ਕੱਲ ਆਯੋਜਿਤ ਹੋਵੇਗੀ Realme 7 Pro ਦੀ ਪਹਿਲੀ ਸੇਲ, ਜਾਣੋ ਕੀਮਤ ਤੇ ਫੀਚਰਜ਼

09/13/2020 7:35:21 PM

ਗੈਜੇਟ ਡੈਸਕ—ਜੇਕਰ ਤੁਸੀਂ ਰੀਅਲਮੀ 7 ਪ੍ਰੋ ਸਮਾਰਟਫੋਨ ਨੂੰ ਖਰੀਦਣ ਦੇ ਬਾਰੇ ’ਚ ਸੋਚ ਰਹੇ ਹੋ ਤਾਂ ਤੁਹਾਡੇ ਲਈ ਵਧੀਆ ਖਬਰ ਹੈ। ਰੀਅਲਮੀ 7 ਪ੍ਰੋ ਸਮਾਰਟਫੋਨ ਦੀ ਪਹਿਲੀ ਸੇਲ ਕੱਲ ਭਾਵ ਸੋਮਵਾਰ ਨੂੰ ਆਯੋਜਿਤ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਫੋਨ ਰੀਅਲਮੀ 6 ਪ੍ਰੋ ਦਾ ਅਪਗ੍ਰੇਡੇਡ ਵੇਰੀਐਂਟ ਹੈ। ਰੀਅਲਮੀ 7 ਪ੍ਰੋ ’ਚ 65 ਵਾਟ ਫਾਸਟ ਚਾਰਜਿੰਗ, ਏਮੋਲੇਡ ਸਕਰੀਨ ਅਤੇ ਡਿਊਲ ਸਟੀਰੀਓ ਸਪੀਕਰਸ ਵਰਗੇ ਫੀਚਰਜ਼ ਮਿਲਦੇ ਹਨ। ਰੀਅਲਮੀ 7 ਪ੍ਰੋ ਦੇ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 19,999 ਰੁਪਏ ਹੈ। ਉੱਥੇ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਨੂੰ ਗਾਹਕ 21,999 ਰੁਪਏ ’ਚ ਖਰੀਦ ਸਕਣਗੇ। ਪਹਿਲੀ ਵਾਰ ਫੋਨ ਨੂੰ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਅਤੇ Realme.com ’ਤੇ ਮਿਰਰ ਬਲੂ ਅਤੇ ਮਿਰਰ ਸਿਲਵਰ ਕਲਰ ਆਪਸ਼ਨ ’ਚ ਉਪਲੱਬਧ ਕਰਵਾਇਆ ਜਾਵੇਗਾ।

ਰੀਅਲਮੀ 7 ਪ੍ਰੋ ਦੇ ਸਪੈਸੀਫਿਕੇਸ਼ਨਸ

ਡਿਸਪਲੇਅ 6.5 ਇੰਚ ਦੀ ਫੁਲ-ਐੱਚ.ਡੀ.+
ਪ੍ਰੋਸੈਸਰ ਕੁਆਲਕਾਮ ਦਾ ਸਨੈਪਡਰੈਗਨ 720ਜੀ
ਰੈਮ 6ਜੀ.ਬੀ./8ਜੀ.ਬੀ.
ਇੰਟਰਨਲ ਸਟੋਰੇਜ਼ 128ਜੀ.ਬੀ.
ਆਪਰੇਟਿੰਗ ਸਿਸਟਮ ਐਂਡ੍ਰਾਇਡ 10 ਆਧਾਰਿਤ Realme UI
ਕਵਾਡ ਰੀਅਰ ਕੈਮਰਾ ਸੈਟਅਪ 64MP (ਸੋਨੀ IMX682 ਸੈਂਸਰ)+ 8MP (ਅਲਟਰਾ ਵਾਇਡ)+ 2MP (ਮੋਨੋਕ੍ਰੋਮ ਲੈਂਸ) + 2MP (ਮੈਕ੍ਰੋ ਲੈਂਸ)
ਫਰੰਟ ਕੈਮਰਾ 32MP
ਬੈਟਰੀ 4,500 mAh (65ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ 4G VoLTE , ਵਾਈ-ਫਾਈ, ਬਲੂਟੁੱਥ ਵੀ5.0, ਜੀ.ਪੀ.ਐੱਸ./ਏ-ਜੀ.ਪੀ.ਐੱਸ./ਨਾਵਿਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ

Karan Kumar

Content Editor

Related News