸ਼ਰ ਘੱਟ ਹੋਣ ਉੱਤੇ ਚਿਤਾਵਨੀ ਜਿਹੇ ਫੀਚਰਜ਼ ਵੀ ਹਨ। 

ਸਟੇਅਰਿੰਗ ਉੱਤੇ ਹੀ ਹਨ ਜ਼ਿਆਦਾਤਰ ਕੰਟ੍ਰੋਲਜ਼
ਨਵੀਂ ਆਰ8 ਦਾ ਇੰਟੀਰੀਅਰ ਲਗਜ਼ਰੀ, ਸਪੋਰਟੀ, ਫੰਕਸ਼ਨਲ ਅਤੇ ਰੇਸਿੰਗ ਤੋਂ ਪ੍ਰੇਰਿਤ ਹੈ। ਕਾਰ ਦਾ ਸਟੇਅਰਿੰਗ ਵ੍ਹੀਲ ਇਕ ਮਿੰਨੀ ਕੰਪਿਊਟਰ ਦੀ ਤਰ੍ਹਾਂ ਹੈ ਅਤੇ ਜ਼ਿਆਦਾਤਰ ਕੰਟਰੋਲਜ਼ ਜਿਵੇਂ ਇੰਜਣ ਨੂੰ ਸਟਾਰਟ ਅਤੇ ਬੰਦ ਕਰਨਾ, ਡਰਾਈਵਿੰਗ ਡਾਇਨਾਮਿਕਸ, ਗਿਅਰ ਬਦਲਣਾ ਵੀ ਸਟੇਅਰਿੰਗ ਦੇ ਨਾਲ ਹੀ ਅਟੈਚ ਹੈ,  ਜਿਨ੍ਹਾਂ ਨੂੰ ਡਰਾਈਵਰ ਆਪਣੀਆਂ ਉਂਗਲੀਆਂ ਨਾਲ ਕੰਟਰੋਲ ਕਰ ਸਕਦਾ ਹੈ। ਇਸ ਦੀ ਕੀਮਤ ਬੇਹੱਦ ਜ਼ਿਆਦਾ ਹੈ ਅਤੇ ਇਸ ਲਈ ਵਧੀਆ ਮਟੀਰੀਅਲ, ਕਾਰੀਗਰੀ ਅਤੇ ਇਨੋਵੇਟਿਵ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਆਰ8 ਵੀ10 ਪਲੱਸ ਇਕ ਟੂ ਸੀਟਰ ਕਾਰ ਹੈ, ਜਿਸ ਦੀਆਂ ਸੀਟਾਂ ''ਤੇ ਫਾਈਨ ਲੈਦਰ ਦੀ ਵਰਤੋਂ ਹੋਈ ਹੈ। ਹਾਲਾਂਕਿ ਕਾਰ ਦੀਆਂ ਸੀਟਾਂ ਨੂੰ ਉੱਤੇ, ਹੇਠਾਂ ਕਰਨ ਲਈ ਪਾਵਰ ਬਟਨ ਲੱਗੇ ਹਨ ਪਰ ਸੀਟਾਂ ਨੂੰ ਅੱਗੇ ਪਿੱਛੇ ਕਰਨ ਲਈ ਰਵਾਇਤੀ ਤਰੀਕੇ (ਮੈਨੂਅਲ ਲੀਵਰ) ਦੀ ਹੀ ਵਰਤੋਂ ਕਰਨੀ ਹੋਵੇਗੀ।

Related News