Apple iPhone SE 2 ਦੀ ਲਾਂਚਿੰਗ ਡੇਟ ਆਈ ਸਾਹਮਣੇ, ਇਸ ਦਿਨ ਹੋਵੇਗਾ ਲਾਂਚ

02/18/2020 11:13:03 PM

ਗੈਜੇਟ ਡੈਸਕ—ਕਾਫੀ ਸਮੇਂ ਤੋਂ ਚਰਚਾ ਹੈ ਕਿ ਐਪਲ ਆਪਣੇ ਅਫੋਰਡੇਬਲ ਡਿਵਾਈਸ ਆਈਫੋਨ ਐੱਸ.ਈ.2 'ਤੇ ਕੰਮ ਕਰ ਰਹੀ ਹੈ ਅਤੇ ਅਜੇ ਤਕ ਇਸ ਦੇ ਕਈ ਫੀਚਰਸ ਦੀ ਜਾਣਕਾਰੀ ਲੀਕ ਹੋ ਚੁੱਕੀ ਹੈ। ਪਿਛਲੇ ਦਿਨੀਂ ਖਬਰ ਸੀ ਕਿ ਕੰਪਨੀ ਨੇ ਆਪਣੇ ਅਪਕਮਿੰਗ ਡਿਵਾਈਸ Apple iPhone SE 2 ਲਈ ਟ੍ਰਾਇਲ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹੀ ਇਹ ਬਾਜ਼ਾਰ 'ਚ ਦਸਤਕ ਦੇ ਸਕਦਾ ਹੈ। ਉੱਥੇ ਹੁਣ ਇਸ ਦੀ ਲਾਂਚ ਡੇਟ ਅਤੇ ਸੇਲ ਡੇਟ ਨਾਲ ਜੁੜੀ ਵੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਯੂਜ਼ਰਸ ਨੂੰ Apple iPhone SE 2 ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਕਿਉਂਕਿ ਕੰਪਨੀ ਇਸ ਨੂੰ 31 ਮਾਰਚ ਨੂੰ ਲਾਂਚ ਕਰ ਸਕਦੀ ਹੈ।

ਐਪਲ ਐਨਾਲਿਸਟ Ming-Chi Kuo ਨੇ ਆਈਫੋਨ ਐੱਸ.ਈ.2 ਦੀ ਲਾਂਚ ਡੇਟ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ, ਉਨ੍ਹਾਂ ਮੁਤਾਬਕ ਇਹ ਫੋਨ 31 ਮਾਰਚ ਨੂੰ ਲਾਂਚ ਕੀਤਾ ਜਾਵੇਗਾ ਅਤੇ ਕੰਪਨੀ 3 ਅਪ੍ਰੈਲ ਨੂੰ ਅੰਤਰਰਾਸ਼ਟਰੀ ਮਾਰਕੀਟ 'ਚ ਸੇਲ ਲਈ ਉਪਲੱਬਧ ਹੋਵੇਗਾ। ਹਾਲਾਂਕਿ ਐਪਲ ਨੇ ਆਫੀਸ਼ਅਲੀ ਆਪਣੇ ਅਪਕਮਿੰਗ ਡਿਵਾਈਸ ਐੱਸ.ਈ.2 ਦੀ ਲਾਂਚ ਡੇਟ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਅਜੇ ਤਕ ਸਾਹਮਣੇ ਆਈ ਲੀਕਸ ਮੁਤਾਬਕ ਐਪਲ ਦੇ ਅਪਕਮਿੰਗ ਡਿਵਾਈਸ ਬਾਜ਼ਾਰ 'ਚ ਆਈਫੋਨ ਐੱਸ.ਈ.2 ਦੀ ਜਗ੍ਹਾ ਆਈਫੋਨ 9 ਨਾਂ ਨਾਲ ਦਸਤਕ ਦੇ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਬਾਜ਼ਾਰ 'ਚ 13 ਇੰਚ ਦਾ MacBook Pro ਵੀ ਲਾਂਚ ਕਰ ਸਕਦੀ ਹੈ। ਇਸ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਵੈਸੇ ਇਸ ਨੂੰ ਆਈਫੋਨ ਐੱਸ.ਈ.2 ਦੀ ਤਰ੍ਹਾਂ ਹੀ ਘੱਟ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ 'ਚ 4.7 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਏ13 ਬਾਊਨਿਕ ਚਿਪਸੈੱਟ ਨਾਲ ਲੈੱਸ ਹੋਵੇਗਾ। ਲੀਕਸ ਦੀ ਮੰਨੀਏ ਤਾਂ ਇਸ ਨੂੰ 399 ਡਾਲਰ (ਕਰੀਬ 29,000 ਰੁਪਏ) ਦੇ ਪ੍ਰਾਈਸ ਟੈਗ ਨਾਲ ਪੇਸ਼ ਕੀਤਾ ਜਾ ਸਕਦਾ ਹੈ।


Karan Kumar

Content Editor

Related News