Infinix Hot 9 ਸੀਰੀਜ਼ 29 ਮਈ ਨੂੰ ਭਾਰਤ ''ਚ ਹੋਵੇਗੀ ਲਾਂਚ
Sunday, May 24, 2020 - 08:05 PM (IST)

ਗੈਜੇਟ ਡੈਸਕ— ਹਾਂਗਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇਨਫਿਕਸ ਆਪਣੀ ਲੇਟੈਸਟ ਹਾਟ9 ਸਮਾਰਟਫੋਨ ਸੀਰੀਜ਼ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸੀਰੀਜ਼ ਤਹਿਤ 29 ਮਈ ਨੂੰ ਦੋ ਸਮਾਰਟਫੋਨਸ ਭਾਰਤੀ ਬਾਜ਼ਾਰ 'ਚ ਪੇਸ਼ ਕੀਤੇ ਜਾਣਗੇ। ਇਸ ਲਾਂਚ ਈਵੈਂਟ ਨੂੰ ਕੰਪਨੀ ਆਪਣੇ ਆਧਿਕਾਰਿਤ ਯੂਟਿਊਬ ਚੈਨਲ 'ਤੇ 29 ਮਈ ਨੂੰ ਦੁਪਹਿਰ 12 ਵਜੇ ਸ਼ੁਰੂ ਕਰੇਗੀ। ਰਿਪੋਰਟ ਮੁਤਾਬਕ ਇਨ੍ਹਾਂ ਨੂੰ ਬਜਟ ਸਮਾਟਰਫੋਨ ਸੈਗਮੈਂਟ 'ਚ ਪੇਸ਼ ਕੀਤਾ ਜਾਵੇਗਾ।
ਇਨ੍ਹਾਂ ਫੋਨਸ ਨੂੰ ਮਿਲ ਸਕਦੇ ਹਨ ਇਹ ਫੀਚਰਸ
1. ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਦੋਵਾਂ ਹੀ ਫੋਨ ਨੂੰ 6.6 ਇੰਚ ਦੀ IPS, HD ਪਲੱਸ, LCD ਡਿਸਪਲੇਅ ਨਾਲ ਲਿਆਇਆ ਜਾਵੇਗਾ।
2. ਬਿਹਤਰ ਪਰਫਾਰਮੈਂਸ ਲਈ ਮੀਡੀਆਟੇਕ ਹੀਲੀਓ ਏ25 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਦੀ ਸਪੋਰਟ ਮਿਲ ਸਕਦੀ ਹੈ।
3. ਇਸ ਸੀਰੀਜ਼ ਦੇ ਫੋਨਸ 'ਚ ਕਵਾਡ ਕੈਮਰਾ ਸੈਟਅਪ ਨਾਲ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ।