iPhone 12 Pro ਤੇ 12 Pro Max ਦੀ ਉਮੀਦ ਤੋਂ ਜ਼ਿਆਦਾ ਡਿਮਾਂਡ, ਖੂਬ ਵਿਕ ਰਹੇ ਹਨ ਪ੍ਰੀਮੀਅਮ ਡਿਵਾਈਸ

11/26/2020 2:22:27 AM

ਗੈਜੇਟ ਡੈਸਕ—ਪ੍ਰੀਮੀਅਮ ਟੈਕ ਬ੍ਰੈਂਡ ਐਪਲ ਵੱਲੋਂ ਪਿਛਲੇ ਮਹੀਨੇ ਲੇਟੈਸਟ ਆਈਫੋਨ 12 ਲਾਈਨਅਪ ਅਨਾਊਂਸ ਕੀਤਾ ਗਿਆ ਹੈ ਅਤੇ ਇਸ ਦੇ ਡਿਵਾਈਸ ਦੀ ਸੇਲ ਵੀ ਸ਼ੁਰੂ ਹੋ ਗਈ ਹੈ। ਨਵੇਂ ਲਾਈਨਅਪ 'ਚ ਆਈਫੋਨ 12 ਮਿੰਨੀ, ਆਈਫੋਨ 12, ਆਈਫੋਨ 12 ਪ੍ਰੋਅ ਅਤੇ ਆਈਫੋਨ 12 ਪ੍ਰੋਅ ਮੈਕਸ ਸ਼ਾਮਲ ਹਨ। ਨਵੀਂ ਸਪਲਾਈ ਚੇਨ ਰਿਪੋਰਟਸ ਤੋਂ ਸਾਹਮਣੇ ਆਇਆ ਹੈ ਕਿ ਐਪਲ ਦੇ ਪ੍ਰੀਮੀਅਮ ਡਿਵਾਈਸੇਜ ਦੀ ਮਰਾਕਿਟ 'ਚ ਡਿਮਾਂਡ ਕੰਪਨੀ ਦੀ ਉਮੀਦ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ' 

ਮਸ਼ਹੂਰ ਐਪਲ ਐਨਾਲਿਸਟ ਮਿੰਗ ਚੀ ਕੁਓ ਵੱਲੋਂ ਇਸ ਨਾਲ ਜੁੜਿਆ ਡਾਟਾ ਸ਼ੇਅਰ ਕੀਤਾ ਗਿਆ ਹੈ। ਮਿੰਗ ਚੀ ਕੁਓ ਮੁਤਾਬਕ ਓਵਰਆਲ ਆਈਫੋਨ 12 ਦੀ ਜਮ੍ਹ ਕੇ ਸੇਲ ਹੋ ਰਹੀ ਹੈ ਅਤੇ ਹਾਲੀਡੇਅ ਸੀਜ਼ਨ 'ਚ 2021 ਤੱਕ ਇਸ ਤਰ੍ਹਾਂ ਐਪਲ ਦੇ ਪ੍ਰੀਮੀਅਮ ਆਈਫੋਨਸ ਮਾਰਕਿਟ 'ਚ ਛਾਏ ਰਹਿਣਗੇ। ਹਾਲਾਂਕਿ, ਇਕ ਮਹਤੱਵਪੂਰਨ ਗੱਲ ਇਹ ਵੀ ਸ਼ੇਅਰ ਕੀਤੀ ਗਈ ਹੈ ਕਿ ਆਈਫੋਨ 12 ਮਿੰਨੀ ਅਤੇ ਆਈਫੋਨ 12 ਦੀ ਸ਼ੁਰੂਆਤੀ ਡਿਮਾਂਡ ਐਪਲ ਦੀ ਉਮੀਦ ਤੋਂ ਘੱਟ ਰਹੀ ਹੈ। ਆਈਫੋਨ 12 ਪ੍ਰੋਅ ਅਤੇ ਆਈਫੋਨ 12 ਪ੍ਰੋਅ ਮੈਕਸ ਤੋਂ ਇਲਾਵਾ ਆਈਪੈਡ ਏਅਰ ਦੀ ਸੇਲ ਵੀ ਕੰਪਨੀ ਦੀ ਉਮੀਦ ਤੋਂ ਜ਼ਿਆਦਾ ਹੋ ਰਹੀ ਹੈ।

ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ

ਜ਼ਿਆਦਾ ਵੱਡੀ ਮਾਰਕਿਟ 'ਤੇ ਨਜ਼ਰ
ਕੈਲੀਫੋਰਨੀਆ ਦੀ ਟੈੱਕ ਕੰਪਨੀ ਅਗਲੇ ਸਾਲ ਦੀ ਦੂਜੀ ਤਿਮਾਹੀ 'ਚ ਥਰਡ-ਜਨਰੇਸ਼ਨ ਏਅਰਪੋਡਸ ਵੀ ਲੈ ਕੇ ਆ ਸਕਦੀ ਹੈ। ਇਸ ਸਾਲ ਐਪਲ ਵੱਲੋਂ ਕੁੱਲ ਪੰਜ ਆਈਫੋਨਸ ਲਾਂਚ ਕੀਤੇ ਗਏ ਹਨ ਅਤੇ ਇਨ੍ਹਾਂ 'ਚ ਅਫੋਰਡੇਬਲ ਆਈਫੋਨ ਐੱਸ.ਈ. ਵੀ ਸ਼ਾਮਲ ਹੈ। ਕੰਪਨੀ ਨੇ ਇਸ ਸਾਲ ਜ਼ਿਆਦਾ ਤੋਂ ਜ਼ਿਆਦਾ ਬਾਇਰਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਅਤੇ ਆਈਫੋਨ 12 ਲਾਈਨਅਪ ਲਾਂਚ ਤੋਂਬਾਅਦ ਪਿਛਲੇ ਸਾਲ ਲਾਂਚ ਆਈਫੋਨ 11 ਸੀਰੀਜ਼ ਨੂੰ ਵੀ ਵੱਡਾ ਪ੍ਰਾਈਸ ਕੱਟ ਦਿੱਤਾ ਹੈ। ਇਸ ਤੋਂ ਇਲਾਵਾ ਐਪਲ ਨੇ ਕਈ ਡਿਵਾਈਸੇਜ ਨੂੰ ਡਿਸਕੰਟਿਨਿਊ ਵੀ ਕਰ ਦਿੱਤਾ ਹੈ।


Karan Kumar

Content Editor

Related News